ਜਦੋਂ ਬਾਲੀਵੁੱਡ ਸਿਤਾਰਿਆਂ ਨੇ ਕੀਤੀ ਮੋਦੀ ਨਾਲ ਮਸਤੀ, ਕੈਮਰੇ 'ਚ ਕੈਦ
ਦੱਸ ਦੇਈਏ ਕਿ ਪਿਛਲੀ ਵਾਰ ਜਦੋਂ ਪੀਐਮ ਨੇ ਮੀਟਿੰਗ ਲਈ ਬੁਲਾਇਆ ਤਾਂ ਅਕਸ਼ੈ ਤੇ ਕਰਨ ਜੌਹਰ ਉਨ੍ਹਾਂ ਨੂੰ ਮਿਲਣ ਗਏ ਸੀ ਤਾਂ ਉਨ੍ਹਾਂ ਨਾਲ ਕੋਈ ਮਹਿਲਾ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਕਈ ਮਹਿਲਾਵਾਂ ਵੀ ਪੀਐਮ ਨੂੰ ਮਿਲਣ ਲਈ ਗਈਆਂ।
ਇਸ ਮੁਲਾਕਾਤ ਵਿੱਚ ਵੱਡੇ ਤੇ ਨੌਜਵਾਨ ਸਿਤਾਰੇ ਨਜ਼ਰ ਆਏ।
ਇਸ ਮੁਲਾਕਾਤ ਵਿੱਚ ਭਾਰਤੀ ਸੰਸਕ੍ਰਿਤੀ ਤੇ ਸਮਾਜ ’ਤੇ ਪੈ ਰਹੇ ਸਿਨੇਮਾ ਦੇ ਅਸਰ ਬਾਰੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਜੀਐਸਟੀ ਬਾਰੇ ਵੀ ਵਿਚਾਰ ਹੋਈ।
ਪੀਐਮ ਨਾਲ ਰੋਹਿਤ ਸ਼ੈੱਟੀ।
ਪੀਐਮ ਨਾਲ ਮਿਲਦਾ ਹੋਇਆ ਨਿਰਦੇਸ਼ਕ ਤੇ ਫਿਲਮਸਾਜ਼ ਕਰਨ ਜੌਹਰ।
ਪੀਐਮ ਦੇ ਇੰਸਟਾਗ੍ਰਾਮ ਤੋਂ ਇਹ ਤਸਵੀਰ ਸਾਂਝੀ ਕੀਤੀ ਗਈ।
ਵਰੁਣ ਧਵਨ ਨੇ ਪੀਐਮ ਨਾਲ ਖਿੱਚੀ ਇਹ ਤਸਵੀਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।
ਪੀਐਮ ਨਾਲ ਮਿਲਦਾ ਹੋਇਆ ਵਿੱਕੀ ਕੌਸ਼ਲ। ਅੱਜ ਉਸ ਦੀ ਸਰਜੀਕਲ ਸਟ੍ਰਾਈਕ ’ਤੇ ਬਣੀ ਫਿਲਮ ‘ਉੜੀ’ ਰਿਲੀਜ਼ ਹੋ ਰਹੀ ਹੈ।
ਇਸ ਦੌਰਾਨ ਸਾਰੇ ਸਿਤਾਰੇ ਪੀਐਮ ਨਾਲ ਫਾਰਮਲ ਅੰਦਾਜ਼ ਵਿੱਚ ਮਿਲੇ ਪਰ ਰਣਵੀਰ ਸਿੰਘ ਇੱਥੇ ਵੀ ਆਪਣੇ ਵੱਖਰੇ ਅੰਦਾਜ਼ ਵਿੱਚ ਪੀਐਮ ਨੂੰ ਗਲ਼ੇ ਲੱਗ ਕੇ ਮਿਲਿਆ।
ਦਿੱਲੀ ਵਿੱਚ ਵੀਰਵਾਰ ਨੂੰ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪੀਐਮ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਬਾਲੀਵੁੱਡ ਸਿਤਾਰਿਆਂ ਨੇ ਪੀਐਮ ਨਾਲ ਸੈਲਫੀਆਂ ਵੀ ਲਈਆਂ ਤੇ ਖ਼ੂਬ ਮਸਤੀ ਵੀ ਕੀਤੀ। ਸਾਰਿਆਂ ਸਿਤਾਰਿਆਂ ਆਪਣੇ ਸੋਸ਼ਲ ਮੀਡੀਆ ਖ਼ਾਤਿਆਂ ’ਤੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ।