ਬਾਲੀਵੁੱਡ ਸਿਤਾਰਿਆਂ ਦੀਆਂ ਕਮਾਲ ਫਰਮਾਇਸ਼ਾਂ !

ਰਿਤਿਕ ਰੌਸ਼ਨ ਵੀ ਆਪਣੀ ਫਿਟਨੈਸ ਪ੍ਰਤੀ ਬਹੁਤ ਫਿਕਰਮੰਦ ਹਨ। ਸਫਰ ਦੌਰਾਨ ਰਿਤਿਕ ਆਪਣਾ ਨਿੱਜੀ ਸ਼ੈੱਫ ਆਪਣੇ ਨਾਲ ਰੱਖਦੇ ਹਨ। ਇਸ ਦੇ ਨਾਲ ਹੀ ਉਹ ਆਊਟਡੋਰ ਲੋਕੇਸ਼ਨ ਲਈ ਵਧੀਆ ਜਿਮ ਵੀ ਬੁੱਕ ਕਰਦੇ ਹਨ ਤਾਂ ਕਿ ਰੁਟੀਨ ਬਣਿਆ ਰਹੇ।
ਅਕਸ਼ੇ ਕੁਮਾਰ ਨੇ ਆਪਣੇ ਨਿਰਮਾਤਾਵਾਂ ਨੂੰ ਪਹਿਲਾਂ ਹੀ ਸਾਫ ਕਹਿ ਰੱਖਿਆ ਹੈ ਕਿ ਉਹ ਐਤਵਾਰ ਨੂੰ ਕੰਮ ਨਹੀਂ ਕਰਨਗੇ। ਇੰਨਾ ਹੀ ਨਹੀਂ ਅਕਸ਼ੇ ਨੇ ਇਹ ਵੀ ਕਿਹਾ ਕਿ ਉਹ ਸਵੇਰੇ ਛੇਤੀ ਉੱਠ ਕੇ ਸ਼ੂਟਿੰਗ ਕਰ ਸਕਦੇ ਹਨ ਪਰ ਦੇਰ ਰਾਤ ਨੂੰ ਨਹੀਂ।
ਖ਼ਬਰਾਂ ਮੁਤਾਬਕ ਸਲਮਾਨ ਖਾਨ ਨੇ ਆਪਣੇ ਫਿਲਮ ਕਲੌਜ ਵਿੱਚ ਨੋ ਕਿਸਿੰਗ ਕਲੌਜ ਨੂੰ ਸ਼ਾਮਲ ਕੀਤਾ ਹੈ। ਨਾਲ ਹੀ ਸਲਮਾਨ ਖਾਨ ਫਿੱਟਨੈਸ ਪ੍ਰੇਮੀ ਹੈ ਤਾਂ ਉਨ੍ਹਾਂ ਇਹ ਕਿਹਾ ਹੋਇਆ ਹੈ ਕਿ ਜੇਕਰ ਆਊਟਡੋਰ ਸ਼ੂਟਿੰਗ ਹੁੰਦੀ ਹੈ ਤਾਂ ਉਨ੍ਹਾਂ ਨੂੰ ਜਿਮ ਦੇ ਸਾਰੇ ਇਕਊਪਮੈਂਟਸ ਚਾਹੀਦੇ ਹਨ।
ਇਸੇ ਤਰ੍ਹਾਂ ਸ਼ਾਹਰੁਖ ਖਾਨ ਨੇ ਵੀ ਆਪਣੀ ਕਲੌਜ ਬੁੱਕ ਵਿੱਚ ਨੋ ਕਿਸਿੰਗ ਨੇਮ ਸ਼ਾਮਲ ਕੀਤਾ ਹੋਇਆ ਹੈ। ਪਰ 'ਜਬ ਤਕ ਹੈ ਜਾਨ' ਫਿਲਮ 'ਚ ਉਨ੍ਹਾਂ ਯਸ਼ ਚੋਪੜਾ ਦੀ ਬੇਨਤੀ 'ਤੇ ਇਸ ਨੇਮ ਨੂੰ ਤੋੜ ਦਿੱਤਾ ਸੀ।
ਬਾਲੀਵੁਡ ਅਦਾਕਾਰ ਆਮਿਰ ਖਾਨ ਨੇ ਕੀਤੀ ਕੁਝ ਹਟ ਕੇ ਫਰਮਾਇਸ਼। ਹਾਲ ਹੀ ਵਿੱਚ 'ਠਗਜ਼ ਆਫ ਹਿੰਦੋਸਤਾਨ' ਲਈ ਆਮਿਰ ਖਾਨ ਨੇ 70 ਫੀਸਦੀ ਫਿਲਮ ਦੇ ਮੁਨਾਫੇ ਦੀ ਫਰਮਾਇਸ਼ ਕੀਤੀ ਹੈ। ਇੰਨਾ ਹੀ ਨਹੀਂ ਆਮਿਰ ਨੇ ਡਾਇਰੈਕਟਰਸ ਨੂੰ ਨਿਰਦੇਸ਼ ਦਿੱਤਾ ਕਿ ਉਸ ਦਾ ਕੋਈ ਵੀ ਲੋਅ ਐਂਗਲ ਸ਼ੌਟ ਨਹੀਂ ਲਿਆ ਜਾਵੇਗਾ।
ਬਾਲੀਵੁੱਡ ਅਦਾਕਾਰ ਆਪਣੀਆਂ ਸਰਗਰਮੀਆਂ ਨਾਲ ਸੁਰਖੀਆਂ ਵਿੱਚ ਹੀ ਰਹਿੰਦੇ ਹਨ। ਇੱਥੇ ਤਹਾਨੂੰ ਦੱਸ ਰਹੇ ਹਾਂ ਬਾਲੀਵੁੱਡ ਸਿਤਾਰਿਆਂ ਦੀਆਂ ਫਰਮਾਇਸ਼ਾਂ।