ਲੌਕਡਾਊਨ ਦੌਰਾਨ ਕਈ ਸਿਤਾਰਿਆਂ ਨੇ ਮਾਰੀ ਉਡਾਰੀ, ਵੇਖੋ ਭਾਰਤ ਛੱਡ ਕੌਣ-ਕੌਣ ਪਹੁੰਚਿਆ ਵਿਦੇਸ਼
Download ABP Live App and Watch All Latest Videos
View In Appਦਿਲਜੀਤ ਤੋਂ ਇਲਾਵਾ ਸਨੀ ਲਿਓਨੀ ਵੀ ਅਵੈਕੁਏਸ਼ਨ ਦੌਰਾਨ ਅਮਰੀਕਾ ਚੱਲੀ ਗਈ। ਸਨੀ ਲਿਓਨੀ ਪਿਹਲਾ ਮੁੰਬਈ ਦੇ ਵਿੱਚ ਹੀ ਸੀ, ਤੇ ਕੁਝ ਦਿਨ ਪਿਹਲਾ ਹੀ ਉਹ ਅਮਰੀਕਾ ਆਪਣੇ ਪਰਿਵਾਰ ਸਣੇ ਚੱਲੀ ਗਈ। ਸਨੀ ਨੇ ਇਸਦੇ ਬਾਰੇ ਪੋਸਟ ਪਾਕੇ ਜਾਣਕਾਰੀ ਵੀ ਦਿੱਤੀ ਸੀ।
ਅਦਾਕਾਰਾ ਸਿੱਮੀ ਚਹਿਲ ਵੀ ਲੌਕਡਾਊਨ ਦੌਰਾਨ ਕੈਨੇਡਾ ਚੱਲੀ ਗਈ ਹੈ। ਓਥੇ ਜਾਕੇ ਸਿਮੀ ਨੇ ਇੱਕ ਤਸਵੀਰ ਸਾਂਝਾ ਕੀਤੀ ਸੀ , ਜਿਸ ਵਿੱਚ ਉਸਨੇ ਲਿਖਿਆ ਕਿ ਉਹ ਆਪਣੀ ਮਾਂ ਨੂੰ ਕਾਫੀ ਯਾਦ ਕਰ ਰਹੀ ਹੈ।
ਸਿਰਫ ਜੈਸਮੀਨ ਹੀ ਨਹੀਂ 'ਹੈਪੀ ਰਾਏਕੋਟੀ' 12 ਮਈ ਨੂੰ ਆਪਣੇ ਜਨਮਦਿਨ ਮੌਕੇ ਅਮਰੀਕਾ ਦਾ ਸਫ਼ਰ ਕਰ ਰਿਹਾ ਸੀ। ਪੰਜਾਬੀ ਗੀਤਕਾਰ ਆਪਣੇ ਜਨਮਦਿਨ ਤੋਂ ਅਗਲੇ ਦਿਨ ਅਮਰੀਕਾ ਪਹੁੰਚ ਗਿਆ ਅਤੇ ਓਥੇ ਪਹੁੰਚ ਕੇ ਕੁਝ ਤਸਵੀਰਾਂ ਵੀ ਖਿਚਵਾਈਆਂ। ਜਿਸ ਵਿੱਚ ਹੈਪੀ ਅਮਰੀਕਾ ਦੇ ਮੌਸਮ ਦਾ ਮਜ਼ਾ ਲੈ ਰਿਹਾ ਸੀ।
ਕੁਝ ਦਿਨ ਪਿਹਲਾਂ ਪੰਜਾਬੀ ਗਾਇਕ ਗਗਨ ਕੋਕਰੀ ਵੀ ਰੈਸਕਿਊ ਫਲਾਈਟ ਦੇ ਜ਼ਰੀਏ ਆਸਟ੍ਰੇਲੀਆ ਚੱਲਾ ਗਿਆ ਸੀ। ਗਗਨ ਨੇ ਇਸਦੀ ਖੁਸ਼ੀ ਵੀ ਸੋਸ਼ਲ ਮੀਡੀਆ ਤੇ ਜ਼ਾਹਿਰ ਕੀਤੀ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਪਹੁੰਚ ਕੇ ਗਗਨ ਕੰਗਾਰੂਆਂ ਨੂੰ ਖਾਣਾ ਖਵਾਉਂਦੇ ਵੀ ਨਜ਼ਰ ਆਇਆ ਸੀ।
ਅਮਰੀਕਾ ਜਾਣ ਵਾਲਿਆਂ ਸਿਤਾਰਿਆਂ 'ਚ ਜੈਸਮੀਨ ਸੈਂਡਲਸ ਦਾ ਨਾਮ ਵੀ ਆਉਂਦਾ ਹੈ। ਜੈਸਮੀਨ ਵੀ ਅਮਰੀਕਾ ਦੀ ਨਾਗਰਿਕ ਹੈ ਤੇ ਲੌਕਡਾਊਨ ਦੌਰਾਨ ਉਹ ਆਪਣੇ ਪਰਿਵਾਰ ਕੋਲ ਅਮਰੀਕਾ ਚੱਲੀ ਗਈ ਹੈ।
ਸਭ ਤੋਂ ਪਿਹਲਾ ਇਸ ਲਿਸਟ ਵਿੱਚ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਨਾਮ ਆਉਂਦਾ ਹੈ। ਕੁਝ ਸਮਾਂ ਪਿਹਲਾ ਦਿਲਜੀਤ ਇੰਡੀਆ ਵਿੱਚ ਹੀ ਸੀ , ਪਰ ਹੁਣ ਉਹ ਅਮਰੀਕਾ ਚੱਲੇ ਗਿਆ ਹੈ।ਦਿਲਜੀਤ ਲੌਕਡਾਊਨ ਦੌਰਾਨ ਮੁੰਬਈ ਸਥਿਤ ਆਪਣੇ ਫਲੈਟ ਵਿੱਚ ਸਮਾਂ ਬਤੀਤ ਕਰ ਰਿਹਾ ਸੀ। ਪਰ ਅਵੈਕੁਏਸ਼ਨ ਦੌਰਾਨ ਦਿਲਜੀਤ ਨੇ ਭਾਰਤ ਨਾਲੋਂ ਅਮਰੀਕਾ ਜਾਣਾ ਸੁਰੱਖਿਅਤ ਸਮਝਿਆ।
ਕੋਰੋਨਾਵਾਇਰਸ ਕਰਕੇ ਹਰ ਕੋਈ ਇਹਤਿਆਤ ਵਰਤ ਰਿਹਾ ਹੈ , ਹਰ ਕੋਈ ਆਪਣੇ ਦੇਸ਼ ਤੇ ਆਪਣੇ ਘਰ ਵਿੱਚ ਸੁਰੱਖਿਅਤ ਹੈ।ਪਰ ਕੁਝ ਐਸੇ ਵੀ ਨੇ ਜਿਨ੍ਹਾਂ ਨੇ ਲੌਕਡਾਊਨ ਦੌਰਾਨ ਭਾਰਤ ਛੱੜ੍ਹ ਦੂਸਰੇ ਦੇਸ਼ ਜਾਣ ਦਾ ਫੈਂਸਲਾ ਲਿਆ। ਇਨ੍ਹਾਂ ਨੂੰ ਲਗਾ ਕਿ ਅਸੀਂ ਅਮੇਰਿਕਾ , ਕੈਨੇਡਾ , ਇੰਗਲੈਂਡ ਤੇ ਆਸਟ੍ਰੇਲੀਆ ਵਰਗੇ ਦੇਸ਼ਾ 'ਚ ਜ਼ਿਆਦਾ ਸੁਰੱਖਿਅਤ ਹੋਵਾਂਗੇ।ਹਾਲਾਂਕਿ ਉਨ੍ਹਾਂ ਦੇਸ਼ 'ਚ ਕੋਰੋਨਾ ਦਾ ਕਹਿਰ ਭਾਰਤ ਨਾਲੋਂ ਵੱਧ ਹੈ।
- - - - - - - - - Advertisement - - - - - - - - -