ਬਾਲੀਵੁੱਡ ‘ਚ ਸ਼ੁਰੂ ਹੋਇਆ ਦੀਵਾਲੀ ਦਾ ਜਸ਼ਨ, ਵੇਖੋ ਤਸਵੀਰਾਂ
ਖੋਸਲਾ ਦੇ ਘਰ ਦੀਵਾਲੀ ਪਾਰਟੀ ‘ਚ ਜਯਾ ਬੱਚਨ ਵੀ ਧੀ ਸ਼ਵੇਤਾ ਬੱਚਨ ਨੰਦਾ ਨਾਲ ਪਹੁੰਚੀ।
ਖ਼ਬਰਾਂ ਨੇ ਕਿ ਬਾਦਸ਼ਾਹ ਖ਼ਾਨ ਸ਼ਾਹਰੁਖ ਵੀ 4 ਨਵੰਬਰ ਨੂੰ ਆਪਣੇ ਘਰ ਗ੍ਰੈਂਡ ਪਾਰਟੀ ਦੇਣ ਵਾਲੇ ਹਨ।
ਉਂਝ ਹਰ ਸਾਲ ਏਕਤਾ, ਆਮਿਰ ਅਤੇ ਅਮਿਤਾਭ ਵੀ ਦੀਵਾਲੀ ਪਾਰਟੀ ਕਰਦੇ ਹਨ। ਇਸ ਵਾਰ ਕਦੋਂ ਉਨ੍ਹਾਂ ਦੇ ਘਰ ਰੌਣਕ ਲੱਗੇਗੀ ਇਹ ਦੇਖਣਾ ਖਾਸ ਹੈ।
ਮਲਾਈਕਾ ਇੱਥੇ ਬਲੈਕ ਇੰਡੀਅਨ ਆਊਟਫਿੱਟ ‘ਚ ਨਜ਼ਰ ਆਈ। ਜਦਕੀ ਅਰਜੁਨ ਵੀ ਆਪਣੀ ਇੰਡੀਅਨ ਟ੍ਰੈਡੀਸ਼ਨਲ ਕੁਰਤੇ ‘ਚ ਖੂਬ ਜੱਚ ਰਹੇ ਸੀ।
ਕੱਲ੍ਹ ਬਾਲੀਵੁੱਡ ਦੇ ਫੈਸਨ ਡਿਜ਼ਾਇਨਰ ਸੰਦੀਪ ਖੋਸਲਾ ਨੇ ਆਪਣੇ ਕੁਝ ਖਾਸ ਦੋਸਤਾਂ ਦੇ ਲਈ ਦੀਵਾਲੀ ਦੀ ਪਾਰਟੀ ਰੱਖੀ। ਜਿਸ ‘ਚ ਨੇਹਾ ਧੂਪੀਆ, ਪਤੀ ਅੰਗਦ ਬੇਦੀ, ਕਰਨ ਜੋਹਰ, ਅਨੰਨਿਆ ਪਾਂਡੇ, ਸ਼੍ਰਧਾ ਕਪੂਰ ਅਤੇ ਸਵਰਾ ਭਾਸਕਰ ਜਿਹੇ ਕਈ ਸਿਤਾਰੇ ਆਏ।
ਇਸ ਪਾਰਟੀ ‘ਚ ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਵੀ ਟ੍ਰੈਡਿਸ਼ਨਲ ਅਵਤਾਰ ‘ਚ ਫੈਨਸ ‘ਤੇ ਕਹਿਰ ਢਾਹਣ ਲਈ ਕਾਫੀ ਹੈ।
ਜਦੋਂ ਵੀ ਕੋਈ ਤਿਓਹਾਰ ਆਉਂਦਾ ਹੈ ਉਸ ਦੀ ਤਿਆਰੀ ਬਾਲੀਵੁੱਡ ਕੁਝ ਸਮਾਂ ਪਹਿਲਾਂ ਹੀ ਕਰਨੀ ਸ਼ੁਰੂ ਕਰ ਦਿੰਦਾ ਹੈ। ਜਿਵੇਂ ਹੁਣ ਦੀਵਾਲੀ ਨੂੰ ਲੈ ਕੇ ਹੁਣ ਤੋਂ ਹੀ ਸੈਲੀਬ੍ਰੈਸ਼ਨ ਸ਼ੁਰੂ ਹੋ ਗਿਆ ਹੈ।