20 ਕਿੱਲੋਮੀਟਰ ਦੀ ਦੂਰੀ ਲਈ ਲਾੜੇ ਨੇ ਖ਼ਰਚੇ ਪੰਜ ਲੱਖ
ਏਬੀਪੀ ਸਾਂਝਾ | 14 Feb 2017 11:08 AM (IST)

1
ਹਨੂਮਾਨਗੜ੍ਹ ਜ਼ਿਲ੍ਹੇ ਵਿੱਚ ਇੱਕ ਲਾੜਾ ਮਹਿਜ਼ 20 ਕਿੱਲੋਮੀਟਰ ਦੂਰ ਆਪਣੀ ਬਰਾਤ ਹੈਲੀਕਾਪਟਰ ਉੱਤੇ ਲੈ ਗਿਆ। ਇਸ ਦੇ ਲਈ ਲਾੜੇ ਨੇ ਪੰਜ ਲੱਖ ਰੁਪਏ ਖ਼ਰਚ ਕੀਤੇ।
2
ਹੈਲੀਕਾਪਟਰ ਲਈ ਖੇਤਾਂ ਵਿੱਚ ਹੈਲੀਪੈਡ ਬਣਾਇਆ ਗਿਆ ਸੀ।
3
ਅਸਲ ਵਿੱਚ ਇੱਥੋਂ ਨੇੜਲੇ ਪਿੰਡ ਰਾਮਪੁਰਾ ਮਟੋਰੀਆ ਦੇ ਗੋਦਾਰਾ ਪਰਿਵਾਰ ਦੇ ਲੜਕੇ ਸ਼ਿਵ ਪ੍ਰਕਾਸ਼ ਦਾ ਵਿਆਹ ਜ਼ੋਰਾਵਰ ਪੁਰਾ ਵਿਖੇ ਤੇਹ ਹੋਇਆ ਸੀ।
4
ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਡੋਲੀ ਲਈ ਲਾੜੇ ਨੇ ਹੈਲੀਕਾਪਟਰ ਮੰਗਵਾਇਆ ਅਤੇ ਇਸ ਰਾਹੀਂ ਆਪਣੀ ਪਤਨੀ ਨੂੰ ਘਰ ਲੈ ਕੇ ਗਿਆ।
5
ਖ਼ਾਸ ਗੱਲ ਇਹ ਹੈ ਕਿ ਲਾੜਾ ਖੇਤੀਬਾੜੀ ਕਰਦਾ ਹੈ ਅਤੇ 20 ਕਿਲੋਮੀਟਰ ਦੀ ਦੂਰੀ ਤੇਹ ਕਰਨ ਲਈ ਉਸ ਨੇ ਪੰਜ ਲੱਖ ਰੁਪਏ ਖਰਚ ਕਰ ਦਿੱਤੇ।