✕
  • ਹੋਮ

ਸੋਨੇ ਦੇ ਮਹਿਲ 'ਚ ਰਹਿਣ ਵਾਲੇ ਇਸ ਪ੍ਰਿੰਸ ਦੇ ਲਾਫੀਸਟਾਈਲ ਦੇ ਲੋਕ ਬਣ ਰਹੇ ਦਿਵਾਨੇ

ਏਬੀਪੀ ਸਾਂਝਾ   |  16 Dec 2017 04:42 PM (IST)
1

ਮਤੀਨ ਦੇ ਪਿਤਾ ਮਤਲਬ ਬਰੁਨੇਈ ਦੇ ਸੁਲਤਾਨ ਹਸਨਲ ਬੋਲਕਿਆ ਦੀ ਗਿਣਤੀ ਦੁਨੀਆ ਦੇ ਅਮੀਰ ਸੁਲਤਾਨਾਂ ਵਿਚ ਹੁੰਦੀ ਹੈ।

2

ਮਤੀਨ ਬਰੁਨੇਈ ਦੇ ਸੁਲਤਾਨ ਹਸਨਲ ਬੋਲਕਿਆ ਦੀ 10ਵੀਂ ਔਲਾਦ ਹਨ ਅਤੇ ਸਿੰਘਾਸਨ ਦੀ ਲਾਈਨ ਵਿਚ ਉਨ੍ਹਾਂ ਦਾ 6ਵਾਂ ਨੰਬਰ ਹੈ। ਪ੍ਰਿੰਸ ਸੋਨੇ ਨਾਲ ਜੜੇ ਮਹਿਲ ਵਿਚ ਰਹਿੰਦੇ ਹਨ। ਸੁਲਤਾਨ ਹਸਨਲ ਆਪਣੇ ਸੋਨੇ ਦੇ ਮਹਿਲ ਅਤੇ ਅਮੀਰੀ ਲਈ ਪੂਰੀ ਦੁਨੀਆ ਵਿਚ ਜਾਣੇ ਜਾਂਦੇ ਹਨ।

3

4

ਜਾਣਕਾਰੀ ਮੁਤਾਬਕ ਮੁਤਾਬਕ ਸਾਲ 2008 ਵਿਚ ਹਸਨਲ ਦੀ ਦੌਲਤ 1363 ਅਰਬ ਰੁਪਏ ਸੀ। ਉਨ੍ਹਾਂ ਕੋਲ 7000 ਗੱਡੀਆਂ ਹਨ। ਉਹ ਜਿਸ ਸੋਨੇ ਦੇ ਮਹਿਲ ਵਿਚ ਰਹਿੰਦੇ ਹਨ, ਉਸ ਦੀ ਲਾਗਤ 2387 ਕਰੋੜ ਰੁਪਏ ਹੈ।

5

ਪਾਲਤੂ ਜਾਨਵਰਾਂ ਵਿਚ ਉਹ ਸ਼ੇਰ ਰੱਖਣਾ ਪਸੰਦ ਕਰਦੇ ਹਨ। ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਉਨ੍ਹਾਂ ਨੇ ਸ਼ੇਰ ਅਤੇ ਚੀਤੇ ਦੇ ਬੱਚਿਆਂ ਨਾਲ ਖਿੱਚੀਆਂ ਕਾਫੀ ਤਸਵੀਰਾਂ ਪੋਸਟ ਕੀਤੀਆਂ ਹਨ।

6

ਉਨ੍ਹਾਂ ਨੇ ਨੈਸ਼ਨਲ ਪੱਧਰ ਤੱਕ ਬੈੱਡਮਿਨਟਨ ਖੇਡਿਆ ਹੈ। ਇਸ ਦੇ ਇਲਾਵਾ ਉਹ ਫੁਟਬਾਲ, ਪੋਲੋ, ਮਿਕਸਡ ਮਾਰਸ਼ਲ ਆਰਟ, ਸਕੂਬਾ ਡਾਈਵਿੰਗ ਅਤੇ ਸਕੀਇੰਗ ਦੇ ਸ਼ੁਕੀਨ ਹਨ।

7

8

25 ਸਾਲਾ ਅਬਦੁੱਲ ਮਤੀਨ ਦੀ ਮਾਂ ਸੁਲਤਾਨ ਦੀ ਦੂਜੀ ਪਤਨੀ ਸੀ, ਜਿਨ੍ਹਾਂ ਨੂੰ ਸਾਲ 2003 ਵਿਚ ਸੁਲਤਾਨ ਬੋਲਕਿਆ ਨੇ ਤਲਾਕ ਦੇ ਦਿੱਤਾ ਸੀ। ਮਤੀਨ ਸ਼ਾਹੀ ਡਿਊਟੀ ਦੇ ਤੌਰ 'ਤੇ ਉਹ ਚੈਰਿਟੀ ਦਾ ਕੰਮ ਕਰਦੇ ਹਨ ਅਤੇ ਆਪਣੇ ਪਿਤਾ ਦੀ ਅੰਤਰ ਰਾਸ਼ਟਰੀ ਮੰਚ 'ਤੇ ਨੁਮਾਇੰਦਗੀ ਕਰਦੇ ਹਨ।

9

10

11

12

ਬੇਗਾਵਨ : ਬਰੁਨੇਈ ਦੇ ਪ੍ਰਿੰਸ ਅਬਦੁੱਲ ਮਤੀਨ ਇਨ੍ਹਾਂ ਦਿਨਾਂ ਚ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਆਪਣੀ ਲਗਜ਼ਰੀ ਲਾਈਫ ਸਟਾਈਲ ਕਾਰਨ, ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਪ੍ਰਿੰਸ ਦੇ ਇੰਸਟਗ੍ਰਾਮ ਤੇ ਸੱਤ ਲੱਖ ਤੋਂ ਵੱਧ ਫਾਲੋਅਰਜ਼ ਹਨ।

13

14

15

ਉਨ੍ਹਾਂ ਦੀ ਕਾਰ ਤੋਂ ਲੈ ਕੇ ਜਹਾਜ਼ ਤੱਕ ਸੋਨੇ ਨਾਲ ਜੜਿਆ ਹੋਇਆ ਹੈ। ਸਾਲ 1980 ਤੱਕ ਸੁਲਤਾਨ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਸਨ ਪਰ ਸਾਲ 1990 ਵਿਚ ਇਹ ਖਿਤਾਬ ਅਮਰੀਕੀ ਵਪਾਰੀ ਬਿਲ ਗੈਟਸ ਦੇ ਨਾਂ ਹੋ ਗਿਆ।

16

ਸਾਲ 2016 ਵਿਚ ਉਨ੍ਹਾਂ ਨੇ ਮਾਲਟਾ ਵਿਚ ਹੋਈ ਰਾਸ਼ਟਰਮੰਡਲ ਸਰਕਾਰ ਦੀ ਮੀਟਿੰਗ ਦੇ ਮੁਖੀ ਦੇ ਤੌਰ 'ਤੇ ਦੇਸ਼ ਦੀ ਨੁਮਾਇੰਦਗੀ ਕੀਤੀ ਸੀ ਅਤੇ ਅੱਤਵਾਦ ਵਿਰੁੱਧ ਆਵਾਜ ਉਠਾਈ ਸੀ।

17

ਮਤੀਨ ਲੰਡਨ ਦੇ ਕਿੰਗਸ ਕਾਲਜ ਤੋਂ ਅੰਤਰ ਰਾਸ਼ਟਰੀ ਰਾਜਨੀਤੀ ਦੀ ਪੜ੍ਹਾਈ ਕਰ ਰਹੇ ਹਨ। ਬੀਤੇ ਸਾਲ ਉਹ ਸਕੂਲ ਆਫ ਅਫਰੀਕਨ ਅਤੇ ਓਰੀਐਂਟਲ ਸਟੱਡੀਜ਼ ਤੋਂ ਅੰਤਰ ਰਾਸ਼ਟਰੀ ਰਾਜਨੀਤੀ ਵਿਚ ਗ੍ਰੈਜੁਏਟ ਹੋਏ ਹਨ।

  • ਹੋਮ
  • Photos
  • ਖ਼ਬਰਾਂ
  • ਸੋਨੇ ਦੇ ਮਹਿਲ 'ਚ ਰਹਿਣ ਵਾਲੇ ਇਸ ਪ੍ਰਿੰਸ ਦੇ ਲਾਫੀਸਟਾਈਲ ਦੇ ਲੋਕ ਬਣ ਰਹੇ ਦਿਵਾਨੇ
About us | Advertisement| Privacy policy
© Copyright@2026.ABP Network Private Limited. All rights reserved.