ਇੱਕ ਟਵੀਟ ਨੇ ਸੁੰਦਰੀ ਤੋਂ ਖੋਹ ਲਿਆ ਤਾਜ਼

ਅਸੇਨ ਨੇ ਇੰਸਟਾਗ੍ਰਾਮ ਉੱਤੇ ਕਿਹਾ ਹੈ ਕਿ ਉਹ ‘ਰਾਜਨੀਤਕ’ ਕਦੇ ਨਹੀਂ ਹੋਈ ਸੀ। ਇਹ ਟਵੀਟ 16 ਜੁਲਾਈ ਨੂੰ ਹੋਈ ਹਥਿਆਰਬੰਦ ਬਗਾਵਤ ਦੇ ਇਕ ਸਾਲ ਪੂਰਾ ਹੋਣ ਉੱਤੇ ਕੀਤਾ ਗਿਆ ਸੀ। ਬਿਊਟੀ ਮੁਕਾਬਲੇ ਦੇ ਆਯੋਜਕਾਂ ਨੇ ਦੱਸਿਆ ਕਿ ਉਸ ਦੇ ਟਵੀਟ ਉੱਤੇ ਵੀਰਵਾਰ ਨੂੰ ਇਸਤਾਂਬੁਲ ਵਿਚ ਸਮਾਰੋਹ ਤੋਂ ਮਗਰੋਂ ਬੈਠਕ ਕੀਤੀ ਗਈ।
ਉਸ ਨੇ ਗਲਤਫਹਿਮੀ ਦਾ ਸ਼ਿਕਾਰ ਹੋਣ ਦੀ ਮਾਫੀ ਵੀ ਮੰਗੀ। ਅਸੇਨ ਦਾ ਤਾਜ ਵਾਪਸ ਕਰਵਾ ਲਏ ਜਾਣ ਪਿੱਛੋਂ ਹੁਣ ਮਿਸ ਵਰਲਡ ਮੁਕਾਬਲੇ ਵਿਚ ਤੁਰਕੀ ਦੀ ਨੁਮਾਇੰਦਗੀ ਕਰਨ ਲਈ ਮੁਕਾਬਲੇ ਦੀ ਰਨਰ ਅੱਪ ਆਸਲੀ ਸੁਮੇਨ ਚੀਨ ਜਾਵੇਗੀ।
ਇਸ ਮਗਰੋਂ ਉਸ ਦੇ ਟਵੀਟ ਦੀ ਜਾਂਚ ਕਰਨ ਅਤੇ ਇਸ ਬਾਰੇ ਫੈਸਲਾ ਲੈਣ ਲਈ ਕਾਫੀ ਦੇਰ ਤੱਕ ਬੈਠਕ ਹੋਈ, ਜਿਸ ਦੇ ਬਾਅਦਂ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਬਿਆਨ ਜਾਰੀ ਕਰ ਕੇ ਅਸੇਨ ਦਾ ਤਾਜ ਵਾਪਸ ਲੈਣ ਦਾ ਫੈਸਲਾ ਸੁਣਾਇਆ।
ਅਸੇਨ ਨੇ ਸੋਸ਼ਲ ਮੀਡੀਆ ਉੱਤੇ ਬਿਆਨ ਜਾਰੀ ਕਰ ਇਸ ਦਾ ਜਵਾਬ ਦਿੱਤਾ ਅਤੇ ਕਿਹਾ, ‘ਮੈਂ ਦੱਸਣਾ ਚਾਹੁੰਦੀ ਹਾਂ ਕਿ 18 ਸਾਲਾ ਲੜਕੀ ਦੇ ਤੌਰ ਉੱਤੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਮੇਰੀ ਕੋਈ ਰਾਜਨੀਤਕ ਇੱਛਾ ਨਹੀਂ ਸੀ। ਮੈਂ ਆਪਣੇ ਦੇਸ਼ ਤੇ ਮਾਤਭੂਮੀ ਦਾ ਸਨਮਾਨ ਕਰਨਾ ਸਿੱਖਦੇ ਹੋਏ ਵੱਡੀ ਹੋਈ ਹਾਂ।’
ਬਿਊਟੀ ਮੁਕਾਬਲੇ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਅਸੇਨ ਦਾ ਇਹ ਟਵੀਟ ‘ਨਾ ਮੰਨਣ ਯੋਗ’ ਹੈ। ਉਨ੍ਹਾਂ ਨੇ ਆਇਤਿਰ ਦਾ ਤਾਜ ਵਾਪਸ ਲਏ ਜਾਣ ਦੇ ਫੈਸਲੇ ਦੀ ਪੁਸ਼ਟੀ ਕਰ ਦਿੱਤੀ ਹੈ।
18 ਸਾਲਾ ਆਇਤਿਰ ਅਸੇਨ ਨੇ ਤੁਰਕੀ ਵਿਚ ਬੀਤੇ ਸਾਲ ਹੋਈ ਹਥਿਆਰਬੰਦ ਬਗਾਵਤ ਬਾਰੇ ਇਕ ਪੋਸਟ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਇਸ ਪੋਸਟ ਵਿਚ ‘ਸ਼ਹੀਦਾਂ’ ਦੇ ਖੂਨ ਦੀ ਤੁਲਨਾ ਆਪਣੀ ਮਾਹਵਾਰੀ ਦੇ ਖੂਨ ਨਾਲ ਕਰ ਦਿੱਤੀ ਸੀ।
ਅੰਕਾਰਾ- ਤੁਰਕੀ ਦੀ ਇਕ ਬਿਊਟੀ ਕਵੀਨ ਆਇਤਿਰ ਅਸੇਨ ਦਾ ਇਕ ਟਵੀਟ ਉਨ੍ਹਾਂ ਦੇ ਤਾਜ ਵਾਸਤੇ ਭਾਰੀ ਪੈ ਗਿਆ ਹੈ। ਸਾਲ 2017 ਵਾਲੀ ‘ਮਿਸ ਤੁਰਕੀ’ ਦਾ ਇਕ ਪੁਰਾਣਾ ਟਵੀਟ ਸੋਸ਼ਲ ਮੀਡੀਆ ਵਿਚ ਆਉਣ ਮਗਰੋਂ ਉਨ੍ਹਾਂ ਤੋਂ ਮਿਸ ਤੁਰਕੀ ਦਾ ਤਾਜ ਵਾਪਸ ਲੈ ਲਿਆ ਗਿਆ ਹੈ।