BJP ਲੀਡਰ ਦੀ ਪਤਨੀ ਦਾ ਕਾਰਾ, ਪੰਜ ਕਰੋੜੀ ਕਾਰ ਆਟੋ 'ਚ ਠੋਕੀ, ਵੀਡੀਓ ਵਾਇਰਲ

ਏਬੀਪੀ ਸਾਂਝਾ   |  31 Aug 2016 12:34 PM (IST)

ਮੁੰਬਈ ਦੇ ਮੀਰਾ ਭਾਯੰਦਰ ਇਲਾਕੇ ਦੇ ਬੀ.ਜੇ.ਪੀ. ਨੇਤਾ ਨਰੇਂਦਰ ਮਹਿਤਾ ਦੀ ਪਤਨੀ ਦੀ ਲੈਂਬੋਰਗਿਨੀ ਕਾਰ ਨਾਲ ਇੱਕ ਆਟੋ ਦੀ ਟੱਕਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

1

ਮੁੰਬਈ ਦੇ ਮੀਰਾ ਭਾਯੰਦਰ ਇਲਾਕੇ ਦੇ ਬੀ.ਜੇ.ਪੀ. ਨੇਤਾ ਨਰੇਂਦਰ ਮਹਿਤਾ ਦੀ ਪਤਨੀ ਦੀ ਲੈਂਬੋਰਗਿਨੀ ਕਾਰ ਨਾਲ ਇੱਕ ਆਟੋ ਦੀ ਟੱਕਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

2

ਇਹ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਮੈਂ ਇੱਕ ਰਾਜਨੇਤਾ ਹਾਂ, ਇਸ ਲਈ ਵੀਡੀਓ ਇੰਨੀ ਜਲਦੀ ਵਾਇਰਲ ਹੋ ਗਿਆ। ਦੱਸਣਯੋਗ ਹੈ ਕਿ ਇਸ ਬਾਰੇ ਆਟੋ ਵਾਲੇ ਨੇ ਹਾਲੇ ਤੱਕ ਪੁਲਿਸ ਨੂੰ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

3

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਨਰੇਂਦਰ ਮਹਿਤਾ ਨੇ ਦੱਸਿਆ ਕਿ ਉਸ ਦਿਨ ਗੱਡੀ ਉਨ੍ਹਾਂ ਦੀ ਪਤਨੀ ਸੁਮਨ ਮਹਿਤਾ ਚਲਾ ਰਹੀ ਸੀ ਪਰ ਜਿਸ ਤਰ੍ਹਾਂ ਵੀਡੀਓ ਵਿੱਚ ਘਟਨਾ ਦਿਖਾਈ ਦੇ ਰਹੀ ਹੈ, ਉਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ।

4

ਘਟਨਾ ਤੋਂ ਤੁਰੰਤ ਬਾਅਦ ਨਰੇਂਦਰ ਮਹਿਤਾ ਮੌਕੇ ‘ਤੇ ਪਹੁੰਚੇ ਤੇ ਪਹਿਲਾਂ ਗੱਡੀ ਦੀ ਹਾਲਤ ਵੇਖੀ ਤੇ ਫਿਰ ਆਟੋ ਡਰਾਈਵਰ ਨਾਲ ਗੱਲ ਕਰਨ ਲੱਗੇ।

5

ਜਿਸ ਵੇਲੇ ਨਰੇਂਦਰ ਮਹਿਤਾ ਦੀ ਪਤਨੀ ਨੇ ਆਪਣੀ ਨਵੀਂ ਲਗਜ਼ਰੀ ਗੱਡੀ ਨਾਲ ਆਟੋ ਨੂੰ ਟੱਕਰ ਮਾਰੀ ਤਾਂ ਉਸ ਘਟਨਾ ਨੂੰ ਕਿਸੇ ਨੇ ਆਪਣੇ ਮੋਬਾਈਲ ਵਿੱਚ ਵੀਡੀਓ ਰਾਹੀਂ ਕੈਦ ਕਰ ਲਿਆ। ਜਿੱਥੇ ਇਹ ਹਾਦਸਾ ਹੋਇਆ, ਉਸ ਵੇਲੇ ਨਰੇਂਦਰ ਮਹਿਤਾ ਦਾ ਪੁੱਤਰ ਵੀ ਆਪਣੀ ਮਾਂ ਦੇ ਨਾਲ ਗੱਡੀ ਵਿੱਚ ਸਵਾਰ ਸੀ।

6

ਦੱਸਿਆ ਜਾ ਰਿਹਾ ਹੈ ਕਿ ਨਰੇਂਦਰ ਮਹਿਤਾ ਨੇ ਪੰਜ ਕਰੋੜ ਦੀ ਲਗਜ਼ਰੀ ਗੱਡੀ ਆਪਣੀ ਪਤਨੀ ਨੂੰ ਉਸ ਦੇ ਜਨਮ ਦਿਨ ‘ਤੇ ਗਿਫਟ ਕੀਤੀ ਸੀ।

  • ਹੋਮ
  • Photos
  • ਖ਼ਬਰਾਂ
  • BJP ਲੀਡਰ ਦੀ ਪਤਨੀ ਦਾ ਕਾਰਾ, ਪੰਜ ਕਰੋੜੀ ਕਾਰ ਆਟੋ 'ਚ ਠੋਕੀ, ਵੀਡੀਓ ਵਾਇਰਲ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ