✕
  • ਹੋਮ

ਭਿਖਾਰੀ ਦੇ ਝੋਲੇ 'ਚੋਂ ਨਿਕਲੇ 500 ਤੇ 1000 ਰੁਪਏ ਦੇ ਨੋਟ

ਏਬੀਪੀ ਸਾਂਝਾ   |  11 Nov 2016 01:47 PM (IST)
1

ਭਿਖਾਰੀ ਸੀਤਾ ਰਾਮ ਮੂਲ ਰੂਪ ਵਿੱਚ ਰਾਜਸਥਾਨ ਦਾ ਰਹਿਣਾ ਵਾਲਾ ਹੈ ਅਤੇ ਪਿਛਲੇ 35 ਸਾਲ ਤੋਂ ਇਹ ਇੰਦੌਰ ਵਿੱਚ ਭੀਖ ਮੰਗਣ ਦਾ ਕੰਮ ਕਰ ਰਿਹਾ ਹੈ। ਸਾਲ ਵਿੱਚ ਕੁੱਝ ਮਹੀਨੇ ਉਹ ਰਾਜਸਥਾਨ ਸਥਿਤ ਆਪਣੇ ਘਰ ਚਲਾ ਜਾਂਦਾ ਹੈ।

2

ਭਿਖਾਰੀ ਨੇ ਸਰਪੰਚ ਨੂੰ ਇਹ ਨੋਟ ਬਦਲਾਉਣ ਦੀ ਬੇਨਤੀ ਕੀਤੀ ਹੈ। ਸਰਪੰਚ ਈਸ਼ਵਰ ਸਿੰਘ ਪਵਾਰ ਅਨੁਸਾਰ ਕੁੱਝ ਨੋਟ ਤਾਂ ਅਜਿਹੇ ਹਨ ਜਿਸ ਨੂੰ ਚੂਹਿਆਂ ਨੇ ਖ਼ਾਹ ਲਿਆ ਹੈ।

3

ਪਿੰਡ ਦੇ ਸਰਪੰਚ ਅਨੁਸਾਰ ਜਦੋਂ ਭਿਖਾਰੀ ਨੇ ਪੈਸੇ ਉਸ ਦੇ ਟੇਬਲ ਉੱਤੇ ਰੱਖੇ ਤਾਂ ਉਹ ਹੈਰਾਨ ਹੋ ਗਿਆ।

4

ਭੀਖ ਮੰਗ ਕੇ ਗੁਜ਼ਾਰਾ ਕਰਨਾ ਵਾਲੇ ਇਸ ਭਿਖਾਰੀ ਜੋੜੇ ਕੋਲੇ ਇੰਨੇ ਪੈਸੇ ਦੇਖ ਕੇ ਇੱਕ ਵਾਰ ਤਾਂ ਪੂਰੀ ਪੰਚਾਇਤ ਹੈਰਾਨ ਰਹਿ ਗਈ।

5

ਸਰਪੰਚ ਈਸ਼ਵਰ ਸਿੰਘ ਪਵਾਰ ਅਨੁਸਾਰ ਭਿਖਾਰੀ ਦੀ ਕੁੱਲ ਰਾਸ਼ੀ ਇੱਕ ਲੱਖ ਸੱਤ ਹਜ਼ਾਰ ਰੁਪਏ ਹੈ ਇਹਨਾਂ ਵਿੱਚ ਜ਼ਿਆਦਾਤਰ ਨੋਟ ਪੰਜ ਸੋ ਅਤੇ ਇੱਕ ਹਜ਼ਾਰ ਦੇ ਹਨ। ਭਿਖਾਰੀ ਅਨੁਸਾਰ ਉਸ ਨੇ ਘਰ ਬਣਾਉਣ ਦੇ ਲਈ ਇਹ ਪੈਸਾ ਜਮਾ ਕੀਤਾ ਸੀ। ਪਰ ਮੋਦੀ ਸਰਕਾਰ ਦੇ ਇੱਕ ਹੁਕਮ ਨੇ ਉਸ ਦੇ ਸੁਪਨਾ ਤੋੜ ਕੇ ਰੱਖ ਦਿੱਤਾ।

6

ਖ਼ਾਸ ਗੱਲ ਇਹ ਹੈ ਕਿ ਭਿਖਾਰੀ ਦਾ ਬੈਂਕ ਵਿੱਚ ਕੋਈ ਖਾਤਾ ਵੀ ਨਹੀਂ ਹੈ। ਪਿੰਡ ਦੀ ਪੰਚਾਇਤ ਨੇ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਉਸ ਦਾ ਹੁਣ ਖਾਤਾ ਖੁਲਵਾਉਣ ਦਾ ਫ਼ੈਸਲਾ ਕੀਤਾ ਹੈ।

7

ਭਿਖਾਰੀ ਸੀਤਾ ਰਾਮ ਨੂੰ ਜਦੋਂ ਸਰਕਾਰ ਦੇ ਹੁਕਮ ਦਾ ਪਤਾ ਲੱਗਾ ਤਾਂ ਉਹ ਆਪਣੀ ਨਾਲ ਪੈਸਿਆਂ ਵਾਲਾ ਝੋਲਾ ਲੈ ਕੇ ਸਰਪੰਚ ਦੇ ਘਰ ਪਹੁੰਚਿਆ।

8

ਮੋਦੀ ਸਰਕਾਰ ਦੇ ਹੁਕਮ ਨੇ ਇੰਦੌਰ ਦੇ ਇੱਕ ਅੰਨ੍ਹੇ ਭਿਖਾਰੀ ਦੇ ਦੱਬੇ ਇੱਕ ਲੱਖ ਰੁਪਏ ਦੀ ਜ਼ਿਆਦਾ ਰਾਸ਼ੀ ਬਾਹਰ ਕਢਵਾ ਦਿੱਤੀ ਹੈ।

  • ਹੋਮ
  • Photos
  • ਖ਼ਬਰਾਂ
  • ਭਿਖਾਰੀ ਦੇ ਝੋਲੇ 'ਚੋਂ ਨਿਕਲੇ 500 ਤੇ 1000 ਰੁਪਏ ਦੇ ਨੋਟ
About us | Advertisement| Privacy policy
© Copyright@2026.ABP Network Private Limited. All rights reserved.