ਅਨੁਸ਼ਕਾ-ਵਿਰਾਟ ਵਾਂਗ ਇਨ੍ਹਾਂ ਜੋੜੀਆਂ ਦਾ ਵੀ ਕ੍ਰਿਕਟ ਤੇ ਬਾਲੀਵੁੱਡ ਕੁਨੈਕਸ਼ਨ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਨਸੂਰ ਅਲੀ ਖ਼ਾਂ ਪਟੌਦੀ ਤੇ ਰਵਿੰਦਰ ਨਾਥ ਟੈਗੋਰ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਦਾਕਾਰਾ ਸ਼ਰਮਿਲਾ ਟੈਗੋਰ ਵੀ ਕ੍ਰਿਕੇਟਰ ਤੇ ਬਾਲੀਵੁੱਡ ਦੇ ਗੂੜ੍ਹੇ ਸਬੰਧਾਂ ਦੀ ਇੱਕ ਮਿਸਾਲ ਹਨ। ਦੋਵਾਂ ਨੇ 27 ਦਸੰਬਰ 1969 ਨੂੰ ਵਿਆਹ ਕਰਵਾਇਆ ਸੀ।
ਇਸ ਤੋਂ ਪਹਿਲਾਂ ਸਾਲ 2015 ਵਿੱਚ ਭਾਰਤ ਦੇ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਤੇ ਅਦਾਕਾਰਾ ਗੀਤਾ ਬਸਰਾ ਨੇ ਵਿਆਹ ਕਰ ਲਿਆ। ਬਾਲੀਵੁੱਡ ਤੇ ਕ੍ਰਿਕਟ ਦੇ ਬਾਕੀ ਰਿਸ਼ਤੇ ਨੂੰ ਵੀ ਰਾਜ਼ ਹੀ ਰੱਖਿਆ ਸੀ। ਦੱਸ ਦਈਏ ਇੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਦੋਵਾਂ ਨੂੰ ਆਸ਼ੀਰਵਾਦ ਦੇਣ ਲਈ ਆਏ ਸਨ।
ਕ੍ਰਿਕਟਰ ਯੁਵਰਾਜ ਸਿੰਘ ਤੇ ਅਦਾਕਾਰਾ ਹੇਜ਼ਲ ਕੀਚ 30 ਨਵੰਬਰ, 2016 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਪਹਿਲਾਂ ਤਾਂ ਦੋਵਾਂ ਨੇ ਵੀ ਆਪਣੇ ਰਿਸ਼ਤੇ ਨੂੰ ਗੁਪਤ ਹੀ ਰੱਖਿਆ ਸੀ ਪਰ ਬਾਅਦ ਵਿੱਚ ਦੋਵਾਂ ਨੇ ਸੋਸ਼ਲ ਮੀਡੀਆ ਰਾਹੀਂ ਰਿਸ਼ਤੇ ਵਿੱਚ ਹੋਣ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਸਨ। ਇਨ੍ਹਾਂ ਦੇ ਵਿਆਹ ਵਿੱਚ ਨਵੀਂ ਵਿਆਹੀ ਜੋੜੀ ਯਾਨੀ ਵਿਰਾਟ ਤੇ ਅਨੁਸ਼ਕਾ ਨੇ ਕਾਫੀ ਧਮਾਲਾਂ ਪਾਈਆਂ ਹੋਈਆਂ ਸਨ।
23 ਨਵੰਬਰ, 2017 ਨੂੰ ਅਦਾਕਾਰਾ ਸਾਗਰਿਕਾ ਘਾਟਗੇ ਤੇ ਕ੍ਰਿਕਟਰ ਜ਼ਹੀਰ ਖ਼ਾਨ ਨੇ ਵੀ ਵਿਆਹ ਕਰ ਲਿਆ। ਦੋਵਾਂ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਆਪਣੇ ਵਿਆਹ ਦਾ ਐਲਾਨ ਕਰ ਦਿੱਤਾ ਸੀ। ਦੋਵਾਂ ਦਾ ਰਿਸ਼ਤਾ ਕਾਫੀ ਲੰਮੇ ਸਮੇਂ ਤੋਂ ਜਾਰੀ ਸੀ। ਇਸ ਸਾਲ ਉਹ ਦੋਵੇਂ ਇੱਕ-ਦੂਜੇ ਦੇ ਹੋ ਗਏ। ਫਿਲਹਾਲ ਉਹ ਦੋਵੇਂ ਮਾਲਦੀਵ ਵਿੱਚ ਆਪਣੇ ਹਨੀਮੂਨ 'ਤੇ ਹਨ।
ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਬੀਤੇ ਕੱਲ੍ਹ ਸੱਤ ਫੇਰੇ ਲੈ ਕੇ ਹਮੇਸ਼ਾ ਲਈ ਇੱਕ-ਦੂਜੇ ਦੇ ਹੋ ਗਏ। ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਇਟਲੀ ਜਾ ਕੇ ਵਿਆਹ ਕੀਤਾ। ਸੱਜ ਵਿਆਹੀ ਜੋੜੀ ਛੇਤੀ ਹੀ ਦੇਸ਼ ਵਾਪਸ ਆ ਜਾਵੇਗੀ। ਭਾਰਤ ਆ ਕੇ ਉਹ ਦਿੱਲੀ ਵਿੱਚ ਵੱਡੀ ਰਿਸੈਪਸ਼ਨ ਪਾਰਟੀ ਦੇਣਗੇ।