✕
  • ਹੋਮ

ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਜਾਣੋ ਬੇਹਤਰੀਨ ਥਾਵਾਂ

ਏਬੀਪੀ ਸਾਂਝਾ   |  10 May 2018 01:10 PM (IST)
ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਜਾਣੋ ਬੇਹਤਰੀਨ ਥਾਵਾਂ
1

ਪੋਰਟਲ ਮੁਤਾਬਕ ਰਿਸਰਚ ਦੌਰਾਨ ਇਹ ਦਿਲਚਸਪ ਰਿਹਾ ਕਿ ਗਰਮੀਆਂ ਦੀਆਂ ਛੁੱਟੀਆਂ 'ਚ ਜਗ੍ਹਾ ਚੁਣਦੇ ਸਮੇਂ ਯਾਤਰੀ ਮੌਸਮ ਬਾਰੇ ਚਿੰਤਾ ਨਹੀਂ ਕਰਦੇ। ਗੋਆ ਤੇ ਦੁਬਈ ਜਿਹੇ ਸਥਾਨ ਸਾਲ ਭਰ ਟੂਰਿਸਟਾਂ ਲਈ ਆਕਰਸ਼ਨ ਦਾ ਕੇਂਦਰ ਰਹੇ ਹਨ।

2

ਗਰਮੀਆਂ ਦੀਆਂ ਛੁੱਟੀਆਂ 'ਚ ਗੋਆ ਜਾਣ ਵਾਲੇ 47 ਫੀਸਦੀ ਟੂਰਿਸਟ ਪੰਜ ਤਾਰਾ ਹੋਟਲ 'ਚ ਰਹਿਣਾ ਪਸੰਦ ਕਰਦੇ ਹਨ। ਜਦਕਿ ਜੈਪੁਰ ਜਾਣ ਵਾਲੇ 62 ਫੀਸਦੀ ਟੂਰਿਸਟ ਪੰਜ ਤਾਰਾ ਹੋਟਲ 'ਚ ਰੁਕਣਾ ਪਸੰਦ ਕਰਦੇ ਹਨ।

3

ਹੋਟਲ 'ਚ ਰਹਿਣ ਲਈ ਭਾਰਤੀ ਘੱਟ ਬਜਟ ਪਸੰਦ ਕਰਦੇ ਹਨ। ਇਸ ਦੇ ਮੁਕਾਬਲੇ ਉਹ ਸਮੁੰਦਰੀ ਤੱਟ ਜਾਂ ਪਹਾੜੀ ਇਲਾਕਿਆਂ 'ਚ ਸ਼ਾਨਦਾਰ ਦ੍ਰਿਸ਼ਾਂ ਲਈ ਜ਼ਿਆਦਾ ਭੁਗਤਾਨ ਕਰਨਾ ਪਸੰਦ ਕਰਦੇ ਹਨ।

4

ਛੁੱਟੀਆਂ ਦੇ ਮੌਸਮ 'ਚ ਘਰੇਲੂ ਹਵਾਈ ਕਿਰਾਏ 'ਚ ਕਰੀਬ 45 ਫੀਸਦੀ ਤੇ ਅੰਤਰਰਾਸ਼ਟਰੀ ਹਵਾਈ ਕਿਰਾਏ 'ਚ 18 ਫੀਸਦੀ ਫਰਕ ਰਹਿੰਦਾ ਹੈ।

5

ਭਾਰਤ 'ਚ ਛੁੱਟੀਆਂ ਮਨਾਉਣ ਲਈ ਗੋਆ ਸਭ ਤੋਂ ਵੱਧ ਮਕਬੂਲ ਸਥਾਨ ਹੈ। ਇਸ ਤੋਂ ਬਾਅਦ ਜੈਪੁਰ ਦਾ ਨਾਂ ਆਉਂਦਾ ਹੈ। ਇੱਕ ਆਨਲਾਈਨ ਪੋਰਟਲ ਦੀ ਰਿਸਰਚ ਮੁਤਾਬਕ, ਸਿੰਘਾਪੁਰ ਤੇ ਦੁਬਈ ਲਈ ਫਲਾਈਟ ਦੇ ਟਿਕਟ ਤੇ ਰਹਿਣ ਲਈ ਹੋਟਲ ਵੀ ਕਾਫ਼ੀ ਵਾਜ਼ਬ ਰੇਟਾਂ 'ਤੇ ਉਪਲੱਬਧ ਹਨ। ਇਸ ਲਈ ਇਹ ਦੋਵੇਂ ਸਥਾਨ ਵੀ ਟੂਰਿਸਟਾਂ ਲਈ ਮਨਪਸੰਦ ਸਥਾਨਾਂ 'ਚੋਂ ਹਨ।

  • ਹੋਮ
  • Photos
  • ਖ਼ਬਰਾਂ
  • ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਜਾਣੋ ਬੇਹਤਰੀਨ ਥਾਵਾਂ
About us | Advertisement| Privacy policy
© Copyright@2026.ABP Network Private Limited. All rights reserved.