✕
  • ਹੋਮ

ਇਤਿਹਾਸਕ ਜਿੱਤ ਮਗਰੋਂ ਕੋਹਲੀ ਦੇ ਹੌਸਲੇ ਬੁਲੰਦ

ਏਬੀਪੀ ਸਾਂਝਾ   |  14 Feb 2018 01:36 PM (IST)
ਇਤਿਹਾਸਕ ਜਿੱਤ ਮਗਰੋਂ ਕੋਹਲੀ ਦੇ ਹੌਸਲੇ ਬੁਲੰਦ
1

ਬੱਲੇਬਾਜ਼ੀ ਵਿੱਚ ਫਲਾਪ ਰਹਿਣ ਵਾਲੇ ਆਲ ਰਾਉਂਡਰ ਹਾਰਦਿਕ ਪਾਂਡਿਆ ਨੇ ਪੋਰਟ ਐਲੀਜ਼ਾਬੇਥ ਵਿੱਚ ਚੰਗੀ ਗੇਂਦਬਾਜ਼ੀ ਤੇ ਫੀਲਡਿੰਗ ਕਰ ਕੇ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਦੁਆਈ। ਪਾਂਡਿਆ ਦੇ ਸ਼ੁਰੂਆਤੀ ਝਟਕਿਆਂ ਤੇ ਟਰਨਿੰਗ ਪੁਆਇੰਟ ਰਨ ਆਉਟ ਤੋਂ ਬਾਅਦ ਅਖੀਰ ਵਿੱਚ ਕੁਲਦੀਪ ਯਾਦਵ (57 ‘ਤੇ ਚਾਰ ਵਿੱਕਟਾਂ) ਨੇ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਟੀਮ ਦੀ ਜਿੱਤ ਵਿੱਚ ਖਾਸ ਯੋਗਦਾਨ ਦਿੱਤਾ।

2

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਖਿਡਾਰੀਆਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਸਾਡੇ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਸਾਡੇ ਲਈ ਮਾਣ ਵਾਲੀ ਗੱਲ ਹੈ। ਇਤਿਹਾਸਕ ਜਿੱਤ ਪਿੱਛੇ ਪੂਰੀ ਟੀਮ ਮੈਨੇਜਮੈਂਟ ਰੋਲ ਹੈ। ਅਸੀਂ ਹਰ ਚੀਜ਼ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਤੇ ਜਿੱਤ ਵੀ ਦਰਜ ਕੀਤੀ।

3

ਕੋਹਲੀ ਨੇ ਕਿਹਾ ਕਿ ਇਸ ਮੈਚ ਵਿੱਚ ਸਿਰਫ ਇੱਕ ਟੀਮ ‘ਤੇ ਸੀਰੀਜ਼ ਹਾਰਣ ਦਾ ਦਬਾਅ ਸੀ ਉਹ ਸਾਉਥ ਅਫਰੀਕਾ ਸੀ। ਸਾਨੂੰ ਪਤਾ ਸੀ ਕਿ ਉਨ੍ਹਾੰ ਦੀਆਂ ਛੋਟੀ-ਛੋਟੀ ਗਲਤੀਆਂ ਸਾਨੂੰ ਜਿੱਤ ਵੱਲ ਲਿਜਾ ਸਕਦੀਆਂ ਹਨ ਤੇ ਹੋਇਆ ਵੀ ਉਹੀ।

4

ਕੋਹਲੀ ਨੇ ਕਿਹਾ, “ਮੈਂ ਜਿੱਤ ਤੋਂ ਬਾਅਦ ਕਾਫੀ ਖੁਸ਼ ਹਾਂ। ਇਹ ਸਾਡਾ ਇੱਕ ਹੋਰ ਚੰਗਾ ਰਿਕਾਰਡ ਹੋ ਗਿਆ। ਅਸੀਂ ਸੀਰੀਜ਼ ਜਿੱਤਣ ਤੋਂ ਇਲਾਵਾ ਹਰ ਖੇਤਰ ਵਿੱਚ ਚੰਗੀ ਪਰਫਾਰਮੈਂਸ ਦਿੱਤੀ। ਅਸੀਂ ਗੇਂਦ, ਬੱਲੇ ਤੇ ਫੀਲਡਿੰਗ ਵਿੱਚ ਆਪਣਾ 100 ਫੀਸਦੀ ਦਿੱਤਾ।”

5

ਭਾਰਤੀ ਕੈਪਟਨ ਨੇ ਇਹ ਵੀ ਕਿਹਾ, “ਹੁਣ ਸਾਰੀਆਂ ਟੀਮਾਂ 2019 ਵਰਲਡ ਕੱਪ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਪਲਾਨਿੰਗ ਕਰ ਰਹੀਆਂ ਹਨ ਤੇ ਅਸੀਂ ਵੀ ਇਸੇ ਪਾਸੇ ਅੱਗੇ ਵੱਧ ਰਹੇ ਹਾਂ।”

6

ਕੋਹਲੀ ਨੇ ਇਸ ਜਿੱਤ ਨੂੰ ਪੂਰੀ ਟੀਮ ਦੀ ਕੋਸ਼ਿਸ਼ ਦੱਸਿਆ। ਉਨ੍ਹਾਂ ਕਿਹਾ, “ਅਸੀਂ ਇਹ ਸੀਰੀਜ਼ 5-1 ਤੋਂ ਜਿੱਤਣਾ ਚਾਹੁੰਦੇ ਹਾਂ।”

7

ਸਾਉਥ ਅਫਰੀਕਾ ਖਿਲਾਫ ਟੈਸਟ ਸੀਰੀਜ਼ ਵਿੱਚ ਹਾਰ ਤੋਂ ਬਾਅਦ ਭਾਰਤੀ ਟੀਮ ਕਾਫੀ ਦਬਾਅ ਵਿੱਚ ਸੀ। ਟੀਮ ਦੀ ਬਦਨਾਮੀ ਹੋ ਰਹੀ ਸੀ ਕਿ ਉਹ ਸਿਰਫ ਆਪਣੇ ਘਰ ਵਿੱਚ ਹੀ ਜਿੱਤ ਸਕਦੀ ਹੈ। ਪੋਰਟ ਐਲੀਜ਼ਾਬੇਥ ਵਨ-ਡੇ ਜਿੱਤ ਕੇ ਭਾਰਤ ਨੇ ਛੇ ਮੈਚਾਂ ਦੀ ਸੀਰੀਜ਼ 4-1 ਨਾਲ ਜਿੱਤ ਲਈ ਹੈ।

  • ਹੋਮ
  • Photos
  • ਖ਼ਬਰਾਂ
  • ਇਤਿਹਾਸਕ ਜਿੱਤ ਮਗਰੋਂ ਕੋਹਲੀ ਦੇ ਹੌਸਲੇ ਬੁਲੰਦ
About us | Advertisement| Privacy policy
© Copyright@2026.ABP Network Private Limited. All rights reserved.