Bigg Boss ਦੇ ਘਰ ਪੁੱਜੇ 13 ਸਿਤਾਰੇ, ਜਾਣੋ ਕੌਣ ਕਿਸ ਦਾ ਬਣਿਆ ਪਾਰਟਰਨਰ, ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ?
ਕ੍ਰਿਸ਼ਨਾ ਦੀ ਭੈਣ ਤੇ ਅਦਾਕਾਰਾ ਆਰਤੀ ਸਿੰਘ ਪਾਰਸ ਛਾਬੜਾ ਦੀ ਸਾਥੀ ਹੈ। ਉਸ ਨੂੰ ਰਸੋਈ ਵਿੱਚ ਡਿੱਸ਼ ਦੀ ਡਿਊਟੀ ਦਿੱਤੀ ਗਈ ਹੈ।
Download ABP Live App and Watch All Latest Videos
View In Appਇਸ ਤੋਂ ਇਲਾਵਾ ਸਿਧਾਰਥ ਸ਼ੁਕਲਾ ਬਾਲੀਵੁੱਡ ਅਦਾਕਾਰਾ ਕੋਇਨਾ ਮਿਤਰਾ ਦਾ ਵੀ ਸਾਥੀ ਬਣਿਆ ਹੈ। ਉਨ੍ਹਾਂ ਨੂੰ ਲਿਵਿੰਗ ਰੂਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਦਾ ਸਾਥੀ ਵੀ ਸਿਧਾਰਥ ਸ਼ੁਕਲਾ ਹੈ। ਉਨ੍ਹਾਂ ਨੂੰ ਬੈਡਰੂਮ ਦੀ ਜ਼ਿੰਮੇਵਾਰੀ ਮਿਲੀ ਹੈ।
ਸਿਧਾਰਥ ਡੇ ਟੀਵੀ ਐਂਕਰ ਸ਼ੇਫਾਲੀ ਬੱਗਾ ਦਾ ਪਾਰਟਨਰ ਹੈ, ਜੋ ਪੇਸ਼ੇ ਦੁਆਰਾ ਲੇਖਕ ਹੈ। ਉਨ੍ਹਾਂ ਨੂੰ ਗਾਰਡਨਿੰਗ ਤੇ ਪੂਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਦਾ ਪਾਰਟਨਰ ਸਪਲਿਟਸਵਿਲਾ 5 ਦਾ ਜੇਤੂ ਪਾਰਸ ਛਾਬੜਾ ਹੈ। ਉਨ੍ਹਾਂ ਨੂੰ ਰਾਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਅਦਾਕਾਰਾ ਰਸ਼ਮੀ ਦੇਸਾਈ ਨੂੰ ਵੀ ਰਸੋਈ ਦੀ ਡਿਊਟੀ ਮਿਲੀ ਹੈ। ਉਸ ਦਾ ਸਾਥੀ ਵੀ ਸਿਧਾਰਥ ਸ਼ੁਕਲਾ ਹੈ। ਉਨ੍ਹਾਂ ਨੂੰ ਰਾਤ ਦੇ ਖਾਣੇ ਤੇ ਸ਼ਾਮ ਦੀ ਚਾਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਸਿਧਾਰਥ ਸ਼ੁਕਲਾ ਟੀਵੀ ਅਭਿਨੇਤਰੀ ਦੇਵੋਲੀਨਾ ਭੱਟਾਚਾਰਜੀ ਦਾ ਪਾਰਟਨਰ ਬਣਿਆ ਹੈ। ਉਸ ਨੂੰ ਰਸੋਈ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਮਾਹਿਰਾ ਸ਼ਰਮਾ ਤੇ ਅਜ਼ੀਮ ਰਿਆਜ਼ ਨੂੰ ਟਾਇਲਟ ਸਾਫ ਕਰਨ ਦੀ ਡਿਊਟੀ ਮਿਲੀ ਹੈ। ਮਾਹਿਰਾ ਸ਼ਰਮਾ 'ਨਾਗਿਨ 3' ਲਈ ਜਾਣੀ ਜਾਂਦੀ ਹੈ, ਇਸ ਸ਼ੋਅ 'ਚ ਉਸ ਨੇ ਡੈਣ ਦੀ ਭੂਮਿਕਾ ਨਿਭਾਈ ਸੀ। ਇਸ ਦੇ ਨਾਲ ਹੀ, ਮਾਡਲ ਅਜੀਮ ਰਿਆਜ਼ ਕੁਝ ਵਿਗਿਆਪਨਾਂ ਵਿੱਚ ਦਿਖਾਈ ਦਿੱਤਾ ਹੈ।
ਸਲਮਾਨ ਖ਼ਾਨ ਦਾ ਮੋਸਟ ਅਵੇਟਿਡ ਟੀਵੀ ਰਿਐਲਟੀ ਸ਼ੋਅ ਬਿੱਗ ਬੌਸ ਦਾ ਸੀਜ਼ਨ 13 ਸ਼ੁਰੂ ਹੋ ਚੁੱਕਾ ਹੈ। ਘਰ ਵਿੱਚ ਸਾਰੇ 13 ਮੁਕਾਬਲੇਬਾਜ਼ਾਂ ਦੀ ਐਂਟਰੀ ਹੋ ਗਈ ਹੈ। ਅਸੀਂ ਤੁਹਾਨੂੰ ਦੱਸਾਂਗੇ ਕਿ ਕੌਣ ਕਿਸ ਦਾ ਪਾਰਟਰਨਰ ਬਣਿਆ ਤੇ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ।
- - - - - - - - - Advertisement - - - - - - - - -