✕
  • ਹੋਮ

ਸਾਵਧਾਨ! ਇੰਝ ਲੱਗਦਾ ਤੁਹਾਨੂੰ ਪੈਟਰੋਲ ਪੰਪ 'ਤੇ ਰਗੜਾ ?

ਏਬੀਪੀ ਸਾਂਝਾ   |  22 Aug 2016 12:14 PM (IST)
1

ਤੁਹਾਡੇ ਲਈ ਇੱਕ ਵੱਡੀ ਸਲਾਹ ਇਹ ਹੈ ਕਿ ਡਿਜ਼ੀਟਲ ਮੀਟਰ ਵਾਲੇ ਪੰਪ ਤੋਂ ਹੀ ਪੈਟਰੋਲ ਭਰਵਾਓ। ਦਰਅਸਲ ਪੁਰਾਣੇ ਪੈਟਰੋਲ ਪੰਪ ਮਸ਼ੀਨਾਂ 'ਤੇ ਘੱਟ ਪੈਟਰੋਲ ਪਾਉਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਤੇ ਤੁਸੀਂ ਇਸ ਨੂੰ ਫੜ ਵੀ ਨਹੀਂ ਸਕਦੇ ਕਿਉਂਕਿ ਇਸ ਦਾ ਕੋਈ ਸਾਧਨ ਨਹੀਂ ਹੈ।

2

ਕੀ ਤੁਸੀਂ ਜਾਣਦੇ ਹੋ ਕਿ ਖਾਲੀ ਟੈਂਕ ਵਿੱਚ ਪੈਟਰੋਲ ਭਰਵਾਉਣ ਨਾਲ ਨੁਕਸਾਨ ਹੁੰਦਾ ਹੈ। ਦੱਸਣਯੋਗ ਹੈ ਕਿ ਜਿੰਨਾ ਟੈਂਕ ਖਾਲੀ ਹੁੰਦਾ ਹੈ ਤਾਂ ਓਨੀ ਹੀ ਹਵਾ ਟੈਂਕ ਵਿੱਚ ਮੌਜੂਦ ਹੁੰਦੀ ਹੈ। ਇਸ ਲਈ ਹਵਾ ਦੀ ਮੌਜ਼ੂਦਗੀ ਕਾਰਨ ਟੈਂਕ ਵਿੱਚ ਪੈਟਰੋਲ ਨੂੰ ਘੱਟ ਥਾਂ ਮਿਲਦੀ ਹੈ। ਇਸ ਲਈ ਅੱਧਾ ਟੈਂਕ ਹਮੇਸ਼ਾ ਭਰਿਆ ਰੱਖਣਾ ਚਾਹੀਦਾ ਹੈ ਤੇ ਟੈਂਕ ਦੇ ਰਿਜ਼ਰਵ ਤੱਕ ਆਉਣ ਦਾ ਇੰਤਜ਼ਾਰ ਨਾ ਕਰੋ। ਇਸ ਨਾਲ ਤੁਹਾਨੂੰ ਘਾਟਾ ਹੋਵੇਗਾ।

3

ਪੈਟਰੋਲ ਪੰਪ ਮਸ਼ੀਨ 'ਤੇ ਜ਼ੀਰੋ ਤਾਂ ਤੁਸੀਂ ਦੇਖਦੇ ਹੋਵੋਗੇ ਪਰ ਰੀਡਿੰਗ ਕਿਸ ਫਿੱਗਰ ਤੋਂ ਸ਼ੁਰੂ ਹੁੰਦੀ ਹੈ, ਇਹ ਵੀ ਜ਼ਰੂਰੀ ਹੈ। 10-15 ਜਾਂ 20 ਤੋਂ ਮੀਟਰ ਦੀ ਰੀਡਿੰਗ ਘੱਟ ਤੋਂ ਘੱਟ 3 ਸ਼ੁਰੂ ਹੋਣੀ ਚਾਹੀਦੀ ਹੈ। ਜੇਕਰ ਮੀਟਰ 3 ਤੋਂ ਜ਼ਿਆਦਾ ਰੀਡਿੰਗ ਦਿਖਾ ਰਿਹਾ ਹੈ ਤਾਂ ਤੁਹਾਨੂੰ ਨੁਕਸਾਨ ਵੀ ਜ਼ਿਆਦਾ ਹੋ ਸਕਦਾ ਹੈ।

4

ਜ਼ਿਆਦਾਤਰ ਲੋਕ ਜਦੋਂ ਆਪਣੀ ਕਾਰ ਵਿੱਚ ਪੈਟਰੋਲ ਜਾਂ ਡੀਜਲ ਭਰਵਾਉਂਦੇ ਹਨ ਤਾਂ ਗੱਡੀ ਤੋਂ ਥੱਲੇ ਨਹੀਂ ਉੱਤਰਦੇ। ਪੈਟਰੋਲ ਪੰਪ ਕਰਮੀ ਇਸ ਦਾ ਫਾਇਦਾ ਚੁੱਕਦੇ ਹਨ ਤੇ ਪੂਰੇ ਪੈਸਿਆਂ ਬਦਲੇ ਘੱਟ ਪੈਟਰੋਲ ਪਾਉਂਦੇ ਹਨ। ਇਸ ਲਈ ਪੈਟਰੋਲ ਭਰਵਾਉਣ ਵੇਲੇ ਸਭ ਤੋਂ ਪਹਿਲਾਂ ਆਪਣੇ ਵਾਹਨ ਤੋਂ ਉੱਤਰੋ ਤੇ ਪੈਟਰੋਲ ਮੀਟਰ ਦੇ ਨੇੜੇ ਖੜ੍ਹੇ ਹੋਵੋ ਤਾਂ ਕਿ ਤੁਸੀਂ ਪੰਪ ਕਰਮੀ ਦੀਆਂ ਗਤੀਵਿਧੀਆਂ 'ਤੇ ਪੂਰੀ ਨਜ਼ਰ ਰੱਖ ਸਕੋ।

5

6

7

ਤੁਸੀਂ ਜੇਕਰ ਧਿਆਨ ਦਿੱਤਾ ਹੋਵੇ ਤਾਂ ਪੈਟਰੋਲ ਭਰਨ ਵੇਲੇ ਮੀਟਰ ਵਾਰ-ਵਾਰ ਰੁਕ ਜਾਂਦਾ ਹੈ। ਹਾਲਾਂਕਿ ਇਸ ਦੇ ਬਾਵਜੂਦ ਹੌਲੀ-ਹੌਲੀ ਮਸ਼ੀਨ ਦੇ ਜ਼ਰੀਏ ਤੁਹਾਡਾ ਪੈਟਰੋਲ ਭਰ ਦਿੱਤਾ ਜਾਂਦਾ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਤੁਹਾਨੂੰ ਨੁਕਸਾਨ ਹੁੰਦਾ ਹੈ। ਇਸ ਲਈ ਜੇਕਰ ਕਿਸੇ ਪੰਪ 'ਤੇ ਅਜਿਹੀ ਮਸ਼ੀਨ ਹੈ ਤਾਂ ਇੱਥੋਂ ਪੈਟਰੋਲ ਭਰਵਾਉਣ ਤੋਂ ਬਚਣਾ ਚਾਹੀਦਾ ਹੈ।

  • ਹੋਮ
  • Photos
  • ਖ਼ਬਰਾਂ
  • ਸਾਵਧਾਨ! ਇੰਝ ਲੱਗਦਾ ਤੁਹਾਨੂੰ ਪੈਟਰੋਲ ਪੰਪ 'ਤੇ ਰਗੜਾ ?
About us | Advertisement| Privacy policy
© Copyright@2026.ABP Network Private Limited. All rights reserved.