44 ਦੇ ਹੋਏ ਰਿਤਿਕ, ਜਾਣੋ ਸਟਾਰ ਬਾਰੇ ਖਾਸ ਗੱਲਾਂ

ਭਾਵੇਂ ਕਮਾਈ ਦੇ ਮਾਮਲੇ 'ਚ ਰਿਤਿਕ ਦੀਆਂ ਫ਼ਿਲਮਾਂ ਕਈ ਰਿਕਾਰਡ ਤੋੜ ਦਿੰਦੀਆਂ ਹਨ ਪਰ ਅਸਲ ਜੀਵਨ ਵਿੱਚ ਉਹ ਫਾਇਨਾਂਸ ਦੇ ਮਾਮਲੇ 'ਚ ਕਾਫੀ ਬੁਰੇ ਹਨ ਤੇ ਉਹ ਇਸ ਲਈ ਆਪਣੇ ਪੇਰੈਂਟਸ ਤੇ ਸੁਜ਼ੈਨ ਖ਼ਾਨ ਉੱਪਰ ਨਿਰਭਰ ਰਹਿੰਦੇ ਸਨ।
ਰਿਤਿਕ ਰੌਸ਼ਨ ਦੇ ਇੱਕ-ਇੱਕ ਡਾਈਲੌਗ 'ਤੇ ਅੱਜ ਭਾਵੇਂ ਕਿੰਨੀਆਂ ਹੀ ਤਾੜੀਆਂ ਵੱਜਦੀਆਂ ਹਨ ਪਰ ਬਹੁਤ ਅੱਟ ਲੋਕ ਜਾਣਦੇ ਹਨ ਕਿ ਬਚਪਨ ਵਿੱਚ ਉਨ੍ਹਾਂ ਨੂੰ ਹਕਲਾਉਣ ਦੀ ਵੀ ਆਦਤ ਸੀ। ਇਸ ਤੋਂ ਬਾਅਦ ਉਨ੍ਹਾਂ ਕਾਫੀ ਸਪੀਚ ਲੈਸਨ ਲਏ ਤੇ ਨਤੀਜਾ ਤੁਹਾਡੇ ਸਾਹਮਣੇ ਹੈ।
ਕੀ ਤੁਸੀਂ ਜਾਣਦੇ ਹੋ ਕਿ ਰਿਤਿਕ ਰੌਸ਼ਨ ਦੀ ਪਹਿਲੀ ਕਮਾਈ ਕਿੰਨੀ ਸੀ ਤੇ ਕਿਸ ਉਮਰ ਵਿੱਚ ਉਨ੍ਹਾਂ ਨੇ ਵੱਡੇ ਪਰਦੇ 'ਤੇ ਕਦਮ ਰੱਖਿਆ ਸੀ। ਛੇ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਫਿਲਮ 'ਆਸ਼ਾ' ਵਿੱਚ ਕੰਮ ਕੀਤਾ ਸੀ ਜਿਸ ਲਈ ਉਨ੍ਹਾਂ ਨੂੰ 100 ਰੁਪਏ ਦਾ ਚੈੱਕ ਮਿਲਿਆ ਸੀ।
ਬਾਲੀਵੁੱਡ ਦਾ ਹੀਰੋ ਬਣਨ ਤੋਂ ਪਹਿਲਾਂ ਰਿਤਿਕ ਨੇ ਫਿਲਮ ਕੋਇਲਾ ਤੇ ਕਰਨ-ਅਰਜੁਨ ਵਿੱਚ ਬਤੌਰ ਅਸਿਸਟੈਂਟ ਕੰਮ ਕੀਤਾ ਹੈ। ਇਸ ਦੌਰਾਨ ਉਹ ਸਾਈਟ 'ਤੇ ਹਰ ਛੋਟਾ ਵੱਡਾ ਕੰਮ ਕਰਦੇ ਸਨ।
ਬਚਪਨ ਵਿੱਚ ਤਾਂ ਅਸੀਂ ਸਾਰਿਆਂ ਨੇ ਸਕਰੈਪ ਬੁੱਕ ਰੱਖੀ ਹੋਵੇਗੀ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਰਿਤਿਕ ਅੱਜ ਵੀ ਸਕਰੈਪ ਬੁੱਕ ਰੱਖਦੇ ਹਨ। ਉਸ ਵਿੱਚ ਆਪਣੇ ਜੀਵਨ ਦੀ ਡੇ-ਟੂ-ਡੇ ਲਾਈਫ ਦੇ ਕੁਝ ਪਲਾਂ ਨੂੰ ਖਾਸ ਤਸਵੀਰਾਂ ਨਾਲ ਰੱਖਦੇ ਹਨ।
ਰਿਤਿਕ ਦੀ ਪਹਿਲੀ ਫਿਲਮ 14 ਜਨਵਰੀ, 2000 ਨੂੰ ਰਿਲੀਜ਼ ਹੋਈ ਸੀ। ਫਿਲਮ ਵਿੱਚ ਉਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਈ ਸੀ। ਇਸ ਫਿਲਮ ਤੋਂ ਬਾਅਦ ਉਨ੍ਹਾਂ ਦੀ ਫੀਮੇਲ ਫੈਨ ਫਾਲੋਇੰਗ ਬਹੁਤ ਵਧ ਗਈ ਸੀ। 14 ਫਰਵਰੀ ਨੂੰ ਵੈਲੈਂਟਾਇਨ ਮੌਕੇ ਉਨ੍ਹਾਂ ਨੂੰ ਕਰੀਬ 30,000 ਵਿਆਹ ਦੇ ਪ੍ਰਪੋਜ਼ਲ ਆਏ ਸਨ।
ਰਿਤਿਕ ਰੌਸ਼ਨ ਸਕੋਲਿਓਸਿਸ ਨਾਮਕ ਬਿਮਾਰੀ ਨਾਲ ਜੂਝ ਰਹੇ ਸਨ। ਕਰੀਬ 21 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਇਸ ਬਿਮਾਰੀ ਤੋਂ ਨਿਜਾਤ ਪਾਈ ਸੀ। ਇਸ ਬਿਮਾਰੀ ਦੀ ਚੱਲਦਿਆਂ ਉਹ ਸ਼ਾਇਦ ਕਦੇ ਵੀ ਡਾਂਸ ਨਾ ਕਰ ਸਕਦੇ, ਜਿਸ ਕਰਕੇ ਉਹ ਅੱਜ ਜਾਣੇ ਜਾਂਦੇ ਹਨ।
ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਅੱਜ ਆਪਣਾ 44ਵਾਂ ਜਨਮ ਦਿਨ ਮਨ ਰਹੇ ਹਨ। ਬਾਲੀਵੁੱਡ ਵਿੱਚ ਆਪਣੀਆਂ ਫ਼ਿਲਮਾਂ ਜ਼ਰੀਏ ਫੈਨਜ਼ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰਿਤਿਕ ਅਸਲ ਜੀਵਨ ਵਿੱਚ ਕਾਫੀ ਸ਼ਾਂਤ ਸੁਭਾਅ ਦੇ ਹਨ। ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸ ਰਹੇ ਹਾਂ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ।
ਆਪਣੇ ਡਾਂਸ ਲਈ ਭਾਵੇਂ ਅੱਜ ਰਿਤਿਕ ਲੱਖਾਂ ਦਿਲਾਂ 'ਤੇ ਰਾਜ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਰਿਤਿਕ ਨੂੰ ਡਾਂਸ ਦਾ ਸ਼ੌਂਕ ਕਿਵੇਂ ਤੇ ਕਿਸ ਨੂੰ ਦੇਖ ਕੇ ਪਿਆ ਸੀ। ਰਿਤਿਕ ਨੂੰ ਮਾਈਕਲ ਜੈਕਸਨ ਤੇ ਸ਼ੰਮੀ ਕਪੂਰ ਦਾ ਡਾਂਸ ਬਹੁਤ ਪਸੰਦ ਸੀ। ਉਨ੍ਹਾਂ ਨੂੰ ਦੇਖ ਕੇ ਹੀ ਡਾਂਸ ਸ਼ੁਰੂ ਕੀਤਾ ਸੀ।