✕
  • ਹੋਮ

ਇੰਝ ਬਣ ਸਕਦੇ ਹੋ ਕੈਸ਼ਲੈੱਸ, ਜਾਣੋ ਇਹ ਤਰੀਕੇ

ਏਬੀਪੀ ਸਾਂਝਾ   |  26 Dec 2016 02:16 PM (IST)
1

Unstructured Supplementary Service Data ਯਾਨਿ USSD ਇਕ ਤਰਾਂ ਨਾਲ ਮੋਬਾਈਲ ਬੈਂਕਿੰਗ ਵਾਂਗ ਹੀ ਹੈ। ਬੈਂਕ ਖਾਤੇ ਨਾਲ ਆਪਣਾ ਮੋਬਾਈਲ ਨੰਬਰ ਰਜਿਸਟਰ ਹੋਣ ਮਗਰੋਂ ਤੁਸੀਂ USSD ਦੇ ਰਾਹੀਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ।

2

ਮੋਬਾਈਲ ਬੈਂਕਿੰਗ ਨਾਲ ਲੈਣ-ਦੇਣ ਕੀਤਾ ਜਾ ਸਕਦਾ ਹੈ, ਇਸ ਦੇ ਲਈ ਤੁਹਾਡਾ ਬੈਂਕ ਖਾਤਾ ਹੋਣਾ ਚਾਹੀਦਾ ਹੈ ਅਤੇ ਮੋਬਾਈਲ ਚ ਹੀ ਬੈਂਕ ਦਾ ਐਪ ਡਾਊਨਲੋਡ ਕਰਕੇ ਘਰ ਤੋਂ ਹੀ ਲੈਣਦੇਣ ਕਰ ਸਕਦੇ ਹੋ।

3

ਪੀਐਮ ਮੋਦੀ ਨੇ ਦੇਸ਼ ਨੂੰ ਡਿਜੀਟਲ ਇੰਡੀਆ ਬਣਾਉਣ ਦਾ ਸੁਪਨਾ ਦੇਖਿਆ ਹੈ। ਕੈਸ਼ਲੈੱਸ ਇੰਡੀਆ ਤੇ ਜਿਆਦਾ ਜੋਰ ਦਿੱਤਾ ਜਾ ਰਿਹਾ ਹੈ। ਜਾਣੋ ਤੁਸੀਂ ਕਿਵੇ ਬਣ ਸਕਦੇ ਹੋ ਕੈਸ਼ਲੈੱਸ।

4

Unified Payments Interface ਯਾਨਿ UPI ਸਰਕਾਰੀ ਐਪ ਹੈ। ਇਹ ਫਿਲਹਾਲ 30 ਬੈਂਕਾਂ ਨਾਲ ਜੁੜਿਆ ਹੈ। ਤੁਸੀਂ UPI ਚ ਆਪਣਾ ਨੰਬਰ ਰਜਿਸਟਰ ਕਰਕੇ ਆਪਣੇ ਬੈਂਕ ਖਾਤੇ ਨਾਲ ਸਿੱਧਾ ਜੁੜ ਸਕਦੇ ਹੋ ਤੇ ਲੈਣ-ਦੇਣ ਕਰ ਸਕਦੇ ਹੋ।

5

ਈ-ਵਾਲੇਟ ਵੀ ਭੁਗਤਾਨ ਕਰਨ ਦਾ ਇੱਕ ਨਮਵਾਂ ਤਰੀਕਾ ਹੈ। ਇਸ ਦੇ ਲਈ ਤੁਹਾਨੂੰ ਆਪਣੇ ਸਮਾਰਟਫੋਨ ਚ ਡਿਜੀਟਲ ਵਾਲੇਟ ਦਾ ਐਪ ਡਾਊਨਲੋਡ ਕਰਨਾ ਹੋਵੇਗਾ। ਜਿਵੇਂ ਤੁਸੀਂ ਆਪਣੇ ਬਟੂਏ ਚ ਪੈਸੇ ਰੱਖਦੇ ਹੋ, ਉਸ ਤਰਾਂ ਹੀ ਇਸ ਚ ਵੀ ਪਹਿਲਾਂ ਪੈਸੇ ਪਾਉਣੇ ਪੈਂਦੇ ਹਨ।

6

ਤੁਸੀਂ ਬੈਂਕ ਦੇ ਡੇਬਿਟ ਕਾਰਡ, ਕ੍ਰੇਡਿਟ ਕਾਰਡ ਤੇ ਪ੍ਰੀਪੇਡ ਕਾਰਡ ਨਾਲ ਪੇਮੈਂਟ ਕਰ ਸਕਦੇ ਹੋ।

7

ਨਵੇਂ ਐਪ ਨੂੰ ਯੂਆਈਡੀ, ਆਈਡੀਐਫਸੀ ਬੈਂਕ ਤੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਯਾਨੀ ਐਨਪੀਸੀਆਈ ਨੇ ਵਿਕਸਤ ਕੀਤਾ ਹੈ। ਦੁਕਾਨਦਾਰ ਤੇ ਗਾਹਕ ਨੂੰ ਐਪ ਆਪਣੇ ਸਮਾਰਟਫੋਨ ‘ਤੇ ਡਾਊਨਲੋਡ ਕਰਨਾ ਪਏਗਾ। ਇਹ ਐਪ ਗੂਗਲ ਦੇ ਪਲੇਅ ਸਟੋਰ ‘ਤੇ ਮੌਜੂਦ ਹੋਵੇਗਾ। ਗਾਹਕ ਨੂੰ ਆਪਣਾ ਅਧਾਰ ਨੰਬਰ ਤੇ ਬੈਂਕ ਦਾ ਨਾਮ ਐਪ ‘ਚ ਦੱਸਣਾ ਹੋਵੇਗਾ। ਇਸ ਤੋਂ ਬਾਅਦ ਮੋਬਾਈਲ ਹੈੱਡਸੈੱਟ ਨਾਲ ਜੁੜੇ ਬਾਇਓਮੈਟ੍ਰਿਕ ਸਕੈਨਰ ‘ਤੇ ਆਪਣਾ ਅੰਗੂਠਾ ਰੱਖਣਾ ਹੋਵੇਗਾ। ਅੰਗੂਠੇ ਦੇ ਨਿਸ਼ਾਨ ਨਾਲ ਤੁਹਾਡੀ ਪਛਾਣ ਸਾਬਤ ਹੋਵੇਗੀ ਤੇ ਭੁਗਤਾਨ ਪੂਰਾ ਹੋ ਜਾਏਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪੂਰੇ ਲੈਣ-ਦੇਣ ‘ਚ ਕਿਸੇ ਤਰ੍ਹਾਂ ਦਾ ਸਰਵਿਸ ਚਾਰਜ ਫਿਲਹਾਲ ਨਹੀਂ ਦੇਣਾ ਹੋਵੇਗਾ।

  • ਹੋਮ
  • Photos
  • ਖ਼ਬਰਾਂ
  • ਇੰਝ ਬਣ ਸਕਦੇ ਹੋ ਕੈਸ਼ਲੈੱਸ, ਜਾਣੋ ਇਹ ਤਰੀਕੇ
About us | Advertisement| Privacy policy
© Copyright@2026.ABP Network Private Limited. All rights reserved.