ਚੰਕੀ ਪਾਂਡੇ ਦੀ ਧੀ ਅਨੰਨਿਆ ਨੂੰ 20 ਵਰ੍ਹਿਆਂ ਦੀ ਉਡੀਕ

ਅਨੰਨਿਆ ਸ਼ਾਹਰੁਖ ਦੀ ਧੀ ਸੁਹਾਨਾ ਖਾਨ, ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਤੇ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਦੀ ਬਹੁਤ ਚੰਗੀ ਦੋਸਤ ਹੈ। ਅਕਸਰ ਇਹ ਸਾਰੇ ਪਾਰਟੀਆਂ 'ਚ ਇਕੱਠੇ ਦਿਖਾਈ ਦਿੰਦੇ ਹਨ।
ਇਹ ਅਨੰਨਿਆ ਦੀ ਡੈਬਿਊ ਫਿਲਮ ਹੈ ਜਿਸ 'ਚ ਉਹ ਟਾਇਗਰ ਸ਼ਰੌਫ ਦੇ ਓਪੋਜ਼ਿਟ ਦਿਖਾਈ ਦੇਵੇਗੀ।
ਅਨੰਨਿਆ 23 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਸਟੂਡੈਂਟ ਆਫ ਦ ਈਅਰ 2' ਨਾਲ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ।
ਇਹ ਤਸਵੀਰਾਂ ਪੋਸਟ ਕਰਕੇ ਅਨੰਨਿਆ ਨੇ ਲਿਖਿਆ ਹੈ ਕਿ ਮੇਰਾ ਜਨਮ ਦਿਨ ਮਹੀਨਾ ਹੈ। ਮੈਂ ਹੁਣੇ ਤੋਂ ਹੀ ਡਿਨਰ, ਲੰਚ ਤੇ ਤੋਹਫਿਆਂ ਬਾਰੇ ਸੋਚਣ ਲੱਗੀ ਹਾਂ।
30 ਅਕਤੂਬਰ ਨੂੰ ਅਨੰਨਿਆ 20 ਸਾਲ ਦੀ ਹੋ ਜਾਵੇਗੀ। ਹੁਣ ਤੋਂ ਹੀ ਉਸਨੇ ਆਪਣੇ ਜਨਮ ਦਿਨ ਲਈ ਦਿਨ ਗਿਣਨੇ ਸ਼ੁਰੂ ਕਰ ਦਿੱਤੇ ਹਨ।
ਇਸ ਮਹੀਨੇ 30 ਅਕਤੂਬਰ ਨੂੰ ਅਨੰਨਿਆ ਦਾ ਜਨਮ ਦਿਨ ਹੈ। ਆਪਣੇ ਜਨਮ ਦਿਨ ਲਈ ਅਨੰਨਿਆ ਬੇਹੱਦ ਉਕਸੁਕ ਹੈ।
ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਤਸਵੀਰਾਂ ਪੋਸਟ ਕਰਦਿਆਂ ਆਪਣੇ ਦਿਲ ਦੀ ਗੱਲ ਕਹੀ ਹੈ।