ਛੋਟੇ ਕੱਦ ਵਾਲਿਆਂ ਲਈ ਖ਼ੁਸ਼ਖ਼ਬਰੀ! ਔਰਤਾਂ ਨਾਲ ਰਿਸ਼ਤਾ ਰਹਿੰਦਾ ਫਿੱਟ
ਜਿਨ੍ਹਾਂ ਮਹਿਲਾਵਾਂ ਨੂੰ ਹੀਲਜ਼ ਪਾਉਣੀਆਂ ਪਸੰਦ ਨਹੀਂ ਹੁੰਦੀਆਂ ਜਾਂ ਜਿਹੜੀਆਂ ਮਹਿਲਵਾਂ ਹੀਲਜ਼ ਪਾ ਕੇ ਸਹਿਜ ਮਹਿਸੂਸ ਨਹੀਂ ਕਰਦੀਆਂ ਉਨ੍ਹਾਂ ਲਈ ਛੋਟੇ ਕੱਦ ਵਾਲੇ ਪਾਰਟਨਰ ਨੂੰ ਡੇਟ ਕਰਨਾ ਬੇਹੱਦ ਫਾਇਦੇਮੰਦ ਹੈ।
ਨਿਊਯਾਰਕ ਯੂਨੀਵਰਸਿਟੀ ਵੱਲੋਂ ਕੀਤੀ ਇਸ ਖੋਜ ਵਿੱਚ ਕਿਹਾ ਗਿਆ ਹੈ ਕਿ ਛੋਟੇ ਲੋਕਾਂ ਦੀ ਤੁਲਨਾ ਵਿੱਚ ਲੰਮੇ ਪੁਰਸ਼ਾਂ ਦਾ ਵਿਆਹ ਪਹਿਲਾਂ ਹੋ ਜਾਂਦਾ ਹੈ ਪਰ ਛੋਟੇ ਕੱਦ ਵਾਲੇ ਲੋਕਾਂ ਵਿੱਚ ਤਲਾਕ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਉਨ੍ਹਾਂ ਦਾ ਰਿਸ਼ਤਾ ਲੰਮੇ ਸਮੇਂ ਤਕ ਚੱਲਦਾ ਹੈ।
ਛੋਟੇ ਕੱਦ ਦੇ ਪੁਰਸ਼ ਨੂੰ ਚੁੰਮਣ ਵੇਲੇ ਮਹਿਲਾ ਨੂੰ ਆਪਣੀ ਗਰਦਨ ’ਤੇ ਜ਼ਿਆਦਾ ਦਬਾਅ ਦੇਣ ਦੀ ਵੀ ਲੋੜ ਨਹੀਂ ਪੈਂਦੀ।
ਜਨਰਲ ਆਫ ਸੈਕਸ਼ੂਅਲ ਮੈਡੀਸਿਨ ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚ ਕਿਹਾ ਗਿਆ ਹੈ ਕਿ ਘੱਟ ਹਾਈਟ ਵਾਲੇ ਪੁਰਸ਼ਾਂ ਨੂੰ ਡੇਟ ਕਰਨ ਨਾਲ ਅੱਖਾਂ ਦਾ ਸੰਪਰਕ ਜ਼ਿਆਦਾ ਤੀਬਰ ਹੁੰਦਾ ਹੈ ਤੇ ਛੋਟੇ ਪੁਰਸ਼ ਲੰਬੇ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਸੈਕਸ ਕਰਦੇ ਹਨ।
ਛੋਟੇ ਕੱਦ ਵਾਲੇ ਪੁਰਸ਼ ਜਾਣਦੇ ਹਨ ਕਿ ਉਨ੍ਹਾਂ ਦੀ ਸ਼ਖ਼ਸੀਅਤ ’ਤੇ ਕੀ ਚੰਗਾ ਲੱਗੇਗਾ। ਉਹ ਆਪਣੀ ਪਰਸਨੈਲਿਟੀ ਨੂੰ ਲੈ ਕੇ ਜ਼ਿਆਦਾ ਜਾਣੂ ਰਹਿੰਦੇ ਹਨ।
ਖੋਜ ਮੁਤਾਬਕ ਜੋ ਪੁਰਸ਼ ਆਪਣੇ ਤੋਂ ਵੱਡੇ ਕੱਦ ਵਾਲੀ ਕੁੜੀ ਨੂੰ ਡੇਟ ਕਰਦੇ ਹਨ, ਉਹ ਆਪਣੇ ਰਿਸ਼ਤੇ ਪ੍ਰਤੀ ਦੁਚਿੱਤੀ ਵਿੱਚ ਨਹੀਂ ਪੈਂਦੇ। ਇਸ ਦੇ ਨਾਲ ਹੀ ਅਜਿਹੇ ਮੁੰਡੇ ਨਾ ਸਿਰਫ ਖੁੱਲ੍ਹੇ ਵਿਚਾਰਾਂ ਵਾਲੇ ਹੁੰਦੇ ਹਨ, ਬਲਕਿ ਆਪਣੇ ਰਿਸ਼ਤੇ ਪ੍ਰਤੀ ਗੰਭੀਰ ਵੀ ਹੁੰਦੇ ਹਨ।
ਆਮ ਤੌਰ ’ਤੇ ਕੁੜੀਆਂ ਅਜਿਹੇ ਮੁੰਡੇ ਨੂੰ ਆਪਣਾ ਹਮਸਫ਼ਰ ਬਣਾਉਣਾ ਲੋਚਦੀਆਂ ਹਨ ਜਿਨ੍ਹਾਂ ਦਾ ਕੱਦ ਉਨ੍ਹਾਂ ਨਾਲੋਂ ਵੱਧ ਹੋਏ ਪਰ ਕੀ ਤੁਸੀਂ ਜਾਣਦੇ ਹੋ ਕਿ ਆਪਣੇ ਤੋਂ ਛੋਟੇ ਕੱਦ ਦੇ ਮੁੰਡੇ ਨੂੰ ਡੇਟ ਕਰਨ ਦੇ ਵੀ ਕਈ ਫਾਇਦੇ ਹੁੰਦੇ ਹਨ। ਖੋਜ ਵਿੱਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ।