✕
  • ਹੋਮ

ਜੰਗ ਦੇ ਹਾਲਾਤ 'ਚ ਇਜ਼ਰਾਇਲੀ ਪ੍ਰਧਾਨ ਮੰਤਰੀ ਦੀ ਇਰਾਨ ਨੂੰ ਵੱਡੀ ਧਮਕੀ

ਏਬੀਪੀ ਸਾਂਝਾ   |  11 May 2018 02:56 PM (IST)
1

2

ਨੇਤਨਯਾਹੂ ਨੇ ਬਿਆਨ ਵਿੱਚ ਕਿਹਾ, ਇਰਾਨ ਨੇ ਲਛਮਨ ਰੇਖਾ ਪਾਰ ਕਰ ਦਿੱਤੀ ਹੈ ਤੇ ਅਸੀਂ ਉਸ ਦੇ ਮੱਦੇਨਜ਼ਰ ਹੀ ਇਹ ਕਾਰਵਾਈ ਕੀਤੀ। ਆਈਡੀਐਫ ਨੇ ਸੀਰੀਆ 'ਚ ਇਰਾਨੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਵਿਆਪਕ ਹਮਲਾ ਕੀਤਾ।

3

ਇਜ਼ਰਾਇਲੀ ਰੱਖਿਆ ਬਲਾਂ (ਆਈਡੀਐਫ) ਨੇ ਕਿਹਾ ਕਿ ਇਜ਼ਰਾਇਲ ਦੇ ਉੱਤਰੀ ਖੇਤਰ 'ਚ ਇਰਾਨ ਵੱਲੋਂ ਕਈ ਰਾਕੇਟ ਦਾਗੇ ਜਾਣ ਬਾਅਦ ਬਦਲੇ ਦੀ ਕਾਰਵਾਈ ਤਹਿਤ ਇਹ ਅਭਿਆਨ ਚਲਾਇਆ ਗਿਆ। ਇੱਥੇ ਤਹਾਨੂੰ ਦੱਸ ਦਈਏ ਕਿ ਬੀਤੇ ਬੁੱਧਵਾਰ ਨੂੰ ਇਰਾਨ ਨੇ ਇਜ਼ਰਾਇਲ ਤੇ ਪਹਿਲਾਂ 20 ਮਿਜ਼ਾਇਲਾਂ ਦਾਗੀਆਂ ਜਿਸ ਦੇ ਜਵਾਬ 'ਚ ਇਜ਼ਰਾਇਲ ਨੇ ਸੀਰੀਆ 'ਤੇ ਕਈ ਮਿਜ਼ਾਇਲਾਂ ਦਾਗੀਆਂ।

4

ਇਜ਼ਰਾਇਲੀ ਸੈਨਾ ਤੇ ਰੱਖਿਆ ਮੰਤਰੀ ਅਵੀਗਦੋਰ ਲਿਬਰਮੈਨ ਨੇ ਦਾਅਵਾ ਕੀਤਾ ਕਿ ਰਾਤ ਭਰ ਚੱਲਿਆ ਸੰਘਰਸ਼ ਇਰਾਨ ਸੈਨਾ ਦੀਆਂ ਸਮਰੱਥਾਵਾਂ ਲਈ ਕਰਾਰਾ ਝਟਕਾ ਹੈ। ਇਹ ਇਰਾਨ ਤੇ ਇਜ਼ਰਾਇਲ ਦੀ ਸੈਨਾ 'ਚ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੈ।

5

ਇਜ਼ਰਾਇਲ 'ਤੇ ਹਮਲਾ ਕਰਨ ਵਾਲਿਆਂ ਨੂੰ ਗੰਭੀਰ ਸੱਟ ਪਹੁੰਚਾਉਣ ਦੀ ਕਸਮ ਖਾਂਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਰਾਨ ਨੇ ਲਛਮਨ ਰੇਖਾ ਪਾਰ ਕਰ ਦਿੱਤੀ ਹੈ।

6

ਸਲਾਈਡ 'ਚ ਇਸਤੇਮਾਲ ਕੀਤੀਆਂ ਗਈਆਂ ਸਾਰੀਆਂ ਤਸਵੀਰਾਂ ਉਨ੍ਹਾਂ ਹਮਲਿਆਂ ਦੀਆਂ ਹਨ ਜੋ ਇਰਾਨ ਤੇ ਇਜ਼ਰਾਇਲ ਨੇ ਇਕ ਦੂਜੇ ਤੇ ਕੀਤੇ ਹਨ।

  • ਹੋਮ
  • Photos
  • ਖ਼ਬਰਾਂ
  • ਜੰਗ ਦੇ ਹਾਲਾਤ 'ਚ ਇਜ਼ਰਾਇਲੀ ਪ੍ਰਧਾਨ ਮੰਤਰੀ ਦੀ ਇਰਾਨ ਨੂੰ ਵੱਡੀ ਧਮਕੀ
About us | Advertisement| Privacy policy
© Copyright@2026.ABP Network Private Limited. All rights reserved.