✕
  • ਹੋਮ

ਹੁਣ ਕਾਰਾਂ ਕੱਢਣਗੀਆਂ ਪੈਸੇ ਖਾਣੀਆਂ ਮਸ਼ੀਨਾਂ

ਏਬੀਪੀ ਸਾਂਝਾ   |  20 May 2017 03:35 PM (IST)
ਹੁਣ ਕਾਰਾਂ ਕੱਢਣਗੀਆਂ ਪੈਸੇ ਖਾਣੀਆਂ ਮਸ਼ੀਨਾਂ
1

ਜਿਸ ਤਰੀਕੇ ਨਾਲ ਤੁਸੀਂ ਵੈਂਡਿੰਗ ਮਸ਼ੀਨਾਂ ਵਿੱਚ ਪੈਸੇ ਪਾ ਕੇ ਪਾਣੀ, ਚਿਪਸ ਅਤੇ ਚਾਕਲੈਟ ਆਦਿ ਕੱਢਦੇ ਹੋ ਉਸੇ ਤਰਾਂ ਹੁਣ ਦੁਨੀਆ 'ਚ ਅਜਿਹੀ ਮਸ਼ੀਨ ਵੀ ਇਜਾਦ ਹੋ ਚੁੱਕੀ ਹੈ ਜਿਸ ਵਿੱਚ ਤੁਸੀਂ ਪੈਸੇ ਪਾਉਗੇ ਤਾਂ ਇਹ ਮਸ਼ੀਨਾਂ ਤੁਹਾਡੇ ਸਾਹਮਣੇ ਨਵੀਂ ਚਮਚਮਾਉਂਦੀ ਕਾਰ ਪੇਸ਼ ਕਰਨਗੀਆਂ। 148 ਫੁੱਟ ਦੀ ਇਹ ਲਗਜ਼ਰੀ ਕਾਰ ਡਿਸਪੈਂਸਰ ਹੈ, ਸਮਝ ਲਉ 15 ਮੰਜਿਲਾਂ ਦੀ ਸ਼ੀਸ਼ੇ ਦੀ ਵੈਂਡਿੰਗ ਮਸ਼ੀਨ, ਜਿੱਥੇ ਲੰਬੌਰਗਿਨੀ ਤੋਂ ਲੈ ਕੇ ਫਰਾਰੀ ਤੱਕ ਦੀਆਂ 60 ਕਾਰਾਂ ਰੱਖੀਆਂ ਗਈਆਂ। ਇੱਥੋਂ ਤੁਸੀਂ ਮਸ਼ੀਨ ਵਿੱਚ 'ਪੈਸੇ ਪਾਉ ਤੇ ਕਾਰ ਲਉ' ਅਪਣਾ ਸਕਦੇ ਹੋ। ਇੱਥੇ ਗਾਹਕ ਇੱਕ ਐਪ ਜ਼ਰੀਏ ਮਨਪਸੰਦ ਕਾਰ ਚੁਣਦੇ ਹਨ ਤੇ ਸਿਰਫ ਦੋ ਮਿੰਟ ਵਿੱਚ ਉਨਾਂ ਦੀ ਮਨਪਸੰਦ ਕਾਰ ਉਨਾਂ ਦੇ ਸਾਹਮਣੇ ਹੁੰਦੀ ਹੈ।

2

ਇਹ ਸਭ ਤੋਂ ਕੀਮਤੀ ਚੀਜ਼ਾਂ ਵੇਚਣ ਵਾਲੀ ਮਿਆਮੀ ਦੀ ਸੈਮੀ ਆਟੋਮੈਟਿਡ ਵੈਂਡਿੰਗ ਮਸ਼ੀਨ ਹੈ ਜਿੱਥੇ 24 ਕੈਰੇਟ ਸੋਨੇ ਦੀਆਂ ਹਥਕੜੀਆਂ ਤੋਂ ਲੈ ਕੇ ਕਰੀਬ 1 ਕਰੋੜ ਦੀਆਂ ਬੈਂਟਲੇ ਕਾਰਾਂ ਅਤੇ ਕਰੀਬ 7.7 ਕਰੋੜ ਦੇ ਪੈਂਟਹਾਊਸ ਖਰੀਦੇ ਜਾ ਸਕਦੇ ਹਨ।

3

ਇਹ ਲੰਦਨ ਦੀ ਸ਼ੈਂਪੇਨ ਵੇਚਣ ਵਾਲੀ ਮਸ਼ੀਨ ਹੈ, 18 ਪੌਂਡ ਕਰੀਬ 1500 ਰੁਪਏ ਵਿੱਚ ਇਹ ਮਸ਼ੀਨ ਤੁਹਾਨੂੰ 200 ਮਿਲੀ ਦੀ ਬੋਤਲ ਪੇਸ਼ ਕਰਦੀ ਹੈ।

4

ਬੇਵਰਲੀ ਹਿਲਸ ਦੀ ਇਹ ਮਸ਼ੀਨ ਤੁਹਾਨੂੰ ਇੰਮਪੀਰੀਅਲ ਬੇਲੁਗਾ ਕੈਵਿਆਰ ਭਾਵ ਮਛਲੀ ਦੇ ਅੰਡਿਆਂ ਨਾਲ ਬਣੀ ਡਿਸ਼ 500 ਡਾਲਰ ਯਾਨਿ 32 ਹਜ਼ਾਰ ਰੁਪਏ ਵਿੱਚ ਵੇਚਦੀ ਹੈ।

5

ਇਸ ਵੈਡਿੰਗ ਮਸ਼ੀਨ ਵਿੱਚ 24 ਕੈਰੇਟ ਵਾਲੀਆਂ ਸੋਨੇ ਦੀਆਂ ਇੱਟਾਂ ਨਿਕਲਦੀਆਂ ਹਨ।

  • ਹੋਮ
  • Photos
  • ਖ਼ਬਰਾਂ
  • ਹੁਣ ਕਾਰਾਂ ਕੱਢਣਗੀਆਂ ਪੈਸੇ ਖਾਣੀਆਂ ਮਸ਼ੀਨਾਂ
About us | Advertisement| Privacy policy
© Copyright@2026.ABP Network Private Limited. All rights reserved.