ਸਾਕਸ਼ੀ ਦੀ ਜਿੱਤ 'ਤੇ ਰੋਹਤਕ 'ਚ ਜਸ਼ਨ
ਰੀਓ ਓਲੰਪਿਕਸ 'ਚ ਭਾਰਤ ਦੀ ਮੈਡਲ ਦੀ ਉਡੀਕ ਖਤਮ ਹੋ ਗਈ। 11 ਦਿਨ ਦੀ ਨਾਕਾਮੀ ਤੋਂ ਬਾਅਦ ਖੇਡਾਂ ਦੇ 12ਵੇਂ ਦਿਨ ਹਰਿਆਣਾ ਦੀ ਬੇਟੀ ਨੇ ਦੇਸ਼ ਦੀ ਝੋਲੀ 'ਚ ਤਗਮਾ ਪਾਇਆ। ਰੋਹਤਕ ਦੀ ਰਹਿਣ ਵਾਲੀ ਸਾਕਸ਼ੀ ਨੇ ਓਲੰਪਿਕਸ 'ਚ ਮੈਡਲ ਜਿੱਤ ਕੇ ਪੂਰੇ ਦੇਸ਼ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ। ਰੀਓ ਓਲੰਪਿਕਸ 'ਚ ਭਾਰਤੀ ਮਹਿਲਾ ਭਲਵਾਨ ਸਾਕਸ਼ੀ ਮਲਿਕ ਨੇ ਕਾਂਸੀ ਦਾ ਤਗਮਾ ਜਿੱਤ ਲਿਆ। ਇਹ ਕਾਰਨਾਮਾ ਕਰਨ ਵਾਲੀ ਸਾਕਸ਼ੀ ਪਹਿਲੀ ਭਾਰਤੀ ਮਹਿਲਾ ਹੈ ਅਤੇ ਇਸ ਕਾਰਨਾਮੇ ਨਾਲ ਸਾਕਸ਼ੀ ਨੇ ਇਤਿਹਾਸ ਰਚ ਦਿੱਤਾ ਹੈ। 58kg ਭਾਰਵਰਗ 'ਚ ਫ੍ਰੀਸਟਾਈਲ ਕੈਟੇਗਰੀ ਕੁਸ਼ਤੀ 'ਚ ਸਾਕਸ਼ੀ ਮਲਿਕ ਨੇ ਬਰੌਂਜ਼ ਮੈਡਲ ਜਿੱਤਿਆ।

ਸਾਕਸ਼ੀ ਦੀ ਇਸ ਜਿੱਤ ਤੋਂ ਬਾਅਦ ਉਨ੍ਹਾਂ ਦੇ ਸ਼ਹਿਰ ਰੋਹਤਕ ਅਤੇ ਉਨ੍ਹਾਂ ਦੇ ਘਰ 'ਚ ਜਸ਼ਨ ਦਾ ਮਾਹੌਲ ਹੈ। ਜਿਵੇਂ ਹੀ ਸਾਕਸ਼ੀ ਮਲਿਕ ਨੇ ਮੈਚ ਜਿੱਤਿਆ ਤਾਂ ਉਸਦਾ ਮੁਕਾਬਲਾ ਦੇਖ ਰਹੇ ਘਰ ਬੈਠੇ ਮਾਤਾ-ਪਿਤਾ, ਭਰਾ ਅਤੇ ਬਾਕੀ ਦੇ ਰਿਸ਼ਤੇਦਾਰ ਖੁਸ਼ੀ ਨਾਲ ਝੂਮ ਉਠੇ। ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਸਾਕਸ਼ੀ ਦੀ ਮਾਂ ਨੱਚਣ ਲੱਗੀ ਅਤੇ ਸ਼ੋਰ ਮਚਾਉਣ ਲੱਗੀ, ਮੰਨੋ ਜਿਵੇਂ ਉਸਨੇ ਦੁਨੀਆ ਫਤਹਿ ਕਰ ਲਈ ਹੋਵੇ। ਪਿਤਾ ਦੇ ਚੇਹਰੇ 'ਤੇ ਖੁਸ਼ੀ ਸੀ ਅਤੇ ਅੱਖਾਂ ਨਮ ਸਨ। ਮਾਤਾ-ਪਿਤਾ ਦੇ ਨਾਲ ਰਿਸ਼ਤੇਦਾਰ ਵੀ ਖੁਸ਼ ਸਨ।
ਸਾਕਸ਼ੀ ਦੇ ਪਿਤਾ ਨੇ ਸਭ ਤੋਂ ਪਹਿਲਾਂ ਪੂਰੇ ਦੇਸ਼ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਬੇਟੀ ਨੂੰ ਸ਼ਾਬਾਸ਼ੀ ਦਿੱਤੀ। ਸਾਕਸ਼ੀ ਦੇ ਪਿਤਾ ਨੇ ਕਿਹਾ ਕਿ ਮੈਚ ਦੌਰਾਨ ਸਾਕਸ਼ੀ ਆਪਣੀ ਦਾਦੀ ਨੂੰ ਯਾਦ ਕਰ ਰਹੀ ਸੀ ਜਿਸ ਨਾਲ ਉਸਦਾ ਹੌਂਸਲਾ ਵਧਿਆ। ਸਾਕਸ਼ੀ ਦੇ ਘਰ ਮਨਾਏ ਜਾ ਰਹੇ ਜਸ਼ਨ ਤੋਂ ਸਾਫ ਨਜਰ ਆ ਰਿਹਾ ਸੀ ਕਿ ਜਦ ਅਣਥੱਕ ਮਿਹਨਤ ਦਾ ਫਲ ਮਿਲਦਾ ਹੈ ਤਾਂ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਅੱਜ ਸਾਕਸ਼ੀ 'ਤੇ ਉਸਦੇ ਪਰਿਵਾਰ ਦੇ ਨਾਲ-ਨਾਲ ਪੂਰੇ ਦੇਸ਼ ਨੂੰ ਮਾਣ ਹੈ।