ਰਾਮਪੁਰਾ ਫੂਲ 'ਚ burning bus
ਰਾਮਪੁਰਾ ਫੂਲ:- ਸ਼ਹਿਰ ਦੇ ਰੇਲਵੇ ਫਾਟਕਾਂ ਕੋਲ ਬੀਤੀ ਸ਼ਾਮ ਇਕ ਪ੍ਰਾਈਵੇਟ ਕੰਪਨੀ ਦੀ ਏਅਰਕੰਡੀਸ਼ਨਡ ਬੱਸ ਨੂੰ ਅੱਗ ਲੱਗਣ ਕਾਰਨ ਬੱਸ ਵਿੱਚ ਸਵਾਰ 3 ਲੋਕਾਂ ਦੀ ਝੁਲਸਣ ਕਾਰਨ ਮੌਤ ਹੋ ਗੋਈ ਜਦਕਿ 20 ਲੋਕ ਜ਼ਖਮੀ ਹੋ ਗਏ।
ਗੰਭੀਰ ਜ਼ਖਮੀ ਮੁਸਾਫਰਾਂ ਨੂੰ ਲੁਧਿਆਣਾ, ਭੁੱਚੋ ਮੰਡੀ ਰੈਫਰ ਕੀਤਾ ਗਿਆ ਹੈ ਬਾਕੀਆਂ ਦਾ ਇਲਾਜ ਰਾਮਪੁਰਾ ਫੂਲ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ। ਇਹ ਦਰਦਨਾਕ ਹਾਦਸਾ ਟਰਾਂਸਪੋਰਟ ਕੰਪਨੀ (ਆਰਟੀਸੀ) ਦੀ ਏਅਰਕੰਡੀਸ਼ਨਡ ਬੱਸ (ਪੀਬੀ19 ਐਲ 0555) ਨਾਲ ਵਾਪਰਿਆ ਹੈ ਜੋ ਸ਼ਾਮ ਨੂੰ ਬਠਿੰਡਾ ਤੋਂ ਲੁਧਿਆਣਾ ਜਾ ਰਹੀ ਸੀ।
ਣਕਾਰੀ ਮੁਤਾਬਕ ਯਾਤਰੀਆਂ ਨਾਲ ਭਰੀ ਬੱਸ ਜਿਵੇਂ ਹੀ ਰਾਮਪੁਰਾ ਫੂਲ ਰੇਲਵੇ ਫਾਟਕਾਂ ਕੋਲ ਪੁੱਜੀ ਤਾਂ ਬੱਸ ਵਿੱਚੋਂ ਅੱਗ ਦੇ ਭਾਂਬੜ ਨਿਕਲਦੇ ਦਿਖਾਈ ਦਿੱਤੇ। ਚਸ਼ਮਦੀਦਾਂ ਮੁਤਾਬਕ ਘਟਨਾ ਸਥਾਨ ਤੋਂ ਕਿਲੋਮੀਟਰ ਪਿੱਛੇ ਹੀ ਬੱਸ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ ਪਰ ਡਰਾਈਵਰ ਨੇ ਬੱਸ ਰੋਕ ਕੇ ਚੈੱਕ ਕਰਨ ਦੀ ਥਾਂ ਰਾਮਪੁਰਾ ਫੂਲ ਦਾ ਰੇਲਵੇ ਫਾਟਕ ਪਾਸ ਕਰਨ ਦੀ ਕਾਹਲ ਕੀਤੀ।
ਪਰ ਫਾਟਕ ਟੱਪਣ ਤੱਕ ਬੱਸ ਵਿੱਚੋਂ ਅੱਗ ਦੀਆਂ ਉੱਚੀਆਂ ਉੱਚੀਆਂ ਲਾਟਾਂ ਨਿਕਲਣ ਲੱਗੀਆਂ। ਡਰਾਈਵਰ ਨੇ ਜਦੋਂ ਹਾਈਡਰੌਲਿਕ ਤਾਕੀਆਂ ਖੋਲ੍ਹੀਆਂ ਤਾਂ ਅੱਗ ਨੇ ਯਾਤਰੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।