✕
  • ਹੋਮ

ਕੈਸ਼ ਤੋਂ ਬਗੈਰ ਇਹਨਾਂ ਦੇਸ਼ਾਂ ਦੀ ਕਰੋ ਯਾਤਰਾ

ਏਬੀਪੀ ਸਾਂਝਾ   |  17 Nov 2016 02:20 PM (IST)
1

ਕੈਨੇਡਾ ਵਿੱਚ 2013 ਵਿੱਚ ਸਿੱਕੇ ਬਣਾਉਣ ਅਤੇ ਇਸ ਦੀ ਵੰਡ ਬੰਦ ਕਰ ਦਿੱਤੀ ਗਈ। ਇਸ ਨਾਲ ਹਰ ਸਾਲ ਦੇਸ਼ ਵਿੱਚ 11 ਮਿਲੀਅਨ ਡਾਲਰ ਦੀ ਬੱਚਤ ਹੋ ਰਹੀ ਹੈ। ਕੈਨੇਡਾ ਅਜਿਹੇ ਦੇਸ਼ਾਂ ਦੀ ਸੂਚੀ ਵਿੱਚ ਹੈ ਜਿੱਥੇ ਪੈਸੇ ਦਾ ਲੈਣ ਦੇਣ ਬਹੁਤ ਘੱਟ ਹੁੰਦਾ ਹੈ। ਲੋਕ ਜ਼ਿਆਦਾਤਰ ਕਾਰਡ ਜਾ ਇੰਟਰਨੈੱਟ ਬੈਂਕਿੰਗ ਦਾ ਇਸਤੇਮਾਲ ਕਰਦੇ ਹਨ।

2

ਦੁਨੀਆ ਦੇ ਕੁੱਝ ਦੇਸ਼ ਅਜਿਹੇ ਜਿੱਥੇ ਕੈਸ਼ ਨਹੀਂ ਚੱਲਦਾ। ਇਹਨਾਂ ਦੇਸ਼ਾਂ ਵਿੱਚ ਤਿੰਨ ਹਜ਼ਾਰ ਤੋਂ ਜ਼ਿਆਦਾ ਕੈਸ਼ ਦੇਣ ਉਤੇ ਜੁਰਮਾਨਾ ਹੁੰਦਾ ਹੈ। ਅਜਿਹਾ ਵਿੱਚ ਸਵਾਲ ਇਹ ਹੈ ਇਹਨਾਂ ਦੇਸਾਂ ਦੇ ਲੋਕ ਖ਼ਰੀਦਦਾਰੀ ਕਿਵੇਂ ਕਰਦੇ ਹਨ ਆਓ ਤੁਹਾਨੂੰ ਦੱਸਦੇ ਹਾਂ- ਬੈਲਜੀਅਮ ਵਿੱਚ 93ਫ਼ੀਸਦੀ ਲੋਕ ਬਿਨਾ ਕੈਸ਼ ਦੇ ਖ਼ਰੀਦਦਾਰੀ ਕਰਦੇ ਹਨ। ਇਸ ਦੇ ਲਈ ਬਕਾਇਦਾ ਦੇਸ਼ ਵਿੱਚ ਕਾਨੂੰਨ ਹੈ। ਜਿਸ ਦੇ ਤਹਿਤ ਕੈਸ਼ ਪੇਮੈਂਟ ਦੀ ਲਿਮਿਟ ਸਿਰਫ਼ 3000 ਯੂਰੋ ਹੈ। ਜੇਕਰ ਕੋਈ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 2 ਲੱਖ 25 ਹਜ਼ਾਰ ਰੁਪਏ ਤੱਕ ਜੁਰਮਾਨਾ ਲੱਗਦਾ ਹੈ।

3

ਸਵੀਡਨ - 2008 ਵਿੱਚ ਇਸ ਦੇਸ਼ ਵਿੱਚ ਬੈਂਕ ਡਕੈਤੀ ਦੀ ਘਟਨਾਵਾਂ ਵੱਧ ਗਈਆਂ ਸਨ। ਇਸ ਤੋਂ ਬਾਅਦ ਸਰਕਾਰ ਵੱਲੋਂ ਕੀਤੀ ਸਖ਼ਤੀ ਤੋਂ ਬਾਅਦ ਇਹ ਘਟਨਾਵਾਂ 2011 ਵਿੱਚ ਸਿਰਫ਼ 16 ਹੀ ਰਹਿ ਗਈਆਂ। ਇਹ ਦੁਨੀਆ ਦਾ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਘੱਟ ਨਕਦੀ ਵਿੱਚ ਲੈਣ ਦੇਣ ਹੁੰਦਾ ਹੈ।

4

ਫਰਾਂਸ- ਇਸ ਦੇਸ਼ ਵਿੱਚ ਕੈਸ਼ ਲੈਸ ਪੇਮੈਂਟ 92 ਫ਼ੀਸਦੀ ਹੈ। ਇੱਥੇ ਵੀ 3000 ਰੁਪਏ ਹੀ ਨਕਦ ਲਏ ਜਾ ਸਕਦੇ ਹਨ। ਬਾਕੀ ਸਾਰਾ ਆਨ ਲਾਈਨ ਜਾਂ ਕਾਰਡ ਰਾਹੀਂ ਖ਼ਰੀਦਦਾਰੀ ਕੀਤੀ ਜਾਂਦੀ ਹੈ।

5

ਦੁਨੀਆ ਵਿੱਚ ਬੈਲਜੀਅਮ ਅਜਿਹਾ ਦੇਸ਼ ਹੈ ਜਿੱਥੇ ਜ਼ਿਆਦਤਰ ਲੋਕ ਕੈਸ਼ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੇ ਹਨ।

6

ਆਸਟ੍ਰੇਲੀਆ ਵਿੱਚ ਵੀ ਜ਼ਿਆਦਾਤਰ ਲੋਕ ਕਾਰਡ ਰਾਹੀਂ ਹੀ ਪੈਮੇਂਟ ਕਰਨ ਨੂੰ ਤਰਜੀਹ ਦਿੰਦੇ ਹਨ।

  • ਹੋਮ
  • Photos
  • ਖ਼ਬਰਾਂ
  • ਕੈਸ਼ ਤੋਂ ਬਗੈਰ ਇਹਨਾਂ ਦੇਸ਼ਾਂ ਦੀ ਕਰੋ ਯਾਤਰਾ
About us | Advertisement| Privacy policy
© Copyright@2026.ABP Network Private Limited. All rights reserved.