ਸੜਕਾਂ 'ਤੇ ਵਹੀਆਂ ਖੂਨ ਦੀਆਂ ਨਦੀਆਂ !
ਬੰਗਲਾਦੇਸ਼ ਵਿੱਚ ਬਕਰੀਦ ਦੇ ਮੌਕੇ 'ਤੇ ਕਈ ਸ਼ਹਿਰਾਂ ਦੀਆਂ ਸੜਕਾਂ ਦਾ ਹਾਲ ਅਜੀਬੋ-ਗਰੀਬ ਦਿਖਾਈ ਦਿੱਤਾ। ਸੋਸ਼ਲ ਮੀਡੀਆ 'ਤੇ ਕਈ ਫੋਟੋਜ਼ ਵਾਇਰਲ ਹੋ ਰਹੀਆਂ ਹਨ।
ਹਾਲਾਂਕਿ, ਲੋਕਾਂ ਦਾ ਕਹਿਣਾ ਹੈ ਕਿ ਬਾਰਸ਼ ਦੀ ਵਜ੍ਹਾ ਨਾਲ ਉਨ੍ਹਾਂ ਨੇ ਚੋਣਵੀਂ ਥਾਂ ਦੀ ਵਰਤੋਂ ਨਹੀਂ ਕੀਤੀ।
। ਉਨ੍ਹਾਂ ਨੇ ਘਰਾਂ ਦੇ ਗੈਰਾਜ ਤੇ ਗਲੀਆਂ ਵਿੱਚ ਜਾਨਵਰਾਂ ਦੀ ਕੁਰਬਾਨੀ ਦਿੱਤੀ।
ਜਾਨਵਰਾਂ ਦੀ ਕੁਰਬਾਨੀ ਲਈ ਢਾਕਾ ਦੀਆਂ ਦੋ ਥਾਵਾਂ ਨੂੰ ਚੁਣਿਆ ਗਿਆ ਸੀ ਪਰ ਲੋਕਾਂ ਨੇ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ।
ਲੋਕਾਂ ਦਾ ਕਹਿਣਾ ਹੈ ਕਿ ਢਾਕਾ ਕਾਰਪੋਰੇਸ਼ਨ ਡਰੇਨੇਜ਼ ਸਿਸਟਮ ਬਣਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਉਨ੍ਹਾਂ ਤਿਉਹਾਰ ਦੌਰਾਨ ਵੀ ਇਸ 'ਤੇ ਬਿਲਕੁਲ ਧਿਆਨ ਨਹੀਂ ਦਿੱਤਾ।
ਜ਼ਿਆਦਾਤਰ ਤਸਵੀਰਾਂ ਰਾਜਧਾਨੀ ਢਾਕਾ ਦੀਆਂ ਸੜਕ ਦੀਆਂ ਹਨ। ਦਰਅਸਲ ਬੰਗਲਾਦੇਸ਼ ਵਿੱਚ ਮੰਗਲਵਾਰ ਨੂੰ ਜ਼ਬਰਦਸਤ ਬਾਰਸ਼ ਹੋਈ ਤੇ ਡਰੇਨੇਜ਼ ਸਿਸਟਮ ਖ਼ਰਾਬ ਹੋਣ ਕਾਰਨ ਕੁਰਬਾਨੀ ਦਿੱਤੇ ਗਏ ਜਾਨਵਰਾਂ ਦਾ ਖੂਨ ਪਾਣੀ ਵਿੱਚ ਮਿਲ ਗਿਆ।
ਬੰਗਲਾਦੇਸ਼ ਵਿੱਚ ਬਕਰੀਦ ਦੇ ਮੌਕੇ 'ਤੇ ਕਈ ਸ਼ਹਿਰਾਂ ਦੀਆਂ ਸੜਕਾਂ ਦਾ ਹਾਲ ਅਜੀਬੋ-ਗਰੀਬ ਦਿਖਾਈ ਦਿੱਤਾ। ਸੋਸ਼ਲ ਮੀਡੀਆ 'ਤੇ ਕਈ ਫੋਟੋਜ਼ ਵਾਇਰਲ ਹੋ ਰਹੀਆਂ ਹਨ।