ਜਨਮ ਅਸ਼ਟਮੀ ਮੌਕੇ ਬਲੀਵੁੱਡ ਅਭਿਨੇਤਰੀਆਂ ਨੇ ਲਾਏ ਠੁਮਕੇ

ਦਹੀ ਹਾਂਡੀ ਪ੍ਰੋਗਰਾਮ 'ਚ ਆਪਣੇ ਬੈਂਡ ਦੀਆਂ ਧੁਨਾਂ 'ਚ ਕਲਾਕਾਰ ਨੇ ਲੋਕਾਂ ਨੂੰ ਨਚਾਇਆ।
ਵਿਲੇ ਪਾਰਲ 'ਚ ਵੀ ਕੁਝ ਇਸ ਤਰ੍ਹਾਂ ਦਾ ਨਜ਼ਾਰਾ ਸੀ ਜਿੱਥੇ ਮਹਿਲਾ ਗੋਵਿੰਦਿਆਂ ਨੇ ਮਾਨਵ ਪਿਰਾਮਿਡ ਬਣਾ ਕੇ ਮਟਕੀ ਤੋੜਨ 'ਚ ਕਾਮਯਾਬ ਰਹੀਆਂ।
ਮੁੰਬਈ ਦੇ ਦਾਦਰ 'ਚ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਦਹੀ ਹਾਂਡੀ ਦੇ ਪ੍ਰੋਗਰਾਮ 'ਚ ਲੜਕੀਆਂ ਨੇ ਮਾਨਵ ਪਿਰਾਮਿਡ ਬਣਾ ਕੇ ਮਟਕੀ ਤੋੜੀ।
ਟੀਵੀ ਅਦਾਕਾਰਾ ਰਸ਼ਿਮ ਦੇਸਾਈ ਨੇ ਵੀ ਜਨਮ ਅਸ਼ਟਮੀ ਮੌਕੇ ਗੋਵਿੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਡਾਂਸ ਕੀਤਾ। ਰਸ਼ਿਮ ਦੇ ਇਸ ਅੰਦਾਜ਼ ਨੇ ਗੋਵਿੰਦਿਆਂ 'ਚ ਜੋਸ਼ ਭਰ ਦਿੱਤਾ।
ਮੁੰਬਈ 'ਚ ਦਹੀ ਹਾਂਡੀ ਦੇ ਪ੍ਰੋਗਰਾਮ 'ਚ ਰਵੀਨਾ ਟੰਡਨ ਨੇ ਆਪਣੇ ਮਸ਼ਹੂਰ ਗਾਣੇ 'ਅੱਖੀਓਂ ਸੇ ਗੋਲੀ ਮਾਰੇ' 'ਤੇ ਖੂਬ ਡਾਂਸ ਕੀਤਾ ਤੇ ਉੱਥੇ ਮੌਜੂਦ ਗੋਵਿੰਦਿਆਂ ਦਾ ਉਤਸ਼ਾਹ ਵਧਾਇਆ।
ਦਹੀ ਹਾਂਡੀ ਦੇ ਪ੍ਰੋਗਰਾਮ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕਰਕੇ ਬੱਚਿਆਂ ਦਾ ਹੌਸਲਾ ਵਧਾਇਆ। ਇਸ 'ਚ ਰਵੀਨਾ ਟੰਡਨ ਤੇ ਰਸ਼ਮ ਦੇਸਾਈ ਸ਼ਾਮਲ ਹਨ।
ਇਸ ਮੌਕੇ ਮਹਾਰਾਸ਼ਟਰ 'ਚ ਜਨਮ ਅਸ਼ਟਮੀ ਦੀ ਧੂਮ ਹਮੇਸ਼ਾ ਦੀ ਤਰ੍ਹਾਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਮੁੰਬਈ 'ਚ ਦਹੀ ਹਾਂਡੀ ਦਾ ਪ੍ਰੋਗਰਾਮ ਜਨਮ ਅਸ਼ਟਮੀ ਦੀ ਰੌਣਕ ਹੋਰ ਵਧਾਉਂਦਾ ਹੈ।
ਭਗਵਾਨ ਕ੍ਰਿਸ਼ਨ ਦੇ ਜਨਮ ਦਿਨ ਮੌਕੇ ਜਨਮ ਅਸ਼ਟਮੀ ਦਾ ਤਿਉਹਾਰ ਦੇਸ਼ ਦੇ ਕੋਨੇ-ਕੋਨੇ 'ਚ ਪੂਰੇ ਜਸ਼ਨ ਨਾਲ ਮਨਾਇਆ ਜਾ ਰਿਹਾ ਹੈ। ਮਥੁਰਾ ਤੋਂ ਲੈ ਕੇ ਦੁਆਰਕਾ ਤੱਕ ਕ੍ਰਿਸ਼ਨ ਮੰਦਰਾਂ 'ਚ ਰੌਣਕ ਹੈ।