✕
  • ਹੋਮ

ਇਹ ਸਿੱਖ ਟੈਕਸੀ ਡਰਾਈਵਰ ਬਣਿਆ ਅੰਗਰੇਜ਼ਾ ਦਾ ਹੀਰੋ, ਕਾਰਨ ਜਾਣ ਕੇ ਤੁਸੀਂ ਦੇਵੋਗੇ ਸ਼ਾਬਾਸ਼

ਏਬੀਪੀ ਸਾਂਝਾ   |  01 Dec 2017 04:16 PM (IST)
ਇਹ ਸਿੱਖ ਟੈਕਸੀ ਡਰਾਈਵਰ ਬਣਿਆ ਅੰਗਰੇਜ਼ਾ ਦਾ ਹੀਰੋ, ਕਾਰਨ ਜਾਣ ਕੇ ਤੁਸੀਂ ਦੇਵੋਗੇ ਸ਼ਾਬਾਸ਼
1

24 ਸਾਲ ਦਾ ਸੈਮ ਹੈਵਿੰਗਸ ਨਾਬਲਿਕ ਲੜਕੀ ਦੇ ਟੈਕਸੀ ਤੋਂ ਉਤਰਨ ਤੋਂ ਤੁਰੰਤ ਬਾਅਦ ਉਸ ਨੂੰ ਅਗਵਾ ਕਰਨ ਲਈ ਪਹਿਲਾਂ ਤੋਂ ਹੀ ਉੱਥੇ ਮੌਜੂਦ ਸੀ। ਉਹ ਆਨਲਾਈਨ ਸਾਈਟਾਂ ਤੇ ਇੱਕ ਪੀੜਤ ਲੜਕੀ ਨੂੰ ਅਗਵਾ ਕਰਨ, ਉਸ ਨੂੰ ਨਸ਼ੀਲਾ ਪਦਾਰਥ ਖਵਾ ਕੇ ਉਸ ਨਾਲ ਰੇਪ ਕਰਨ ਦੇ ਤਰੀਕਿਆਂ ਤੇ ਸਰਚ ਕਰ ਚੁੱਕਾ ਸੀ। ਲੜਕੀ ਉਸ ਵਿਅਕਤੀ ਨੂੰ ਮਿਲਣ ਜਾ ਰਹੀ ਸੀ।

2

ਲੜਕੀ ਦੇ ਮਾਤਾ-ਪਿਤਾ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਹੈ। ਚਾਲਕ ਨੇ ਇਹ ਗੱਲ ਪਤਾ ਲੱਗਣ ‘ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਲੜਕੀ ਨੂੰ ਅਪਰਾਧੀ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ ਗਿਆ। ਬਾਅਦ ਵਿੱਚ ਅਰੋੜਾ ਨੂੰ ਲੜਕੀ ਨੂੰ ਬਚਾਉਣ ਲਈ ਸਨਮਾਨਤ ਵੀ ਕੀਤਾ ਗਿਆ।

3

ਲੰਦਨ: ਸਿੱਖ ਟੈਕਸੀ ਚਾਲਕ ਨੇ ਬ੍ਰਿਟੇਨ ਵਿੱਚ 13 ਸਾਲ ਦੀ ਇੱਕ ਲੜਕੀ ਨੂੰ ਉਸ ਸ਼ਖ਼ਸ ਦੇ ਸ਼ਿਕੰਜੇ ਵਿੱਚੋਂ ਬਚਾਇਆ ਜੋ ਬੱਚਿਆਂ ਨੂੰ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਬਣਾਉਂਦਾ ਸੀ। ਟੈਕਸੀ ਚਲਾਕ ਦੀ ਇਸ ਬਹਾਦਰੀ ਤੋਂ ਬਾਅਦ ਉੱਥੋਂ ਦੇ ਲੋਕ ਉਸ ਨੂੰ ਹੀਰੋ ਦੱਸ ਰਹੇ ਹਨ।

4

‘ਮੈਟਰੋ ਕੋ ਯੂਕੇ’ ਦੀ ਖ਼ਬਰ ਮੁਤਾਬਕ ਇਸ ਸਾਲ 20 ਫਰਵਰੀ ਨੂੰ ਸਤਬੀਰ ਅਰੋੜਾ ਦੀ ਟੈਕਸੀ ਵਿੱਚ ਇੱਕ ਲੜਕੀ ਬੈਠੀ ਸੀ। ਲੜਕੀ ਨੇ ਆਕਸਫੋਰਡਸ਼ਾਇਰ ਸਥਿਤ ਆਪਣੇ ਘਰ ਤੋਂ ਗਲੂਸੈਸਟਰ ਟਰੇਨ ਸਟੇਸ਼ਨ ਜਾਣ ਲਈ ਟੈਕਸੀ ਬੁੱਕ ਕੀਤੀ ਸੀ ਤੇ ਉਹ ਸਕੂਲ ਦੀ ਵਰਦੀ ਵਿੱਚ ਸੀ।

5

ਲੜਕੀ ਨੂੰ ਟੈਕਸੀ ਚਾਲਕ ਨਾਲ ਦੇਖ ਕੇ ਉਹ ਅਪਰਾਧੀ ਉੱਥੇ ਨਹੀਂ ਪਹੁੰਚਿਆ। ਜਦ ਲੜਕੀ ਨੂੰ ਮਿਲਣ ਲਈ ਕੋਈ ਨਹੀਂ ਆਇਆ ਤਾਂ ਟੈਕਸੀ ਚਾਲਕ ਨੇ ਲੜਕੀ ਨੂੰ ਪੁੱਛਿਆ ਪਰ ਲੜਕੀ ਨੇ ਉਸ ਨੂੰ ਵਧੇਰੇ ਜਾਣਕਾਰੀ ਨਹੀਂ ਦਿੱਤੀ।

  • ਹੋਮ
  • Photos
  • ਖ਼ਬਰਾਂ
  • ਇਹ ਸਿੱਖ ਟੈਕਸੀ ਡਰਾਈਵਰ ਬਣਿਆ ਅੰਗਰੇਜ਼ਾ ਦਾ ਹੀਰੋ, ਕਾਰਨ ਜਾਣ ਕੇ ਤੁਸੀਂ ਦੇਵੋਗੇ ਸ਼ਾਬਾਸ਼
About us | Advertisement| Privacy policy
© Copyright@2026.ABP Network Private Limited. All rights reserved.