✕
  • ਹੋਮ

ਭਗਤ ਸਿੰਘ ਦਾ ਨੌਜਵਾਨਾਂ ਦੇ ਨਾਂਅ ਸੰਦੇਸ਼...!

ਏਬੀਪੀ ਸਾਂਝਾ   |  23 Mar 2018 12:27 PM (IST)
ਭਗਤ ਸਿੰਘ ਦਾ ਨੌਜਵਾਨਾਂ ਦੇ ਨਾਂਅ ਸੰਦੇਸ਼...!
1

ਲੋੜ ਹੈ ਉਨ੍ਹਾਂ ਨੌਜਵਾਨਾਂ ਦੀ, ਜੋ ਪਹਿਲਕਦਮੀ ਕਰ ਸਕਦੇ ਹੋਣ, ਆਜ਼ਾਦ ਸੋਚ ਰੱਖਦੇ ਹੋਣ, ਇਨਕਲਾਬੀ ਅਗਵਾਈ ਦੇ ਸਕਦੇ ਹੋਣ ਅਤੇ ਸੇਵਾ ਕਰਨ, ਕਸ਼ਟ ਝੱਲਣ ਤੇ ਕੁਰਬਾਣੀ ਦੇ ਅਸੂਲਾਂ 'ਤੇ ਚੱਲ ਸਕਦੇ ਹੋਣ।

2

ਭਗਤ ਸਿੰਘ ਨੇ ਤਾਂ ਆਪਣੀਆਂ ਲਿਖਤਾਂ ਵਿੱਚ ਸਪੱਸ਼ਟ ਤੌਰ 'ਤੇ ਵਿਚਾਰਧਾਰਕ ਇਨਕਲਾਬ ਦੀ ਹੀ ਬਾਤ ਛੇੜੀ ਹੈ: ਪਿਸਤੌਲ ਤੇ ਬੰਬ ਇਨਕਲਾਬ ਨਹੀਂ ਲਿਆਉਂਦੇ। ਇਨਕਲਾਬ ਦੀ ਤਲਵਾਰ ਵਿਚਾਰਾ ਦੀ ਸਾਣ 'ਤੇ ਤੇਜ਼ ਹੁੰਦੀ ਹੈ।

3

ਭਗਤ ਸਿੰਘ ਕਹਿੰਦਾ ਸੀ: ਮੈਂ ਆਪਣੀ ਸਾਰੀ ਤਾਕਤ ਨਾਲ ਇਹ ਕਹਿਣਾ ਚਾਹਾਂਗਾ ਕਿ ਨਾ ਮੈ ਦਹਿਸ਼ਤ ਪਸੰਤ ਹਾਂ ਤੇ ਨਾ ਹੀ ਸਾਂ। ਦਹਿਸ਼ਤ ਪਸੰਦ ਸਾਡੇ ਅੰਦਰ ਇਨਕਲਾਬੀ ਸੋਚ ਦੀ ਪਕੜ ਨਾ ਹੋਣ ਦੀ ਸੂਚਕ ਹੈ।

4

ਜੇਲ੍ਹ ਡਾਇਰੀ ਦੇ ਪੰਨਾ ਨੰਬਰ 60 'ਤੇ ਭਗਤ ਸਿੰਘ ਨੇ ਸਾਮਰਾਜਵਾਦ ਬਾਰੇ ਲੈਨਿਨ ਦੀ ਬੜੀ ਮੁੱਲਵਾਨ ਟਿੱਪਣੀ ਦਰਜ ਕੀਤੀ ਹੈ: ਸਾਮਰਾਜਵਾਦ ਪੂੰਜੀਵਾਦ ਦਾ ਉਹ ਵਿਕਸਤ ਪੜਾਅ ਹੈ, ਜਿਸ ਵਿੱਚ ਅਜ਼ਾਰੇਦਾਰੀਆਂ ਤੇ ਵਿੱਤੀ ਪੂੰਜੀ ਨੇ ਇਸ ਪ੍ਰਭੂਸੱਤਾ ਹਾਸਲ ਕਰ ਲਈ ਹੈ। ਬਰਾਮਦ ਪੂੰਜੀ ਵੱਡਾ ਮਹੱਤਵ ਹਾਸਲ ਕਰ ਚੁੱਕੀ ਹੈ। ਅੰਤਰਰਾਸ਼ਟਰੀ ਟਰਸਟਾਂ ਨੇ ਦੁਨੀਆ ਦਾ ਬਟਵਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਸਭ ਤੋਂ ਵੱਡੇ ਪੂੰਜੀਵਾਦੀ ਦੇਸ਼ਾਂ ਨੇ ਧਰਤੀ ਦੇ ਸਮੁੱਚੇ ਭੂਗੋਲਿਕ ਖੇਤਰ ਨੂੰ ਆਪਸ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਹੈ।

5

ਆਪਣੀ ਜੇਲ੍ਹ ਡਾਇਰੀ ਦੇ ਪੰਨਾ ਨੰਬਰ 38 'ਤੇ ਰਬਿੰਦਰ ਨਾਥ ਟੈਗੋਰ ਦੇ ਜਾਪਾਨੀ ਵਿਦਿਆਰਥੀਆਂ ਦੀ ਇੱਕ ਸਭਾ ਵਿੱਚ ਦਿੱਤੇ ਭਾਸ਼ਣ ਨੂੰ ਨੋਟ ਕੀਤਾ ਹੈ।- ਕੀ ਤੁਹਾਨੂੰ ਸ਼ਰਮ ਮਹਿਸੂਸ ਨਹੀਂ ਹੁੰਦੀ, ਜਦ ਤੁਸੀ ਵਪਾਰਕ ਇਸ਼ਤਿਹਾਰਾਂ ਨੂੰ ਦੇਖਦੇ ਹੋ, ਜੋ ਸਿਰਫ ਸਮੁੱਚੇ ਸ਼ਹਿਰੀ ਖੇਤਰ ਨੂੰ ਹੀ ਝੂਠ ਤੇ ਅਤਿਕਥਨੀਆਂ ਨਾਲ ਨਹੀਂ ਭਰ ਰਹੇ, ਸਗੋਂ ਉਨ੍ਹਾਂ ਹਰੇ ਭਰੇ ਖੇਤਾਂ 'ਤੇ ਵੀ ਧਾਵਾ ਬੋਲ ਰਹੇ ਹਨ, ਜਿੱਥੇ ਕਿਸਾਨ, ਇਮਾਨਦਾਰੀ ਨਾਲ ਮਿਹਨਤ ਕਰਦੇ ਹਨ।

6

ਸਾਢੇ ਤੇਈ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਫਾਂਸੀ ਚੜ੍ਹਣ ਵਾਲੇ ਭਗਤ ਸਿੰਘ ਦੀ ਜੇਲ੍ਹ ਨੋਟਬੁੱਕ ਦੇ ਮੁਲਵਾਨ 404 ਪੰਨੇ ਇਸ ਗੱਲ ਦੇ ਗਵਾਹ ਹਨ, ਕਿ ਉਸ ਦੇ ਅਧਿਐਨ ਦੀ ਲਗਨ ਹੀ ਸੀ ਕਿ ਉਹ ਫ਼ਾਂਸੀ ਤੋਂ ਠੀਕ ਪਹਿਲਾਂ ਵੀ ਰੂਸੀ ਕ੍ਰਾਂਤੀਕਾਰੀ ਵਲਾਦੀਮਰ ਲੈਨਿਨ ਦੀ ਪੁਸਤਕ ਪੜ੍ਹ ਰਿਹਾ ਸੀ। ਪੜ੍ਹਨ ਦੇ ਆਪਣੇ ਇਸ ਸ਼ੌਕ ਬਾਰੇ ਭਗਤ ਸਿੰਘ ਨੇ ਆਪਣੇ ਲੇਖ ਮੈਂ ਨਾਸਤਿਕ ਕਿਉਂ ਹਾਂ, ਵਿੱਚ ਜ਼ਿਕਰ ਕੀਤਾ ਹੈ।

7

ਮੇਰੇ ਇਨਕਲਾਬੀ ਕਰੀਅਰ ਵਿੱਚ ਵੱਡਾ ਮੋੜ ਆਇਆ ਹੈ। ਅਧਿਐਨ ਕਰਨ ਦੀਆਂ ਤਰੰਗਾਂ ਮੇਰੇ ਮਨ ਵਿੱਚ ਉੱਭਰਦੀਆਂ ਰਹੀਆਂ। ਮੈਂ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਤੇ ਵਿਸ਼ਵਾਸਾਂ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ। ਸਾਡੇ ਤੋਂ ਪਹਿਲਾਂ ਦੇ ਇਨਕਲਾਬੀਆਂ ਵਿੱਚ ਸਿਰਫ਼ ਤਸ਼ੱਦਦ ਦੇ ਤੌਰ ਤਰੀਕਿਆਂ ਦਾ ਰੋਮਾਂਸ ਹੀ ਭਾਰੂ ਸੀ, ਉਸ ਦੀ ਥਾਂ ਹੁਣ ਗੰਭੀਰ ਵਿਚਾਰਾਂ ਨੇ ਲੈ ਲਈ ਹੈ।

  • ਹੋਮ
  • Photos
  • ਖ਼ਬਰਾਂ
  • ਭਗਤ ਸਿੰਘ ਦਾ ਨੌਜਵਾਨਾਂ ਦੇ ਨਾਂਅ ਸੰਦੇਸ਼...!
About us | Advertisement| Privacy policy
© Copyright@2026.ABP Network Private Limited. All rights reserved.