ਅੰਬਾਨੀ ਦੀ ਧੀ ਮੰਗਣੀ ‘ਚ ਇਨ੍ਹਾਂ ਸਿਤਾਰਿਆਂ ਨੇ ਲਾਏ ਚਾਰ ਚੰਨ
ਹੁਣ ਦੇਸੀ ਗਰਲ ਦਾ ਇਹ ਅੰਦਾਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਨੂੰ ਖੂਬ ਪਸੰਦ ਵੀ ਆ ਰਿਹਾ ਹੈ।
ਈਸ਼ਾ ਅਤੇ ਆਨੰਦ ਪੀਰਾਮਲ ਦੀ ਮੰਗਣੀ ਦਾ ਈਵੈਂਟ ਤਿੰਨ ਦਿਨ ਤਕ ਚਲੇਗਾ ਜਿਥੇ ਅਨਿਲ ਕਪੂਰ ਵੀ ਪਹੁੰਚ ਚੁੱਕੇ ਹਨ ਅਤੇ ਪੀਸੀ ਇਥੇ ਦੋ ਦਿਨ ਤਕ ਰੁਕੇਗੀ।
ਦੇਸੀ ਗਰਲ ਜਿੱਥੇ ਵੀ ਜਾਂਦੀ ਹੈ ਆਪਣੇ ਸਟਾਈਲਿਸ਼ ਅੰਦਾਜ਼ ਦੇ ਨਾਲ ਸਭ ਨੂੰ ਆਪਣਾ ਦੀਵਾਨਾ ਬਣਾ ਹੀ ਲੈਂਦੀ ਹੈ।
ਇਸ ਮੰਗਣੀ ਦੇ ਸਮਾਗਮ ‘ਚ ਪ੍ਰਿਅੰਕਾ ਚਪੋੜਾ ਆਪਣੇ ਮੰਗੇਤਰ ਨਿੱਕ ਜੋਨਾਸ ਦੇ ਨਾਲ ਆਈ ਹੈ। ਜਿੱਥੇ ਪੀਸੀ ਨੈਟ ਦੀ ਖੂਬਸੂਰਤ ਸਾੜ੍ਹੀ ‘ਚ ਨਜ਼ਰ ਆਈ। ਦੇਸੀ ਗਰਲ ਦੀ ਇਸ ਸਾੜ੍ਹੀ ਨੂੰ ਫੇਮਸ ਡ੍ਰੇਸ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ।
ਜਾਨ੍ਹਵੀ ਦੀ ਬਲੇਕ ਆਉਟਫਿੱਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾ ਗਈਆਂ ਹਨ ਜਿਸ ‘ਚ ਉਹ ਕਾਫੀ ਖੂਬਸੂਰਤ ਅਤੇ ਗਲੈਮਰਸ ਲੱਗ ਰਹੀ ਸੀ।
ਇਸ ਤੋਂ ਬਾਅਦ ਇਸ ਈਵੈਂਟ ਦਾ ਹਿੱਸਾ ਬਣਨ ਲਈ ‘ਧੜਕ’ ਫੇਮ ਜਾਨ੍ਹਵੀ ਕਪੂਰ ਵੀ ਪਹੁੰਚੀ। ਜਾਨ੍ਹਵੀ ਇੱਥੇ ਬਲੈਕ ਗਾਊਨ ‘ਚ ਨਜ਼ਰ ਆਈ।
ਇੰਡੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੀ ਮੰਗਣੀ ਦਾ ਫੰਕਸ਼ਨ ਇਟਲੀ ‘ਚ ਤਿੰਨ ਦਿਨ ਲਈ ਸ਼ੁਰੂ ਹੋ ਰਿਹਾ ਹੈ ਜਿਸ ਵਿੱਚ ਸ਼ਾਮਲ ਹੋਣ ਲਈ ਬਾਲੀਵੁੱਡ ਦੇ ਸਿਤਾਰਿਆਂ ਨੇ ਪੁਹੰਚਣਾ ਸ਼ੁਰੂ ਕਰ ਦਿੱਤਾ ਹੈ।
ਦੇਸੀ ਗਰਲ ਪ੍ਰਿਅੰਕਾ ਦੇ ਨਾਲ ਨਿੱਕ ਇੱਥੇ ਬਲੈਕ ਸ਼ੇਰਵਾਨੀ ਅਤੇ ਪੇਸਟਲ ਕਲਰ ਦੇ ਕੁਰਤੇ ‘ਚ ਨਜ਼ਰ ਆਏ। ਇਨ੍ਹਾਂ ਹੀ ਨਹੀਂ ਇਸ ਖੂਬਸੂਰਤ ਕੱਪਲ ਦੇ ਨਾਲ ਇੱਥੇ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਵੀ ਨਜ਼ਰ ਆ ਰਹੇ ਹਨ।