ਖ਼ੂਬਸੂਰਤ ਦਿੱਸਣ ਦੇ ਚੱਕਰ 'ਚ ਇਹ ਕੀ ਕਰ ਬੈਠੀ ਮੁਟਿਆਰ!
ਉਸ ਨੇ ਤੁਰੰਤ ਬ੍ਰੈਸਟ ਇੰਪਲਾਂਟ ਹਟਾਉਣ ਲਈ ਹਾਮੀ ਭਰ ਦਿੱਤੀ। ਹੁਣ ਕੈਰੇਨ ਦੂਜੀਆਂ ਕੁੜੀਆਂ ਨੂੰ ਸਲਾਹ ਦੇ ਰਹੀ ਹੈ ਕਿ ਖ਼ੂਬਸੂਰਤੀ ਵਧਾਉਣ ਲਈ ਉਹ ਅਜਿਹਾ ਕੋਈ ਕਦਮ ਨਾ ਚੁੱਕਣ। ਉਸ ਨੇ ਕਿਹਾ ਕਿ ਕੁਦਰਤ ਦੇ ਬਣਾਏ ਸਰੀਰ ਨਾਲ ਕੀਤੀ ਛੇੜਛਾੜ ਮਹਿੰਗੀ ਪੈ ਸਕਦੀ ਹੈ।
ਉਸ ਨੂੰ ਕਈ ਚੀਜ਼ਾਂ ਤੋਂ ਐਲਰਜੀ ਹੋ ਗਈ। ਆਖ਼ਰਕਾਰ ਲੰਬੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਸ ਸਭ ਦਾ ਕਾਰਨ ਬ੍ਰੈਸਟ ਇੰਪਲਾਂਟ ਹੈ। ਡਾਕਟਰਾਂ ਨੇ ਉਸ ਨੂੰ ਕਿਹਾ ਕਿ ਜੇਕਰ ਉਸ ਨੇ ਇੰਪਲਾਂਟ ਨਾ ਹਟਾਇਆ ਤਾਂ ਹੌਲੀ-ਹੌਲੀ ਉਸ ਦੀ ਜ਼ਿੰਦਗੀ ਵੀ ਖ਼ਤਰੇ ਵਿੱਚ ਪੈ ਸਕਦੀ ਹੈ।
ਕੈਰੇਨ ਦੱਸਦੀ ਹੈ ਕਿ ਬ੍ਰੈਸਟ ਇੰਪਲਾਂਟ ਤੋਂ ਕੁਝ ਸਾਲਾਂ ਤੱਕ ਤਾਂ ਸਭ ਕੁਝ ਠੀਕ-ਠਾਕ ਰਿਹਾ। ਹਰ ਪਾਸੇ ਉਸ ਦੀ ਖ਼ੂਬਸੂਰਤੀ ਦੇ ਚਰਚੇ ਹੋਣ ਲੱਗੇ ਪਰ ਇਹ ਸਭ ਕੁਝ ਜ਼ਿਆਦਾ ਦੇਰ ਨਾ ਚੱਲ ਸਕਿਆ। ਕੁਝ ਸਾਲਾਂ ਦੇ ਅੰਦਰ ਹੀ ਉਸ ਨੂੰ ਮਾਈਗ੍ਰੇਨ ਦੀ ਸਮੱਸਿਆ ਹੋ ਗਈ। ਫਿਰ ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਘਟ ਗਈ।
ਉਸ ਨੇ ਆਪਣੀ ਬ੍ਰੈਸਟ (ਛਾਤੀਆਂ) ਦੇ ਆਕਾਰ ਨੂੰ ਵਧਾਉਣ ਲਈ ਬ੍ਰੈਸਟ ਇੰਪਲਾਂਟ ਦਾ ਸਹਾਰਾ ਲਿਆ। ਉਸ ਨੇ 22 ਸਾਲ ਦੀ ਉਮਰ ਵਿੱਚ ਇਹ ਸਰਜਰੀ ਕਰਵਾਈ ਸੀ ਪਰ ਇਸ ਸਰਜਰੀ ਤੋਂ ਬਾਅਦ ਉਸ ਦੇ ਜੀਵਨ ਵਿੱਚ ਕੁਝ ਵੀ ਠੀਕ ਨਹੀਂ ਰਿਹਾ। ਬ੍ਰੈਸਟ ਇੰਪਲਾਂਟ ਕਾਰਨ ਕਈ ਬਿਮਾਰੀਆਂ ਨੇ ਉਸ ਨੂੰ ਘੇਰ ਲਿਆ। ਆਖ਼ਰਕਾਰ ਉਸ ਨੂੰ ਬ੍ਰੈਸਟ ਇੰਪਲਾਂਟ ਹਟਵਾਉਣਾ ਪਿਆ।
ਲੰਡਨ: ਆਪਣੀ ਖ਼ੂਬਸੂਰਤੀ ਨਾਲ ਮਾਡਲਿੰਗ ਦੀ ਦੁਨੀਆ ਵਿੱਚ ਤਹਿਲਕਾ ਮਚਾਉਣ ਦੀ ਤਿਆਰੀ ਖਿੱਚੀ ਬੈਠੀ ਮਾਡਲ ਨੂੰ ਕੀ ਪਤਾ ਸੀ ਕਿ ਉਸ ਦਾ ਲਿਆ ਇੱਕ ਫ਼ੈਸਲਾ ਉਸ ਨੂੰ ਬਰਬਾਦੀ ਦੇ ਰਾਹ 'ਤੇ ਲੈ ਜਾਵੇਗਾ। ਆਪਣੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਣ ਦੇ ਚੱਕਰ ਵਿੱਚ ਕੈਰੇਨ ਮੈਕਡਾਗਲ ਨਾਮੀ ਇਸ ਮਾਡਲ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ।