ਬੱਚੇ ਵੀ ਨਹੀਂ ਸੁਰੱਖਿਅਤ, ਸਕੂਲ ਬੱਸ ਸੜ ਕੇ ਹੋਈ ਸੁਆਹ, ਵੇਖੋ ਬਰਨਿੰਗ ਬੱਸ ਦੀਆਂ ਤਸਵੀਰਾਂ
ਏਬੀਪੀ ਸਾਂਝਾ | 31 Oct 2017 05:47 PM (IST)

1
ਇਹ ਬੱਸ ਕੇਂਦਰੀ ਵਿਦਿਆਲਿਆ ਦੇ ਵਿਦਿਆਰਥੀਆਂ ਦੀ ਸੀ। ਅੱਗ ਲੱਗਣ ਕਾਰਨ ਟ੍ਰੈਫਿਕ ਦੀ ਵੱਡੀ ਸਮੱਸਿਆ ਵੀ ਆ ਗਈ। ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਸੀਐਨਜੀ ਕਿੱਟ ‘ਚ ਅੱਗ ਲੱਗਣਾ ਹੈ ਤੇ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ।
2
ਅੱਗ ਦੀ ਸੂਚਨਾ ਤੋਂ ਬਾਅਦ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਤੇ ਅੱਗ ‘ਤੇ ਕਾਬੂ ਪਾ ਲਿਆ। ਬੱਸ ‘ਚ ਜਦੋਂ ਅੱਗ ਲੱਗੀ ਉਸ ਮੌਕੇ 30 ਦੇ ਕਰੀਬ ਬੱਚੇ ਬੱਸ ‘ਚ ਸੀ।
3
ਚੰਗੀ ਗੱਲ ਇਹ ਰਹੀ ਹੈ ਕਿ ਬੱਸ ‘ਚ ਸਫ਼ਰ ਕਰ ਰਹੇ ਬੱਚਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ। ਅੱਗ ਦੇ ਜ਼ੋਰ ਫੜਨ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਬੱਸ ‘ਚੋਂ ਉਤਾਰ ਲਿਆ ਗਿਆ ਸੀ।
4
ਦਿੱਲੀ ਦੇ ਧੌਲਾ ਕੂਆਂ ‘ਚ ਉਸ ਵੇਲੇ ਅਫੜਾ-ਤਫੜੀ ਮੱਚ ਗਈ ਜਦੋਂ ਸਕੂਲ ਬੱਸ ‘ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਬੱਸ ਧੂੰ-ਧੂੰ ਕਰਕੇ ਸੜਨ ਲੱਗੀ।