ਕਾਰ ਹਾਦਸਾ ਜਾਂ ਪਲੇਨ ਕ੍ਰੈਸ਼, ਤੁਸੀਂ ਵੀ ਹੋ ਜਾਓਗੇ ਹੈਰਾਨ!
ਏਬੀਪੀ ਸਾਂਝਾ | 15 Jan 2018 02:44 PM (IST)

1
ਦੂਜਾ ਵਿਅਕਤੀ ਕਾਫੀ ਦੇਰ ਤੱਕ ਅੰਦਰ ਹੀ ਫਸਿਆ ਰਿਹਾ ਜਿਸ ਨੂੰ ਬਾਅਦ ਵਿੱਚ ਕਾਫੀ ਮਸ਼ੱਕਤ ਕਰਨ ਮਗਰੋਂ ਬਾਹਰ ਕੱਢਿਆ ਜਾ ਸਕਿਆ। ਦੋਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਕਾਰ ਵਿੱਚ ਸਵਾਰ ਦੋਵੇਂ ਵਿਅਕਤੀ ਨਸ਼ੇ ਵਿੱਚ ਸਨ।
2
ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਕਾਰ ਵਿੱਚ ਦੋ ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਨੇ ਹਾਦਸੇ ਤੋਂ ਬਾਅਦ ਬਾਹਰ ਨਿਕਲਣ ਵਿੱਚ ਕਾਮਯਾਬੀ ਹਾਸਲ ਕੀਤੀ।
3
ਫਾਇਰ ਡਿਪਾਰਟਮੈਂਟ ਦੇ Stephen Horner ਨੇ ਕਿਹਾ ਕਿ ਐਕਸੀਡੈਂਟ ਤੋਂ ਪਹਿਲਾਂ ਕਾਰ ਦੀ ਰਫਤਾਰ ਬਹੁਤ ਹੀ ਤੇਜ਼ ਸੀ ਤੇ ਹਾਦਸਾ ਸਵੇਰੇ 5:30 ਮਿੰਟ 'ਤੇ ਹੋਇਆ।
4
ਦਰਅਸਲ ਹਾਦਸੇ ਦਾ ਸ਼ਿਕਾਰ ਹੋਈ ਇਹ ਕਾਰ ਪਹਿਲਾਂ ਤਾਂ ਇੱਕ ਡਿਵਾਈਡਰ ਨਾਲ ਟਕਰਾਈ ਤੇ ਫਿਰ ਇੱਕ ਡੈਂਟਿਸਟ ਦੇ ਦਫਤਰ ਦੀ ਦੂਜੀ ਮੰਜ਼ਲ ਵਿੱਚ ਜਾ ਫਸੀ।
5
ਅਮਰੀਕਾ ਦੇ ਕੈਲੇਫੋਰਨੀਆ ਤੋਂ ਆਈਆਂ ਹਾਦਸੇ ਦੀਆਂ ਇਨ੍ਹਾਂ ਤਸਵੀਰਾਂ ਨੇ ਜੋ ਕੰਮ ਕੀਤਾ ਹੈ, ਉਹ ਕਾਰ ਤੇ ਪਲੇਨ ਕ੍ਰੈਸ਼ ਵਿਚਲੇ ਫਰਕ ਨੂੰ ਮਿਟਾਉਣ ਦਾ ਹੈ।