ਸਿਤਾਰਿਆਂ ਦੀਆਂ ਧੀਆਂ ਬਾਲੀਵੁੱਡ ਐਂਟਰੀ ਲਈ ਤਿਆਰ
ਰਵੀ ਕਿਸ਼ਨ ਦੀ ਧੀ ਰੀਵਾ ‘ਸਭ ਕੁਸ਼ਲ ਮੰਗਲ’ ਤੋਂ ਬਾਲੀਵੁੱਡ ਵਿੱਚ ਡੈਬਿਊ ਕਰ ਰਹੀ ਹੈ।
18 ਸਾਲਾਂ ਦੀ ਸਹਿਰ ਬਾਬਾਂ ਸਨੀ ਦਿਓਲ ਦੇ ਪੁੱਤਰ ਕਰਨ ਨਾਲ ‘ਪਲ ਪਲ ਦਿਲ ਕੇ ਪਾਸ’ ਵਿੱਚ ਦਿਖਾਈ ਦਏਗੀ। ਇਹ ਫਿਲਮ 19 ਜੁਲਾਈ ਨੂੰ ਸਨੀ ਦਿਓਲ ਦੇ ਨਿਰਦੇਸ਼ਨ ਵਿੱਚ ਰਿਲੀਜ਼ ਹੋ ਰਹੀ ਹੈ।
ਬਾਲੀਵੁੱਡ ਵਿੱਚ ਕਈ ਛੋਟੇ ਰੋਲ ਕਰਨ ਵਾਲੀ ਸੰਜਨਾ ਸੰਘੀ ਹੁਣ ਬਤੌਰ ਲੀਡ ਰੋਲ ‘ਦਿਲ ਬੇਚਾਰਾ’ ਤੋਂ ਡੈਬਿਊ ਕਰੇਗੀ।
ਨੂਤਨ ਦੀ ਪੋਤੀ ਤੇ ਮੋਹਨੀਸ਼ ਬਹਿਲ ਦੀ ਧੀ ਪ੍ਰਨੁਤਨ ਬਹਿਲ 29 ਮਾਰਚ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਨੋਟਬੁਕ’ ਤੋਂ ਡੈਬਿਊ ਕਰੇਗੀ।
ਟੀਵੀ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਤਾਰਾ ਸੁਤਾਰੀਆ ਹੁਣ ਵੱਡੇ ਪਰਦੇ ’ਤੇ ਦਿਖਾਈ ਦਏਗੀ। ਉਹ ਵੀ ਧਰਮਾ ਪ੍ਰੋਡਕਸ਼ਨ ਦੀ ਫਿਲਮ ‘ਸਟੂਡੈਂਟਸ ਆਫ ਦ ਈਅਰ 2’ ਤੋਂ ਹੀ ਡੇਬਿਊ ਕਰੇਗੀ।
ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ‘ਸਟੂਡੈਂਟਸ ਆਫ ਦ ਈਅਰ 2’ ਫਿਲਮ ਤੋਂ ਬਾਲੀਵੁੱਡ ’ਚ ਡੈਬਿਊ ਕਰੇਗੀ। ਇਹ ਫਿਲਮ 10 ਮਈ, 2019 ਨੂੰ ਰਿਲੀਜ਼ ਹੋਏਗੀ।
2018 ਵਿੱਚ ਕਈ ਅਦਾਕਾਰਾਵਾਂ ਨੇ ਫਿਲਮਾਂ ਵਿੱਚ ਡੈਬਿਊ ਕੀਤਾ ਪਰ 2019 ਵਿੱਚ ਸਟਾਰ ਡਾਟਰਸ ਬਾਲੀਵੁੱਡ ਵਿੱਚ ਡੈਬਿਊ ਕਰ ਰਹੀਆਂ ਹਨ।