58 ਸਾਲਾ ਪੰਜਾਬੀ ਨੇ ਕੀਤਾ ਇਹ ਕੰਮ, ਲੰਡਨ ਵਿੱਚ ਚਰਚਾ

ਲੰਡਨ- ਇਨ੍ਹਾਂ ਦਿਨਾਂ ਵਿੱਚ 58 ਸਾਲਾ ਪੰਜਾਬੀ ਰਾਜ ਸੰਧੂ ਦਲੇਰੀ ਕਾਰਨ ਸੁਰਖੀਆਂ ਵਿੱਚ ਹੈ। ਅਸਲ ਵਿੱਚ ਸੰਧੂ ਆਪਣੀ ਦੁਨਾਕ ਵਿੱਚ ਆਏ ਲੁਟਿਆਂ ਨਾਲ ਡੱਟਕੇ ਲੜਿਆ ਜਿਸ ਕਾਰਨ ਉਸਦੀ ਦਲੇਰੀ ਦਾ ਜਿਕਰ ਹੋ ਰਿਹਾ ਹੈ।
ਹਮਲੇ ਵਿਚ ਰਾਜ ਸੰਧੂ ਦੀ ਬਾਂਹ 'ਤੇ ਸੱਟਾਂ ਵੀ ਲੱਗੀਆਂ ਹਨ। ਲੁਟੇਰੇ ਨਕਦੀ ਲੈ ਕੇ ਮਰਸਡੀਜ਼ ਕਾਰ ਵਿਚ ਬਿਡਫੋਰਡ ਵੱਲ ਫ਼ਰਾਰ ਹੋ ਗਏ। ਵਾਰਵਿਕ ਪੁਲਿਸ ਦੇ ਜਾਂਚ ਅਧਿਕਾਰੀ ਸਰਜੈਂਟ ਰਿਚਰਡ ਸਿੰਮਪਕਿਨਜ਼ ਨੇ ਮੌਕੇ ਦੇ ਗਵਾਹਾਂ ਨੂੰ ਅੱਗੇ ਆਉਣ ਲਈ ਕਿਹਾ ਹੈ ਤਾਂ ਕਿ ਦੋਸ਼ੀਆਂ ਨੂੰ ਫੜਿਆ ਜਾ ਸਕੇ।
ਨਕਾਬਪੋਸ਼ ਲੁਟੇਰੇ ਨੇ ਹਥੌੜੀ ਨਾਲ ਸੰਧੂ 'ਤੇ ਹਮਲਾ ਕੀਤਾ ਜਿਸ ਦਾ ਰਾਜ ਸੰਧੂ ਨੇ ਡਟ ਕੇ ਮੁਕਾਬਲਾ ਕੀਤਾ। ਇਸ ਦੌਰਾਨ ਕੈਸ਼ ਮਸ਼ੀਨ ਤੋਂ ਕੱਢੀ ਨਕਦੀ ਖਿੱਲਰ ਗਈ। ਇਕ ਹੋਰ ਲੁਟੇਰੇ ਨੇ ਖਿੱਲਰੀ ਨਕਦੀ ਨੂੰ ਬੈਗ ਵਿਚ ਪਾਇਆ, ਜਦਕਿ ਇਕ ਲੁਟੇਰਾ ਸੰਧੂ 'ਤੇ ਵਾਰ ਵਾਰ ਹਮਲਾ ਕਰਦਾ ਰਿਹਾ।
ਘਟਨਾ ਵੈਲਫੋਰਡ ਆਨ ਏਵਨ ਦੀ ਹਾਈ ਸਟਰੀਟ ਸਥਿਤ ਆਪਣੇ ਮੇਅਪੋਲ ਸਟੋਰ 'ਚੋਂ ਸੋਮਵਾਰ ਸ਼ਾਮੀ 8:20 ਵਜੇ ਦੇ ਕਰੀਬ ਤਿੰਨ ਲੁਟੇਰਿਆਂ ਨੇ 58 ਸਾਲਾ ਦੁਕਾਨ ਮਾਲਕ ਰਾਜ ਸੰਧੂ 'ਤੇ ਉਸ ਵੇਲੇ ਹਮਲਾ ਕਰ ਦਿੱਤਾ ਜਦ ਉਹ ਆਪਣੀ ਦੁਕਾਨ ਦੀ ਕੈਸ਼ ਮਸ਼ੀਨ ਨੂੰ ਖਾਲੀ ਕਰ ਰਿਹਾ ਸੀ।