✕
  • ਹੋਮ

ਅੰਬਾਲਾ ਤੋਂ ਪਟਿਆਲਾ ਆਉਂਦੀ ਕਾਰ ਨਹਿਰ 'ਚ ਡਿੱਗੀ, 2 ਹਲਾਕ, ਇੱਕ ਲਾਪਤਾ

ਏਬੀਪੀ ਸਾਂਝਾ   |  11 Feb 2018 03:43 PM (IST)
1

ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਸ਼ਨਾਖਤ ਜਸਪ੍ਰੀਤ ਸਿੰਘ ਪੁੱਤਰ ਰਵਿੰਦਰ ਸਿੰਘ ਗਾਜ਼ੀਵਾੜਾ ਮੁਹੱਲਾ ਵਜੋਂ ਹੋਈ ਹੈ।

2

ਪਾਣੀ ਦਾ ਤੇਜ਼ ਵਹਾਅ ਕਾਰ ਨੂੰ ਇੱਕ ਕਿਲੋਮੀਟਰ ਦੂਰ ਤੱਕ ਲੈ ਗਿਆ। ਗੋਤਾਖੋਰਾਂ ਤੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ।

3

ਇਹ ਹਾਦਸਾ ਘਨੌਰ ਤੋਂ ਚਾਰ ਕਿਲੋਮੀਟਰ ਦੂਰ ਜੋੜੇ ਪੁਲ ਨੇੜੇ ਵਾਪਰਿਆ। ਕਾਰ ਵਿੱਚ ਤਿੰਨ ਤੋਂ ਚਾਰ ਲੋਕ ਸਵਾਰ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਦੋ ਦੀਆਂ ਲਾਸ਼ਾਂ ਗੋਤਾਖੋਰਾਂ ਨੇ ਕੱਢ ਲਈਆਂ ਹਨ।

4

ਹਾਸਲ ਜਾਣਕਾਰੀ ਮੁਤਾਬਕ ਅੰਬਾਲਾ ਵੱਲੋਂ ਆ ਰਹੀ ਸੈਂਟਰੋ ਕਾਰ ਭਾਖੜਾ ਪੁਲ ਤੋਂ ਗੁਜਰਨ ਵੇਲੇ ਬੇਕਾਬੂ ਹੋ ਗ੍ਰਿਲ ਨਾ ਹੋਣ ਕਾਰਨ ਨਹਿਰ ਵਿੱਚ ਜਾ ਡਿੱਗੀ।

5

ਨਹਿਰ ਦੀ ਟੁੱਟੀ ਗ੍ਰਿਲ ਹਾਦਸੇ ਦਾ ਕਾਰਨ ਬਣੀ।

6

ਅੰਬਾਲਾ ਤੋਂ ਪਟਿਆਲਾ ਵੱਲ ਆ ਰਹੀ ਸੈਂਟਰੋ ਕਾਰ ਬੇਕਾਬੂ ਹੋ ਭਾਖੜਾ ਨਹਿਰ ਵਿੱਚ ਡਿੱਗ ਗਈ। ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਤੇ ਇੱਕ ਲਾਪਤਾ ਹੈ। ਮਰਨ ਵਾਲੇ ਅੰਬਾਲਾ ਦੇ ਰਹਿਣ ਵਾਲੇ ਹਨ।

  • ਹੋਮ
  • Photos
  • ਖ਼ਬਰਾਂ
  • ਅੰਬਾਲਾ ਤੋਂ ਪਟਿਆਲਾ ਆਉਂਦੀ ਕਾਰ ਨਹਿਰ 'ਚ ਡਿੱਗੀ, 2 ਹਲਾਕ, ਇੱਕ ਲਾਪਤਾ
About us | Advertisement| Privacy policy
© Copyright@2026.ABP Network Private Limited. All rights reserved.