PRICE CUT: ਸੈਮਸੰਗ ਗਲੈਕਸੀ S7 ਤੇ S7edge ਦੀ ਕੀਮਤ 'ਚ ਵੱਡੀ ਕਟੌਤੀ !
ਨਾਲ ਹੀ Galaxy S7 ਤੇ Galaxy S7 ਏਜ 32 ਜੀਬੀ ਤੇ 64 ਜੀਬੀ ਦੀ ਇੰਟਰਨਲ ਮੈਮੋਰੀ ਦੇ ਦੋ ਵੈਰੀਐਂਟ ਵਿੱਚ ਹੈ। ਇਨ੍ਹਾਂ ਦੀ ਮੈਮਰੀ ਨੂੰ (200 ਜੀਬੀ ਤੱਕ) ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।
Download ABP Live App and Watch All Latest Videos
View In Appਸੈਮਸੰਗ ਦੇ ਇਸ ਫਲੈਗਸ਼ਿਪ ਦੇ ਦੋਵੇਂ ਵੈਰੀਐਂਟ ਵਿੱਚ 4 ਜੀਬੀ ਦਾ ਰੈਮ ਹੈ।
ਜੇਕਰ ਕੈਮਰੇ ਦੀ ਗੱਲ ਕਰੀਏ ਤਾਂ ਦੋਹਾਂ ਫੋਨਾਂ ਵਿੱਚ 12 ਮੈਗਾਪਿਕਸਲ ਦਾ ਡੁਅਲ ਪਿਕਸਲ ਰਿਅਰ ਕੈਮਰਾ ਹੈ ਜੋ ਸਮਾਰਟ ਫੋਨ ਆਈ.ਓ.ਐਸ. ਫੀਚਰ ਨਾਲ ਲੈਸ ਹਨ। ਸੈਲਫੀ ਸੈਂਸਰ ਨਾਲ ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ।
ਦੋਵੇਂ ਹੀ ਐਲ.ਜੀ. ਦੇ ਜੀ 5 ਸਮਾਰਟਫੋਨ ਦੀ ਤਰ੍ਹਾਂ ਆਲਵੇਜ਼-ਆਨ ਡਿਸਪਲੇ ਫੀਚਰ ਦੇ ਨਾਲ ਆਉਂਦੇ ਹਨ ਜਿਸ ਨਾਲ ਬਿਨਾਂ ਫੋਨ ਨੂੰ ਟੱਚ ਕੀਤੇ ਹੀ ਟਾਈਮ ਤੇ ਤਾਰੀਖ ਜਿਹੇ ਜਰੂਰੀ ਨੋਟੀਫਿਕੇਸ਼ਨ ਚੈੱਕ ਕੀਤੇ ਜਾ ਸਕਦੇ ਹਨ।
ਸੈਮਸੰਗ Galaxy S7 ਵਿੱਚ 5.1 ਇੰਚ ਦਾ QHD ਸੁਪਰ ਐਮੋਲੇਡ ਡਿਸਪਲੇ ਹੈ ਜਦਕਿ ਸੈਸਸੰਗ Galaxy S7 Edge ਵਿੱਚ 5.5 ਇੰਚ ਦੀ ਕਿਯੂ.ਐਚ.ਡੀ. ਐਮੋਲੇਡ ਡਿਸਪਲੇ ਪੈਨਲ ਹੈ। ਇਹ ਹੈਂਡਸੈਟ ਆਈ.ਪੀ. 68 ਸਰਟੀਫਾਈਡ ਹੈ। ਇਹ ਮਿਟੀ ਤੇ ਵਾਟਰ ਪਰੂਫ ਹੈ।
ਨਵੀਂ ਕੀਮਤ ਫਲਿਪਕਾਰਟ ਤੇ ਐਮੇਜ਼ੌਨ ਦੋਹਾਂ 'ਤੇ ਉਪਲਬਧ ਹੈ।
ਗਲੈਕਸੀ S7 ਦੀ ਕੀਮਤ ਵਿੱਚ 5500 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਤੋਂ ਬਾਅਦ ਸਮਾਰਟਫੋਨ 43,400 ਰੁਪਏ ਵਿੱਚ ਵਿੱਕ ਰਿਹਾ ਹੈ। ਗਲੈਕਸੀ S7 ਐਜ਼ ਦੀ ਕੀਮਤ ਵਿੱਚ 6,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਸਮਾਰਟਫੋਨ ਹੁਣ 50,900 ਰੁਪਏ ਵਿੱਚ ਮਿਲ ਰਿਹਾ ਹੈ।
ਸੈਮਸੰਗ ਦਾ ਨਵਾਂ ਸਮਾਰਟਫੋਨ ਗਲੈਕਸੀ ਨੋਟ 7 ਭਾਰਤ ਵਿੱਚ ਲਾਂਚ ਹੋ ਚੁੱਕਿਆ ਹੈ। 2 ਸਤੰਬਰ ਤੋਂ ਇਹ ਸਮਾਰਟਫੋਨ ਭਾਰਤ ਵਿੱਚ ਵਿਕਰੀ ਲਈ ਉਪਲਬਧ ਹੋਵੇਗਾ। ਆਪਣੀ ਨਵੀਂ ਫਲੈਗਸ਼ਿਪ ਲਈ ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਲਾਂਚ ਹੋਏ ਦੋ ਪ੍ਰੀਮੀਅਮ ਸਮਾਰਟਫੋਨ ਗਲੈਕਸੀ S7 ਤੇ ਗਲੈਕਸੀ S7 ਐਜ਼ ਦੀ ਕੀਮਤ ਵਿੱਚ ਵੀ ਕਟੌਤੀ ਹੋਈ ਹੈ।
- - - - - - - - - Advertisement - - - - - - - - -