✕
  • ਹੋਮ

ਕੈਨੇਡਾ 'ਚ ਮਸ਼ਹੂਰ ਫਰਨੀਚਰ ਸਟੋਰ ਪੁੱਜਾ ਭਾਰਤੀ ਬਾਜ਼ਾਰ

ਏਬੀਪੀ ਸਾਂਝਾ   |  11 Aug 2018 05:13 PM (IST)
1

ਇਸ ਦੇ ਨਾਲ ਹੀ ਕੰਪਨੀ ਨੇ ਬਜ਼ਾਰ 'ਚ ਨਵੇਂ ਆਟੋ-ਰਿਕਸ਼ਾ ਵੀ ਉਤਾਰੇ ਹਨ ਜੋ ਬਣੇ ਭਾਰਤ 'ਚ ਹੀ ਹਨ ਪਰ ਰੰਗ ਰੂਪ ਨਵਾਂ ਹੈ।

2

ਆਇਕੀਆ ਦੇ ਸਟੋਰ 'ਚ ਘਰ ਦੀ ਸਾਜ-ਸਜਾਵਟ ਤੋਂ ਲੈਕੇ ਰੋਜ਼ਾਨਾ ਵਰਤੋਂ ਵਾਲੇ ਉਤਪਾਦ ਵੀ ਹਨ।

3

ਆਇਕੀਆ ਦੇ 49 ਦੇਸ਼ਾਂ 'ਚ ਸਟੋਰ ਹਨ।

4

ਆਇਕੀਆ ਦੇ ਸ਼ਾਪਿੰਗ ਰੈਸਟੋਰੈਂਟ 'ਚ 1000 ਸੀਟਾਂ ਵਾਲਾ ਰੈਸਟੋਰੈਂਟ ਵੀ ਖੋਲ੍ਹਿਆ ਗਿਆ ਹੈ। ਜਿੱਥੇ ਭਾਰਤੀ ਖਾਣੇ ਦੇ ਨਾਲ-ਨਾਲ ਸਵੀਡਿਸ਼ ਖਾਣਾ ਵੀ ਉਪਲਬਧ ਹੈ। ਇੱਥੇ ਬਿਰਿਆਨੀ ਦੀ ਕੀਮਤ 99 ਰੁਪਏ ਰੱਖੀ ਗਈ ਹੈ।

5

ਆਇਕੀਆ ਇੰਡੀਆ ਦੇ ਉਪ ਮੁੱਖ ਕਰਾਜਕਾਰੀ ਅਧਿਕਾਰੀ ਪੈਟ੍ਰਿਕ ਐਂਟੋਨੀ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ 'ਚ ਲੋਕਾਂ ਦਾ ਆਪਣੇ ਘਰ ਪ੍ਰਤੀ ਬਹੁਤ ਮੋਹ ਹੈ ਜਦਕਿ ਚੀਨ, ਤਾਇਵਾਨ ਤੇ ਕੋਰੀਆ 'ਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਉਤਪਾਦਾਂ ਜ਼ਰੀਏ ਭਾਰਤੀ ਲੋਕਾਂ ਦੇ ਘਰ ਪ੍ਰਤੀ ਮੋਹ 'ਚ ਹੋਰ ਵਾਧਾ ਕਰਨ ਦਾ ਯਤਨ ਕਰਾਂਗੇ।

6

ਇਹ ਸਟੋਰ ਹੈਦਰਾਬਾਦ ਦੇ ਸੂਚਨਾ ਤਕਨੀਕੀ ਹੱਬ ਹਾਈਟੈਕ ਸ਼ਹਿਰ 'ਚ ਹੈ ਤੇ ਪੌਸ਼ ਇਲਾਕੇ ਦੇ ਨੇੜੇ ਹੈ। ਇਸ ਨੂੰ ਉੱਚ ਮੱਧਵਰਗ ਨੂੰ ਧਿਆਨ 'ਚ ਰੱਖਕੇ ਡਿਜ਼ਾਇਨ ਕੀਤਾ ਗਿਆ ਹੈ।

7

ਚਾਰ ਲੱਖ ਵਰਗ ਫੁੱਟ 'ਚ ਫੈਲੇ ਇਸ ਸਟੋਰ 'ਚ ਹਰ ਤਰ੍ਹਾਂ ਦੇ ਗਾਹਕ ਲਈ ਸਮਾਨ ਉਪਲਬਧ ਹੈ।

8

ਸਟੋਰ 'ਚ ਲਿਵਿੰਗ ਰੂਮ 'ਤੋਂ ਲੈਕੇ ਡਾਇਨਿੰਗ ਰੂਮ 'ਤੇ ਦਫ਼ਤਰਾਂ 'ਚ ਰੱਖਣ ਵਾਲਾ ਸਮਾਨ ਵੀ ਉਪਲਬਧ ਹੈ। ਘਰ ਦੀ ਸਾਜੋ-ਸਜਾਵਟ ਲਈ ਸਮਾਨ ਮੌਜੂਦ ਹੈ।

9

ਆਇਕੀਆ ਨੇ ਕਿਫਾਇਤੀ ਕੀਮਤਾਂ ਨੂੰ ਧਿਆਨ 'ਚ ਰੱਖਦਿਆਂ 7500 ਪ੍ਰੋਡਕਟਾਂ 'ਚੋਂ 1000 ਪ੍ਰੋਡਕਟਾਂ ਦੀ ਕੀਮਤ 200 ਰੁਪਏ 'ਤੋਂ ਵੀ ਘੱਟ ਰੱਖੀ ਹੈ। ਚਾਰ ਚਮਚਿਆਂ ਦਾ ਸੈਟ ਸਿਰਫ 15 ਰੁਪਏ 'ਚ ਉਪਲਬਧ ਹੈ।

10

ਸਵੀਡਿਸ਼ ਫਰਨੀਚਰ ਕੰਪਨੀ ਆਇਕੀਆ ਨੇ ਭਾਰਤ 'ਚ ਆਪਣਾ ਪਹਿਲਾ ਸਟੋਰ ਖੋਲ੍ਹਿਆ। ਜਿੱਥੋਂ ਸਮਾਨ ਖਰੀਦ ਕੇ ਭਾਰਤੀ ਆਪਣੇ ਘਰ ਨੂੰ ਹੋਰ ਬਿਹਤਰ ਸਜਾ ਸਕਣਗੇ। ਇਹ ਸਟੋਰ ਕੈਨੇਡਾ ਦੇ ਨਾਲ-ਨਾਲ ਕਈ ਹੋਰ ਦੇਸ਼ਾਂ ਵਿੱਚ ਕਾਫੀ ਪ੍ਰਚਲਿਤ ਹਨ। ਇਸ ਦਾ ਵੱਡਾ ਕਾਰਨ ਹੈ ਕਿ ਆਇਕੀਆ ਦਾ ਫਰਨੀਚਰ ਚੱਕਵਾਂ (ਪੋਰਟੇਬਲ) ਹੈ ਤੇ ਜੜਨ ਵਿੱਚ ਕਾਫੀ ਸੁਖਾਲਾ ਹੁੰਦਾ ਹੈ।

  • ਹੋਮ
  • Photos
  • ਖ਼ਬਰਾਂ
  • ਕੈਨੇਡਾ 'ਚ ਮਸ਼ਹੂਰ ਫਰਨੀਚਰ ਸਟੋਰ ਪੁੱਜਾ ਭਾਰਤੀ ਬਾਜ਼ਾਰ
About us | Advertisement| Privacy policy
© Copyright@2026.ABP Network Private Limited. All rights reserved.