✕
  • ਹੋਮ

ਬ੍ਰੈਟ ਲੀ ਤੇ ਕਪਿਲ ਦੀ ਮਸਤੀ

ਏਬੀਪੀ ਸਾਂਝਾ   |  30 Jul 2016 02:58 PM (IST)
1

ਕਪਿਲ ਸ਼ਰਮਾ ਨੇ ਵੀ ਟਵੀਟ ਕਰਕੇ ਆਪਣੇ ਫੈਨਸ ਨੂੰ ਇਸ ਸ਼ੂਟ ਬਾਰੇ ਜਾਣਕਾਰੀ ਦਿੱਤੀ। ਕਪਿਲ ਨੇ ਲਿਖਿਆ 'ਬ੍ਰੈਟ ਲੀ ਨੇ ਸਭ ਨਾਲ ਖੂਬ ਮਸਤੀ ਕੀਤੀ, ਉਹ ਗਾਇਕ ਵੀ ਹਨ, ਗਿਟਾਰ ਵਜਾਉਣਾ ਜਾਣਦੇ ਹਨ, ਕ੍ਰਿਕਟਰ ਵੀ ਹਨ, ਓਕੇ ਫਾਈਨ, ਸੰਖੇਪ 'ਚ ਮਹਾਨ ਬ੍ਰੈਟ ਲੀ ਨਾਲ ਸ਼ੂਟਿੰਗ ਕੀਤੀ ਹੈ।'

2

ਕਪਿਲ ਸ਼ਰਮਾ ਦਾ ਟਵੀਟ Follow KAPILVerified account ‏@KapilSharmaK9 He is a singer.,he is a guitarist., he is a cricketer., ok fine,in short today shooting with the great @BrettLee_58 #tkss

3

ਬ੍ਰੈਟ ਲੀ ਨੇ ਸ਼ੂਟ ਖਤਮ ਹੋਣ ਤੋਂ ਬਾਅਦ ਟਵੀਟ ਕਰਕੇ ਆਪਣੇ ਤਜੁਰਬੇ ਬਾਰੇ ਦਰਸ਼ਕਾਂ ਨਾਲ ਵੀ ਜਾਣਕਾਰੀ ਸਾਂਝੀ ਕੀਤੀ। ਬ੍ਰੈਟ ਲੀ ਨੇ ਟਵੀਟ ਕਰਕੇ ਕਿਹਾ ਕਿ 'ਦ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਪੂਰੀ ਕੀਤੀ, 'ਅਨਇੰਡੀਅਨ' ਦੀ ਟੀਮ ਤਨੀਸ਼ਾ ਚੈਟਰਜੀ ਅਤੇ ਨਿਰਦੇਸ਼ਕ ਅਨੁਪਮ ਸ਼ਰਮਾ ਨਾਲ ਵੀ ਖੂਬ ਮਸਤੀ ਕੀਤੀ।'

4

'ਅਨਇੰਡੀਅਨ' ਭਾਰਤ 'ਚ 19 ਅਗਸਤ ਨੂੰ ਰਿਲੀਜ਼ ਹੋਣੀ ਹੈ।

5

ਬ੍ਰੈਟ ਲੀ ਦਾ ਟਵੀਟ Follow Brett LeeVerified account ‏@BrettLee_58 Just finished filming @KapilSharmaK9 So much fun ???? With the team of @unindianfilm @TannishthaC @AnupamCinema ????

6

ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਇਨ੍ਹੀਂ ਦਿਨੀ ਆਪਣੀ ਫਿਲਮ ਦੇ ਪ੍ਰਮੋਸ਼ਨ 'ਚ ਜੁਟੇ ਹੋਏ ਹਨ। ਕਲਾਕਾਰੀ 'ਚ ਆਪਣੇ ਹੱਥ ਅਜ਼ਮਾ ਰਹੇ ਬ੍ਰੈਟ ਲੀ ਨੇ 'ਦ ਕਪਿਲ ਸ਼ਰਮਾ ਸ਼ੋਅ' 'ਚ ਹਾਜਰੀ ਲਵਾਈ। ਇਸ ਸ਼ੋਅ ਦੌਰਾਨ ਬ੍ਰੈਟ ਲੀ ਨੇ ਕਪਿਲ ਨਾਲ ਖੂਬ ਮਸਤੀ ਕੀਤੀ।

7

ਬ੍ਰੈਟ ਲੀ ਆਪਣੀ ਰੋਮਾਂਟਿਕ ਕਾਮੇਡੀ ਫਿਲਮ 'ਅਨਇੰਡੀਅਨ' ਦੇ ਪ੍ਰਚਾਰ ਲਈ ਮਸ਼ਹੂਰ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਕਪਿਲ ਤੋਂ ਅਲਾਵਾ ਸੁਨੀਲ ਗਰੋਵਰ, ਕੀਕੂ ਸ਼ਾਰਦਾ ਅਤੇ ਅਲੀ ਅਸਗਰ ਨਾਲ ਵੀ ਜੰਮਕੇ ਧਮਾਲ ਮਚਾਇਆ।

8

  • ਹੋਮ
  • Photos
  • ਖ਼ਬਰਾਂ
  • ਬ੍ਰੈਟ ਲੀ ਤੇ ਕਪਿਲ ਦੀ ਮਸਤੀ
About us | Advertisement| Privacy policy
© Copyright@2025.ABP Network Private Limited. All rights reserved.