ਬਰਲਿਨ 'ਚ ਟਰੱਕ ਨੇ ਕੁਚਲਿਆ ਭੀੜ ਨੂੰ 12 ਦੀ ਮੌਤ
ਏਬੀਪੀ ਸਾਂਝਾ | 20 Dec 2016 10:07 AM (IST)
1
ਯਾਦ ਰਹੇ ਕਿ ਇੱਕ ਸਾਲ ਪਹਿਲਾਂ ਅਜਿਹਾ ਹੀ ਹਾਦਸਾ ਫਰਾਂਸ ਦੇ ਸ਼ਹਿਰ ਨੀਸ ਵਿੱਚ ਵੀ ਹੋਇਆ ਸੀ। ਇਸ ਘਟਨਾ ਵਿੱਚ 84 ਲੋਕਾਂ ਦੀ ਮੌਤ ਹੋਈ ਸੀ।
2
ਜਰਮਨ ਮੀਡੀਆ ਅਨੁਸਾਰ,'ਘਟਨਾ ਕੈਂਸਰ ਵਿਲਹਮ ਮੈਮੋਰੀਅਲ ਚਰਚ ਨੇੜੇ ਕ੍ਰਿਸਮਸ ਮਾਰਕੀਟ 'ਚ ਹੋਈ ਜੋ ਸੈਲਾਨੀਆਂ ਵਿਚਾਲੇ ਕਾਫ਼ੀ ਚਰਚਿਤ ਹੈ।
3
ਪੁਲਿਸ ਵੱਲੋਂ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਘਟਨਾ ਤੋਂ ਬਾਅਦ ਮਾਰਕੀਟ ਵਿੱਚ ਅਫ਼ਰਾ ਤਫ਼ਰੀ ਦਾ ਮਾਹੌਲ ਪੈਦਾ ਹੋ ਗਿਆ ਜਿਸ ਦਾ ਫ਼ਾਇਦਾ ਚੱਕ ਟਰੱਕ ਡਰਾਈਵਰ ਫ਼ਰਾਰ ਹੋ ਗਿਆ।
4
ਜਰਮਨ ਮੀਡੀਆ ਅਨੁਸਾਰ ਘਟਨਾ ਉਸ ਸਮੇਂ ਹੋਈ ਜਦੋਂ ਬਰਲਿਨ 'ਚ ਸੈਲਾਨੀਆਂ ਨਾਲ ਭਰੇ ਰਹਿਣ ਵਾਲੀ ਕ੍ਰਿਸਮਸ ਮਾਰਕੀਟ 'ਚ ਲੋਕ ਖ਼ਰੀਦਦਾਰੀ ਕਰ ਰਹੇ ਸਨ। ਇਸ ਘਟਨਾ ਵਿੱਚ 50 ਦੇ ਕਰੀਬ ਲੋਕ ਜ਼ਖਮੀ ਵੀ ਹੋਏ ਹਨ।
5
ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਇੱਕ ਸਿਰ-ਫਿਰੇ ਨੇ ਖ਼ਰੀਦਦਾਰੀ ਕਰ ਰਹੇ ਲੋਕਾਂ ਉੱਤੇ ਟਰੱਕ ਚੜ੍ਹਾ ਕੇ 12 ਦੀ ਜਾਨ ਲੈ ਲਈ।
= 5">