✕
  • ਹੋਮ

ਸਿਟੀ ਬਿਊਟੀਫੁਲ MC ਚੋਣਾਂ ਦੀ ਝਲਕ

ਏਬੀਪੀ ਸਾਂਝਾ   |  18 Dec 2016 02:23 PM (IST)
ਸਿਟੀ ਬਿਊਟੀਫੁਲ MC ਚੋਣਾਂ ਦੀ ਝਲਕ
1

2

3

4

ਸ਼ਹਿਰ ‘ਚ 460 ਪੋਲਿੰਗ ਬੂਥ ਬਣਾਏ ਗਏ ਹਨ। 26 ਵਾਰਡਾਂ ‘ਚੋਂ ਪੰਜ ਵਾਰਡ ਰਿਜ਼ਰਵ ਹਨ। ਜਿਨ੍ਹਾਂ ‘ਚੋਂ ਦੋ ਮਹਿਲਾ ਉਮੀਦਵਾਰਾਂ ਲਈ ਹਨ। 26 ਵਾਰਡਾਂ ਲਈ 122 ਉਮੀਦਵਾਰ ਮੈਦਾਨ ‘ਚ ਹਨ, ਜਦਕਿ 2006 ਦੀਆਂ ਚੋਣਾਂ ‘ਚ 152 ਉਮੀਦਵਾਰ ਸਨ।

5

ਸਿਟੀ ਬਿਊਟੀਫੁੱਲ ਨਗਰ ਨਿਗਮ ਦੀਆਂ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਸਵੇਰ 8 ਵਜੇ ਤੋਂ ਵੋਟਾਂ ਦਾ ਕੰਮ ਚੱਲ ਰਿਹਾ ਹੈ। ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਨੋਟਬੰਦੀ ਤੋਂ ਬਾਅਦ ਚੰਡੀਗੜ੍ਹ ਐਮ.ਸੀ. ਚੋਣਾਂ ਬੀ.ਜੇ.ਪੀ. ਤੇ ਅਕਾਲੀ ਦਲ ਲਈ ਕਾਫੀ ਅਹਿਮ ਹਨ।

6

ਕਾਂਗਰਸ ਨੇ ਸਾਰੇ 26 ਵਾਰਡਾਂ ‘ਚ ਉਮੀਦਵਾਰ ਖੜ੍ਹੇ ਕੀਤੇ ਹਨ। ਬੀਜੇਪੀ ਨੇ 22 ਜਦਕਿ ਅਕਾਲੀ ਦੇ 4 ਉਮੀਦਵਾਰ ਮੈਦਾਨ ‘ਚ ਹਨ। ਬੀ.ਐਸ.ਪੀ. ਦੇ 18 ਉਮੀਦਵਾਰ ਹਨ। ਨਾਮਜ਼ਦਗੀ ਦੇ ਆਖਰੀ ਦਿਨ 8 ਆਜ਼ਾਦ ਉਮੀਦਵਾਰਾਂ ਨੇ ਨਾਂ ਵਾਪਸ ਲੈ ਲਏ ਸਨ।

7

ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ‘ਚ 26 ਵਾਰਡ ਹਨ। ਕੁੱਲ 507190 ਵੋਟਰ ਹਨ, ਜਿਨ੍ਹਾਂ ‘ਚ 2,70,358 ਮਰਦ ਤੇ 2,36,819 ਔਰਤ ਵੋਟਰ ਹਨ। ਇਨ੍ਹਾਂ ‘ਚ 13 ਟ੍ਰਾਂਸਜੈਂਡਰ ਵੋਟਰ ਵੀ ਹਨ।

8

ਹਾਲਾਂਕਿ ਚੋਣਾਂ ਲਈ ਬਣਾਏ ਦੂਸਰੇ ਅੰਬੈਸਡਰ ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਲੋਕਾਂ ਨੂੰ ਵੋਟ ਲਈ ਤਾਂ ਪ੍ਰੇਰਿਤ ਕਰਦੇ ਰਹੇ ਪਰ ਖੁਦ ਵੋਟ ਕਰਨ ਤੱਕ ਨਹੀਂ ਪਹੁੰਚੇ।

9

ਮੰਨਿਆ ਜਾ ਰਿਹਾ ਹੈ ਕਿ ਨਤੀਜੇ ਨੋਟਬੰਦੀ ਪ੍ਰਤੀ ਲੋਕਾਂ ਦੇ ਨਜ਼ਰੀਏ ਨੂੰ ਵੀ ਪੇਸ਼ ਕਰਨਗੇ। ਸਵੇਰ ਤੋਂ ਹੀ ਨੌਜਵਾਨ ਤੇ ਬਜ਼ੁਰਗ ਲਗਾਤਾਰ ਵੋਟਿੰਗ ਲਈ ਪਹੁੰਚ ਰਹੇ ਹਨ। ਨਗਰ ਨਿਗਮ ਚੋਣਾਂ ਲਈ ਬ੍ਰੈਂਡ ਅੰਬੈਸਡਰ ਬਣਾਏ ਗਏ ਮਿਲਖਾ ਸਿੰਘ ਵੀ ਆਪਣੀ ਪਤਨੀ ਸਮੇਤ ਵੋਟ ਕਰਨ ਪਹੁੰਚੇ।

  • ਹੋਮ
  • Photos
  • ਖ਼ਬਰਾਂ
  • ਸਿਟੀ ਬਿਊਟੀਫੁਲ MC ਚੋਣਾਂ ਦੀ ਝਲਕ
About us | Advertisement| Privacy policy
© Copyright@2026.ABP Network Private Limited. All rights reserved.