ਕੌਣ ਸਨ ਭਾਈ ਜੈਤਾ ਜੀ ?

ਉਸਤੋਂ ਬਾਅਦ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਬਣ ਗਏ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਕਈ ਲੜਾਈਆਂ ਵਿੱਚ ਹਿੱਸਾ ਲੈਂਦਿਆਂ ਚਮਕੌਰ ਦੀ ਅਸਾਵੀਂ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸਨ।
ਭਾਈ ਜੈਤਾ ਜੀ ਉਹ ਮਹਾਨ ਸਿੱਖ ਹਨ ਜੋ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਿੰਦੂ ਧਰਮ ਖਾਤਰ ਦਿੱਲੀ ਵਿਖੇ ਦਿੱਤੀ ਕੁਰਬਾਨੀ ਵੇਲੇ ਉਨਾਂ ਦੇ ਨਾਲ ਸਨ ਅਤੇ ਸ਼ਹੀਦੀ ਤੋਂ ਬਾਅਦ ਭਾਈ ਜੈਤਾ ਜੀ ਦਿੱਲੀ ਤੋਂ ਸ਼ਹੀਦ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਸਨ।
ਇਤਿਹਾਸ ਲਿਖਦਾ ਹੈ ਕਿ ਭਾਈ ਸਾਹਿਬ ਦਾ ਚਿਹਰਾ ਮੁਹਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਾਫੀ ਮਿਲਦਾ ਜੁਲਦਾ ਸੀ।
ਇਸ ਵਿਚ ਆਪਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਵਰਣਨ, ਖਾਲਸਾ ਪੰਥ ਦੀ ਸਿਰਜਣਾ ਦਾ ਵਰਣਨ, ਪੰਜਾ ਕੱਕਾਰਾਂ ਦੀ ਮਹਤੱਤਾ, ਸਿੱਖ ਰਹਿਤ ਮਰਿਆਦਾ ਅਤੇ ਭਾਈ ਸਦਾ ਨੰਦ ਆਦਿ ਦਾ ਖਾਸ ਵਰਣਨ ਕੀਤਾ ਹੈ।
ਉਨਾਂ ਦੀ ਵੱਡੀ ਸੇਵਾ ਤੋਂ ਖੁਸ਼ ਹੋ ਕੇ ਦਸਮ ਪਿਤਾ ਨੇ ਭਾਈ ਜੈਤਾ ਜੀ ਨੂੰ ਛਾਤੀ ਨਾਲ ਲਾਉਂਦਿਆਂ 'ਰੰਗਰੇਟਾ ਗੁਰੂ ਕਾ ਬੇਟਾ' ਕਹਿ ਕੇ ਮਾਣ ਬਖਸ਼ਿਆ ਸੀ।
ਭਾਈ ਸਾਹਿਬ ਬਾਰੇ ਪ੍ਰਚੱਲਿਤ ਹੈ ਕਿ ਆਪ ਜੀ ਜੰਗ ਵਿਚ ਘੋੜ੍ਹੇ ਉੱਤੇ ਸੁਆਰ ਹੋ ਘੋੜੇ ਦੀ ਲਗਾਮ ਮੂੰਹ ਨਾਲ ਫੜ ਦੋਵਾਂ ਹੱਥਾਂ ਵਿੱਚ ਦੋ ਤਲਵਾਰਾਂ ਫੜ ਕੇ ਦੁਸ਼ਮਣਾਂ ਦੇ ਆਹੂ ਲਾਹੁੰਦੇ।
ਆਪ ਮਹਾਨ ਜਰਨੈਲ ਹੋਣ ਦੇ ਨਾਲ-ਨਾਲ ਕਵੀ ਅਤੇ ਲਿਖਾਰੀ ਵੀ ਸਨ। ਆਪ ਜੀ ਨੇ “ਸ੍ਰੀ ਗੁਰ ਕਥਾ” ਨਾਮ ਦਾ ਗੰਥ ਲਿਖਿਆ ਜਿਸ ਵਿਚ ਆਪ ਨੇ ਗੁਰੂ ਸਾਹਿਬਾਨਾਂ ਦੀ ਮਹਿਮਾ ਗਾਇਨ ਕੀਤੀ ਹੈ।