✕
  • ਹੋਮ

ਸਾਈਕਲ ਚਲਾਉਣ ਵਾਲੇ ਹਮੇਸ਼ਾ ਖ਼ੁਸ਼, ਜਾਣੋ ਵਿਗਿਆਨਕ ਕਾਰਨ

ਏਬੀਪੀ ਸਾਂਝਾ   |  19 Dec 2017 06:44 PM (IST)
ਸਾਈਕਲ ਚਲਾਉਣ ਵਾਲੇ ਹਮੇਸ਼ਾ ਖ਼ੁਸ਼, ਜਾਣੋ ਵਿਗਿਆਨਕ ਕਾਰਨ
1

ਦੌੜਨ ਦੀ ਤੁਲਨਾ ਵਿੱਚ ਸਾਈਕਲ ਚਲਾਉਣ ਦੇ ਫਾਇਦੇ ਜ਼ਿਆਦਾ ਹਨ। ਦੌੜਨ ਸਮੇਂ ਗੋਡਿਆਂ 'ਤੇ ਜ਼ਿਆਦਾ ਦਬਾਅ ਰਹਿੰਦਾ ਹੈ ਪਰ ਸਾਈਕਲ ਚਲਾਉਣ ਸਮੇਂ ਪੈਰਾਂ ਦੀਆਂ ਮਾਂਸਪੇਸ਼ੀਆਂ ਦੀ ਕਸਰਤ ਵੀ ਹੁੰਦੀ ਰਹਿੰਦੀ ਹੈ।

2

ਸਿਹਤਮੰਦ ਰਹਿਣ ਲਈ ਸਾਈਕਲ ਚਲਾਉਣਾ ਇੱਕ ਸਸਤਾ ਤੇ ਸੌਖਾ ਵਿਕਲਪ ਹੈ। ਇਹ ਤੁਹਾਡੇ ਵਜ਼ਨ ਨੂੰ ਕਾਬੂ ਵਿੱਚ ਰੱਖਦਾ ਹੈ। ਇਸ ਤੋਂ ਇਲਾਵਾ ਤੁਸੀਂ ਡਿਪ੍ਰੈਸ਼ਨ, ਤਣਾਅ ਤੇ ਚਿੰਤਾ ਤੋਂ ਵੀ ਮੁਕਤ ਹੋ ਜਾਂਦੇ ਹੋ। ਡਾਕਟਰਾਂ ਨੇ ਇਸ ਦੇ ਅਨੇਕਾਂ ਫਾਇਦੇ ਗਿਣਾਏ ਹਨ, ਕੁਝ ਬਾਰੇ ਤੁਸੀਂ ਵੀ ਜਾਣ ਲਵੋ-

3

ਇਸ ਗਤੀਵਿਧੀ ਕਾਰਨ ਦਿਮਾਗ ਵਿੱਚ ਸਿਰੋਟੋਨਿਨ, ਡੋਪਾਮਾਈਨ ਤੇ ਫੇਨਿਲਇਥਿਲਾਮਿਨ ਆਦਿ ਰਾਸਾਇਣਾਂ ਦਾ ਸਿਰਜਣਾ ਹੁੰਦੀ ਹੈ। ਇਸ ਨਾਲ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਤਣਾਅ ਦੂਰ ਰਹਿੰਦਾ ਹੈ।

4

ਸ਼ੂਗਰ ਯਾਨੀ ਡਾਇਆਬਿਟੀਜ਼ ਦੇ ਰੋਗੀਆਂ ਨੂੰ ਸਾਈਕਲ ਚਲਾਉਣ ਤੋਂ ਪਹਿਲਾਂ ਖ਼ੂਬ ਪਾਣੀ ਪੀਣਾ ਚਾਹੀਦਾ ਹੈ। ਜੇਕਰ ਸ਼੍ਰੇਣੀ 1 ਵਾਲੇ ਸ਼ੂਗਰ ਦੇ ਮਰੀਜ਼ ਸਾਈਕਲ ਚਲਾਉਂਦੇ ਹਨ ਤਾਂ ਸਵਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਥੋੜ੍ਹਾ ਕਾਰਬੋਹਾਈਡ੍ਰੇਟਸ ਖਾ ਲੈਣੇ ਚਾਹੀਦੇ ਹਨ।

5

ਲਗਾਤਾਰ ਸਾਈਕਲ ਚਲਾਉਣ ਨਾਲ ਗੋਡਿਆਂ ਤੇ ਜੋੜਾਂ ਦੇ ਦਰਦ ਤੋਂ ਗ੍ਰਸਤ ਲੋਕਾਂ ਨੂੰ ਖ਼ੂਬ ਲਾਭ ਮਿਲਦਾ ਹੈ।

6

ਸਾਈਕਲਿੰਗ ਕਰਨਾ ਇੱਕ ਐਰੋਬਿਕ ਐਕਸਰਸਾਈਜ਼ ਹੈ, ਜਿਸ ਦੇ ਕਈ ਫਾਇਦੇ ਹਨ। ਇਸ ਨਾਲ ਦਿਲ ਦੇ ਰੋਗਾਂ ਦਾ ਖ਼ਤਰਾ ਘਟਦਾ ਹੈ।

  • ਹੋਮ
  • Photos
  • ਲਾਈਫਸਟਾਈਲ
  • ਸਾਈਕਲ ਚਲਾਉਣ ਵਾਲੇ ਹਮੇਸ਼ਾ ਖ਼ੁਸ਼, ਜਾਣੋ ਵਿਗਿਆਨਕ ਕਾਰਨ
About us | Advertisement| Privacy policy
© Copyright@2026.ABP Network Private Limited. All rights reserved.