ਕਾਵੇਰੀ ਦੇ ਪਾਣੀ 'ਤੇ ਕੋਹਰਾਮ
ਕਰਨਾਟਕ ‘ਚ ਹਿੰਸਾ ਨੂੰ ਚਿੰਤਾਜਨਕ ਦੱਸਦਿਆਂ ਤਾਮਿਲਨਾਢੂ ਦੀ ਮੁੱਖ ਮੰਤਰੀ ਜੈਲਲਿਤਾ ਨੇ ਸਿਧਾਰਮੈਯਾ ਨੂੰ ਪੱਤਰ ਲਿਖ ਕੇ ਤਮਿਲ ਲੋਕਾਂ ਅਤੇ ਉਨ੍ਹਾਂ ਦੀ ਜਾਇਦਾਦ ਦੀ ਰਾਖੀ ਕਰਨ ਲਈ ਕਿਹਾ ਹੈ। ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਸਰਕਾਰ ਨੂੰ ਪ੍ਰਦਰਸ਼ਨ ਦੇ ਇਸ ਹੱਦ ਤੱਕ ਜਾਣ ਦੀ ਉਮੀਦ ਨਹੀਂ ਸੀ।
Download ABP Live App and Watch All Latest Videos
View In Appਹਿੰਸਾ ਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਬੈਂਗਲੂਰੂ ਸ਼ਹਿਰ ਦੇ 16 ਥਾਣਿਆਂ ਦੇ ਇਲਾਕੇ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਤਾਮਿਲਨਾਢੂ ਦੇ ਜੋ ਲੋਕ ਬੈਂਗਲੂਰੂ ‘ਚ ਦੁਕਾਨਾਂ ਚਲਾ ਰਹੇ ਹਨ, ਉਨ੍ਹਾਂ ਨਾਲ ਮਾਰਕੁੱਟ ਤੇ ਦੁਕਾਨਾਂ ‘ਚ ਤੋੜਫੋੜ ਵੀ ਕੀਤ ਗਈ ਹੈ।
ਕਾਵੇਰੀ ਨਦੀ ਦੇ ਪਾਣੀ ਦੇ ਮੁੱਦੇ ‘ਤੇ ਕੋਹਰਾਮ ਮੱਚ ਗਿਆ ਹੈ। ਪਾਣੀ ਦੇ ਵਿਵਾਦ ਦੇ ਚੱਲਦੇ ਕੱਲ੍ਹ 56 ਗੱਡੀਆਂ ਸਾੜ ਦਿੱਤੀਆਂ ਗਈਆਂ।
ਅਗਜਨੀ ਦੀਆਂ ਘਟਨਾਵਾਂ ਅਜਿਹੇ ਸਮੇਂ ‘ਚ ਵਾਪਰ ਰਹੀਆਂ ਹਨ ਜਦ ਪੁਲਿਸ ਦਾ ਦਾਅਵਾ ਹੈ ਕਿ ਸੁਰੱਖਿਆ ‘ਚ 15 ਹਜਾਰ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
- - - - - - - - - Advertisement - - - - - - - - -