✕
  • ਹੋਮ

ਵਿਆਹ ਮਗਰੋਂ ਹਨੀਮੂਨ ਲਈ ਇਹ ਨੇ ਸਭ ਤੋਂ ਬਿਹਤਰ ਥਾਵਾਂ

ਏਬੀਪੀ ਸਾਂਝਾ   |  05 Dec 2017 12:56 PM (IST)
ਵਿਆਹ ਮਗਰੋਂ ਹਨੀਮੂਨ ਲਈ ਇਹ ਨੇ ਸਭ ਤੋਂ ਬਿਹਤਰ ਥਾਵਾਂ
1

ਉਦੈਪੁਰ: ਮਹਿਲਾਂ, ਹਵੇਲੀਆਂ ਤੇ ਸੁੰਦਰ ਝੀਲਾਂ ਨਾਲ ਭਰਿਆ ਹੋਇਆ ਉਦੈਪੁਰ ਸ਼ਹਿਰ ਬਿਹਤਰੀਨ ਹਨੀਮੂਨ ਵਿਕਲਪ ਹੈ। ਇਹ ਸ਼ਹਿਰ ਇੱਥੋਂ ਦੇ ਵਿਆਹਾਂ ਲਈ ਵੀ ਜਾਣਿਆ ਜਾਂਦਾ ਹੈ। ਉਦੈਪੁਰ ਦੇ ਕਈ ਆਕਰਸ਼ਣਾਂ ਵਿੱਚ ਤੁਹਾਨੂੰ ਨਿਸ਼ਚਿਤ ਤੌਰ 'ਤੇ ਝੀਲ ਪਿਚੋਲਾ, ਉਦੈ ਸਾਗਰ, ਫ਼ਤਿਹ ਸਾਗਰ ਝੀਲ ਤੇ ਸੁੰਦਰ ਸਵਰ ਸਾਗਰ ਝੀਲ ਮਿਲ ਜਾਵੇਗੀ। ਝੀਲਾਂ ਤੋਂ ਇਲਾਵਾ, ਕਈ ਕਿਲ੍ਹੇ ਸੱਜਣਗੜ੍ਹ ਪੈਲੇਸ, ਮਾਨਸੂਨ ਮਹਿਲ ਵੀ ਵੇਖਣਯੋਗ ਹਨ। ਥੋੜ੍ਹੀ ਮਸਤੀ ਕਰਨ ਲਈ ਝੀਲ ਪਿਚੋਲਾ ਵਿੱਚ ਕਿਸ਼ਤੀ ਚਲਾਉਣ ਜਾਂ ਟ੍ਰੈਕਿੰਗ ਤੇ ਹਾਈਕਿੰਗ ਦਾ ਆਨੰਦ ਵੀ ਲੈ ਸਕਦੇ ਹੋ।

2

ਗੋਆ: ਸੂਰਜ, ਸਮੁੰਦਰ ਤੇ ਰੇਤ ਨਾਲ ਭਰਪੂਰ ਇਸ ਥਾਂ 'ਤੇ ਜਾ ਕੇ ਕੋਈ ਵੀ ਪਿਆਰ ਵਿੱਚ ਖੋ ਜਾਵੇਗਾ। ਇਹ ਬਹੁਤ ਹੀ ਰੁਮਾਂਟਿਕ ਥਾਂ ਹੈ। ਰੇਤੀਲੇ ਸਮੁੰਦਰੀ ਕੰਢਿਆ ਜਾਂ ਬੀਚ ਇਸ ਥਾਂ 'ਤੇ ਕਈ ਸ਼ਾਨਦਾਰ ਰਿਜ਼ੌਰਟਸ ਹਨ। ਇਹ ਥਾਂ ਵੀ ਹਨੀਮੂਨ 'ਤੇ ਜਾਣ ਵਾਲੇ ਜੋੜਿਆਂ ਲਈ ਢੁਕਵੀਂ ਥਾਂ ਹੈ।

3

ਨੈਨੀਤਾਲ: ਕੁਦਰਤੀ ਸੁੰਦਰਤਾ ਤੇ ਹਰਿਆਲੀ ਨਾਲ ਵਰੋਸਾਈਆਂ ਪਹਾੜੀ ਚੋਟੀਆਂ ਦਾ ਦਿਲਕਸ਼ ਦ੍ਰਿਸ਼ ਤੁਹਾਨੂੰ ਪਿਆਰ ਦੀ ਗਲਵੱਕੜੀ ਵਿੱਚ ਲੈ ਲਵੇਗਾ। ਨੈਨੀਤਾਲ ਦੇ ਕਈ ਹੋਰ ਸੈਲਾਨੀ ਆਕਰਸ਼ਣ ਵੀ ਹਨ ਜਿਵੇਂ ਸਨੋਅ ਵਿਊ ਪੁਆਇੰਟ, ਨੈਨੀ ਲੇਕ, ਭੀਮਤਾਲ ਝੀਲ ਤੇ ਨੌ ਪ੍ਰਮੁੱਖ ਤਲਾਬ ਹਨ। ਇਸ ਸ਼ਹਿਰ ਵਿੱਚ ਤੁਹਾਨੂੰ ਆਪਣੇ ਬਜਟ ਵਿੱਚ ਹੀ ਕਈ ਸ਼ਾਨਦਾਰ ਹੋਟਲਜ਼ ਮੌਜੂਦ ਹਨ।

4

ਅੰਡੇਮਾਨ ਤੇ ਨਿਕੋਬਾਰ: ਇਹ ਥਾਵਾਂ ਹਮੇਸ਼ਾ ਭਾਰਤ ਦੇ ਸਭ ਤੋਂ ਪਸੰਦੀਦਾ ਹਨੀਮੂਨ ਸਥਾਨਾਂ ਵਿੱਚੋਂ ਇੱਕ ਰਹੀਆਂ ਹਨ। ਠੰਢ ਦੇ ਮੌਸਮ ਵਿੱਚ ਅੰਡੇਮਾਨ ਜਾ ਕੇ ਮਨਾਇਆ ਹਨੀਮੂਨ ਤੁਹਾਡੇ ਲਈ ਯਾਦਗਾਰੀ ਹੋ ਸਕਦਾ ਹੈ। ਸਮੁੰਦਰੀ ਕੰਢਿਆਂ 'ਤੇ ਟਹਿਲਣ ਤੋਂ ਇਲਾਵਾ, ਕਈ ਤਰ੍ਹਾਂ ਦੀਆਂ ਪਣ-ਖੇਡਾਂ (ਵਾਟਰ ਸਪੋਰਟਸ), ਜਿਵੇਂ ਸਮੁੰਦਰੀ ਸੈਰ ਤੇ ਸਮੁੰਦਰੀ/ਗੋਤਾਖੋਰੀ (ਸੀ-ਡਾਈਵਿੰਗ) ਆਦਿ ਕਰ ਸਕਦੇ ਹੋ।

5

ਜੈਸਲਮੇਰ: ਸਿਆਲ਼ਾਂ ਦੌਰਾਨ ਜੈਸਲਮੇਰ ਦਾ ਵੱਖਰਾ ਨਜ਼ਾਰਾ ਹੁੰਦਾ ਹੈ। ਜੇਕਰ ਤੁਸੀਂ ਇਸ ਇਤਿਹਾਸਕ ਸ਼ਹਿਰ ਵਿੱਚ ਆਪਣੇ ਹਨੀਮੂਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਘੱਟ ਤੋਂ ਘੱਟ 5 ਦਿਨਾਂ ਦਾ ਪ੍ਰੋਗਰਾਮ ਬਣਾਓ। ਜੈਸਲਮੇਰ ਵਿੱਚ ਰੇਗਿਸਤਾਨ ਸਫਾਰੀ, ਸ਼ਾਨਦਾਰ ਕਿਲ੍ਹੇ, ਮਹਿਲਾਂ ਤੇ ਰੇਤ ਦੇ ਟਿੱਬਿਆਂ 'ਤੇ ਕੈਂਪਿੰਗ ਦਾ ਨਜ਼ਾਰਾ ਮਾਣ ਸਕਦੇ ਹੋ। ਜੈਸਲਮੇਰ ਦਾ ਇੱਕ ਹੋਰ ਆਕਰਸ਼ਕ ਹਿੱਸਾ ਹੈ ਇੱਥੋਂ ਦੇ ਸਵਾਦਿਸ਼ਟ ਪਕਵਾਨ ਤੇ ਖ਼ਰੀਦਦਾਰੀ।

6

ਇਸ ਸਮੇਂ ਪੂਰੇ ਦੇਸ਼ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਲਈ ਅਸੀਂ ਤੁਹਾਨੂੰ ਅਜਿਹੀਆਂ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੇ ਹਨੀਮੂਨ ਡੈਸਟੀਨੇਸ਼ਨ ਦੇ ਤੌਰ 'ਤੇ ਵੇਖ ਸਕਦੇ ਹੋ।

  • ਹੋਮ
  • Photos
  • ਖ਼ਬਰਾਂ
  • ਵਿਆਹ ਮਗਰੋਂ ਹਨੀਮੂਨ ਲਈ ਇਹ ਨੇ ਸਭ ਤੋਂ ਬਿਹਤਰ ਥਾਵਾਂ
About us | Advertisement| Privacy policy
© Copyright@2026.ABP Network Private Limited. All rights reserved.