ਏਅਰਪੋਰਟ ਤਾਂ ਬੜੇ ਮਸ਼ਹੂਰ ਪਰ ਬਰੱਸਲਜ਼ ਏਅਰਪੋਰਟ ਬਾਰੇ ਸੁਣ ਕੇ ਹੋਵੋਗੇ ਹੈਰਾਨ...

ਇਸ ਵਿੱਚੋਂ ਵੱਡਾ ਹਿੱਸਾ ਐਕਸਪੋਰਟ ਹੁੰਦਾ ਹੈ ਪਰ ਇਹ ਮਤਲਬ ਨਹੀਂ ਕਿ ਬੈਲਜੀਅਮ ਸਿਰਫ ਚਾਕਲੇਟ ਬਣਾਉਂਦੇ ਹੀ ਹਨ, ਉੱਥੇ ਸਾਲ ਵਿਚ ਹਰ ਵਿਅਕਤੀ ਐਵਰੇਜ 8 ਕਿੱਲੋ ਚਾਕਲੇਟ ਖਾ ਜਾਂਦਾ ਹੈ। ਇਸ ਦੇਸ਼ ਵਿਚ ਅਣਗਿਣਤ ਚਾਕਲੇਟਰੀਜ ਤੇ 2000 ਤੋਂ ਜ਼ਿਆਦਾ ਸਟੋਰ ਹਨ, ਜੋ ਸਿਰਫ ਚਾਕਲੇਟ ਵੇਚਦੇ ਹਨ।
ਸਿਰਫ ਏਅਰਪੋਰਟ ਨਹੀਂ, ਪੂਰਾ ਬੈਲਜੀਅਮ ਚਾਕਲੇਟਸ ਲਈ ਮਸ਼ਹੂਰ ਹੈ। ਇੱਥੇ ਹਰ ਸਾਲ ਔਸਤਨ 2.20 ਲੱਖ ਟਨ ਚਾਕਲੇਟ ਬਣਦੀ ਹੈ।
ਇੱਥੇ ਬੈਲਜੀਅਮ ਦੇ ਸਭ ਫੇਮਸ ਬਰਾਂਡ ਦੇ ਚਾਕਲੇਟਸ ਮਿਲਦੇ ਹਨ, ਜਿਨ੍ਹਾਂ ਵਿੱਚ ਨਿਉਹਾਸ, ਗੋਡੀਵਾ ਤੇ ਗੁਏਨਿਆਨ ਸ਼ਾਮਲ ਹਨ। ਇਹ ਏਅਰਪੋਰਟ ਜੇਵੇਂਟੇਮ ਨਾਮਕ ਜਗ੍ਹਾ ਉੱਤੇ ਹੈ ਤੇ ਚਾਕਲੇਟ ਦੀ ਦੁਕਾਨ ਡਿਊਟੀ ਫਰੀ ਏਰੀਆ ਵਿੱਚ ਹੈ।
ਇਸ ਏਅਰਪੋਰਟ ਉੱਤੇ ਸਾਲ ਵਿੱਚ ਔਸਤ 2 ਕਰੋੜ ਯਾਤਰੀ ਆਉਂਦੇ ਹਨ। ਇਸ ਤਰ੍ਹਾਂ ਹਰ ਯਾਤਰੀ ਐਵਰੇਜ਼ 40 ਗਰਾਮ ਚਾਕਲੇਟ ਖਰੀਰਦਾ ਹੈ।
ਬਰੱਸਲਜ਼ ਏਅਰਪੋਰਟ ਉੱਤੇ ਹਰ ਸਾਲ ਔਸਤਨ 800 ਟਨ ਚਾਕਲੇਟ ਵਿਕਦੀ ਹੈ। ਰੋਜ਼ 2 ਟਨ ਤੋਂ ਵੀ ਜ਼ਿਆਦਾ। ਇਸ ਦਾ ਅਰਥ ਹੈ ਕਿ ਉੱਥੇ ਯਾਤਰੀ ਹਰ ਮਿੰਟ ਡੇਢ ਕਿੱਲੋ ਚਾਕਲੇਟ ਖਰੀਦਦੇ ਹਨ।
ਚਾਕਲੇਟ ਵਿਕਰੀ ਵਿੱਚ ਬਰੱਸਲਜ਼ ਏਅਰਪੋਰਟ ਦਾ ਕੋਈ ਮੁਕਾਬਲਾ ਨਹੀਂ। ਕਿਹਾ ਜਾਂਦਾ ਹੈ ਕਿ ਇਹ ਦੁਨੀਆ ਵਿੱਚ ਚਾਕਲਟ ਵਿਕਰੀ ਦਾ ਸਭ ਤੋਂ ਵੱਡਾ ਟਿਕਾਣਾ ਹੈ। ਇੱਥੇ ਕਿਸੇ ਵੀ ਮਾਲ, ਦੁਕਾਨ, ਸੁਪਰ ਸਟੋਰ, ਬ੍ਰਾਂਡ ਸਟੋਰ ਤੋਂ ਵੱਧ ਚਾਕਲੇਟ ਵਿਕਦੀ ਹੈ।
ਵਿਕਸਤ ਯੂਰਪੀ ਦੇਸ਼ਾਂ ਦੇ ਕਿਸੇ ਵੀ ਹੋਰ ਏਅਰਪੋਰਟ ਦੀ ਤਰ੍ਹਾਂ ਇੱਥੇ ਵੀ ਚੰਗੀਆਂ ਸਹੂਲਤਾਂ ਹਨ, ਪਰ ਇਹ ਸੁਆਦ ਚਾਕਲੇਟ ਦੀ ਹੱਦੋਂ ਬਾਹਰੀ ਵਿਕਰੀ ਲਈ ਜਾਣਿਆ ਜਾਂਦਾ ਹੈ।
ਬਰੱਸਲਜ਼: ਦੁਨੀਆ ਵਿੱਚ ਬਹੁਤ ਸਾਰੇ ਏਅਰਪੋਰਟ ਪ੍ਰਸਿੱਧ ਹਨ। ਕਿਸੇ ਵਿੱਚ ਸ਼ਾਨਦਾਰ ਸਹੂਲਤਾਂ ਹਨ ਤੇ ਕਿਸੇ ਦੀ ਖੂਬਸੂਰਤੀ ਬੇਮਿਸਾਲ ਹੈ। ਕੋਈ ਏਅਰਪੋਰਟ ਬਹੁਤ ਵੱਡਾ ਹੈ। ਕਿਸੇ ਕੋਲ ਹਰ ਰੋਜ਼ ਸਭ ਤੋਂ ਵੱਧ ਉਡਾਣਾਂ ਦਾ ਪ੍ਰਬੰਧ ਹੁੰਦਾ ਹੈ। ਬੈਲਜੀਅਮ ਦਾ ਬਰੱਸਲਜ਼ ਏਅਰਪੋਰਟ ਅਸਲੋਂ ਹੀ ਵੱਖਰਾ ਹੈ।