ਭਾਰਤ 'ਚ ਲਾਂਚ ਹੋਈ ਨਵੀਂ BMW, ਕੀਮਤ 41.40 ਲੱਖ ਤੋਂ ਸ਼ੁਰੂ
ਪੈਟਰੋਲ ਵਰਸ਼ਨ 'ਚ 2.0 ਲੀਟਰ 4-ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 258 ਪੀਐਸ ਦੀ ਪਾਵਰ ਤੇ 400 ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਦੋਵਾਂ ਇੰਜਣਾਂ ਨਾਲ 8-ਸਪੀਡ ਆਟੋਮੈਟਿਕ ਗਿਅਰਬਾਕਸ ਦਾ ਵਿਕਲਪ ਹੈ।
ਨਵੀਂ BMW 3-ਸੀਰੀਜ਼ ਦੋਵਾਂ ਪੈਟਰੋਲ ਤੇ ਡੀਜ਼ਲ ਇੰਜਣਾਂ 'ਚ ਪੇਸ਼ ਕੀਤੀ ਗਈ ਹੈ। ਡੀਜ਼ਲ ਵੇਰੀਐਂਟ 'ਚ 2.0 ਲੀਟਰ ਇੰਜਣ ਦਿੱਤਾ ਗਿਆ ਹੈ, ਜੋ 190 ਪੀਐਸ ਦੀ ਪਾਵਰ ਤੇ 400 ਐਨਐਮ ਟਾਰਕ ਪੈਦਾ ਕਰਦਾ ਹੈ।
BMW ਨੇ ਨਵੀਂ 3-ਸੀਰੀਜ਼ ਦੇ ਡਿਜ਼ਾਇਨ ਤੇ ਫੀਚਰ ਵਿੱਚ ਕਈ ਅਹਿਮ ਬਦਲਾਅ ਕੀਤੇ ਗਏ ਹਨ। ਇਸ ਦੇ ਅਗਲੇ ਪਾਸੇ ਸਿੰਗਲ ਕਿਡਨੀ ਗਰਿਲ ਹੈ, ਜਿਸ ਦੇ ਦੋਵੇਂ ਪਾਸੇ ਨਵੇਂ ਡਿਊਲ ਬੈਰਲ ਹੈੱਡਲੈਂਪ ਲਾਏ ਗਏ ਹਨ। ਗਰਿੱਲ ਦੇ ਥੱਲੇ ਇੱਕ ਵੱਡਾ ਏਅਰਡੈਮ ਹੈ, ਇਸ ਦੇ ਦੋਵੇਂ ਪਾਸੇ ਫੌਗ ਲੈਂਪ ਹਨ। ਪਿਛਲੇ ਪਾਸੇ ਐਲ ਸ਼ੇਪ ਵਾਲੇ ਨਵੇਂ ਟੇਲ ਲੈਂਪ ਦਿੱਤੇ ਗਏ ਹਨ। ਰੀਅਰ ਬੰਪਰਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ।
ਨਵੀਂ 3-ਸੀਰੀਜ਼ ਨਵੇਂ ਸੀਐਲਏਆਰ ਪਲੇਟਫਾਰਮ 'ਤੇ ਬਣਾਈ ਗਈ ਹੈ। ਇਸ ਦੀ ਲੰਬਾਈ 4,709 ਮਿਲੀਮੀਟਰ, ਚੌੜਾਈ 1,827 ਮਿਲੀਮੀਟਰ, ਉਚਾਈ 1,435 ਮਿਲੀਮੀਟਰ ਤੇ ਵ੍ਹੀਲਬੇਸ 2,851 ਮਿਲੀਮੀਟਰ ਹੈ।
ਕਾਰ ਦੇ 320ਡੀ ਸਪੋਰਟ ਲਾਈਨ ਵਰਸ਼ਨ ਦੀ ਕੀਮਤ 41.40 ਲੱਖ ਰੁਪਏ, 320ਡੀ ਲਗਜ਼ਰੀ ਲਾਈਨ ਵਰਸ਼ਨ ਦੀ 46.9 ਲੱਖ ਤੇ 330 ਆਈ ਐਮ ਸਪੋਰਟ ਵਰਸ਼ਨ ਦੀ ਕੀਮਤ 47.9 ਲੱਖ ਰੁਪਏ ਹੈ।
ਬੀਐਮਡਬਲਿਊ ਦੀ ਨਵੀਂ 3 ਸੀਰੀਜ਼ ਭਾਰਤ ਵਿੱਚ ਲਾਂਚ ਹੋ ਚੁੱਕੀ ਹੈ। ਇਸ ਨੂੰ ਤਿੰਨ ਵਰਸ਼ਨਾਂ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦੀ ਕੀਮਤ 41.40 ਲੱਖ ਰੁਪਏ ਤੋਂ ਸ਼ੁਰੂ ਹੈ। ਭਾਰਤ ਵਿੱਚ ਇਸ ਦਾ ਮੁਕਾਬਲਾ ਮਰਸਡੀਜ਼ ਬੈਂਜ਼ ਸੀ ਕਲਾਸ, ਔਡੀ ਏ4, ਜੈਗੂਆਰ ਐਕਸਈ ਤੇ ਵੌਲਵੋ ਐਸ60 ਨਾਲ ਹੋਏਗਾ।