ਬ੍ਰਿਟੇਨ ਸਰਕਾਰ ਬੱਚਿਆਂ ਨੂੰ ਫੇਸਬੁੱਕ ਅਤੇ ਟਵਿੱਟਰ ਤੋਂ ਦੂਰ ਕਰੇਗੀ

ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਭੇਜਣ ਦੇ ਅਪਰਾਧ ਵਿੱਚ ਬ੍ਰਿਟੇਨ ਵਿੱਚ ਹਰ ਮਹੀਨੇ 400 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਇਸ ਤੋਂ ਵੀ ਵੱਧ ਗਿਣਤੀ ਵਿੱਚ ਬੱਚਿਆਂ ਨੂੰ ਸੋਸ਼ਲ ਮੀਡੀਆ ‘ਤੇ ਯੌਨ ਸ਼ੋਸ਼ਣ ਤੋਂ ਬਚਾਇਆ ਜਾ ਰਿਹਾ ਹੈ। ਅਪਰਾਧ ਰੋਕਣ ਲਈ ਸਰਕਾਰ ਇਹ ਕਦਮ ਚੁੱਕਣਾ ਜ਼ਰੂਰੀ ਮੰਨਦੀ ਹੈ। ਸਰਕਾਰੀ ਅੰਕੜਿਆਂ ਮੁਤਾਬਕ 2013 ਤੋਂ 2017 ਦੇ ਵਿਚਾਲੇ ਦੇਸ਼ ਵਿੱਚ ਅਸ਼ਲੀਲ ਫੋਟੋ ਭੇਜਣ ਵਿੱਚ ਕਰੀਬ 700 ਫੀਸਦੀ ਦੀ ਤੇਜ਼ੀ ਦੇਖੀ ਗਈ ਹੈ।
ਅਖਬਾਰ ਟੈਲੀਗ੍ਰਾਫ ਦੇ ਮੁਤਾਬਕ ਬ੍ਰਿਟੇਨ ਸਰਕਾਰ ਡਾਟਾ ਪ੍ਰੋਡੈਕਸ਼ਨ ਬਿੱਲ ਅਧੀਨ ਕਾਨੂੰਨੀ ਰੂਪ ਨਾਲ ਅਜਿਹੀ ਉਮਰ ਨੂੰ ਸ਼ਾਮਲ ਕਰਨਾ ਚਾਹੁੰਦੀ ਹੈ ਜਿਸ ਵਿੱਚ ਬੱਚਿਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਖਾਤਾ ਬਣਾਉਣ ਤੋਂ ਰੋਕਿਆ ਜਾ ਸਕੇ। ਹਾਊਸ ਆਫ ਲਾਡਰਸ ਵਿੱਚ ਇਸ ਬਿੱਲ ‘ਤੇ ਵਿਰੋਧੀ ਪਾਰਟੀਆਂ ਦੇ ਵਿਰੋਧ ਦਾ ਸਾਹਮਣਾ ਵੀ ਸਰਕਾਰ ਨੂੰ ਕਰਨਾ ਪੈ ਸਕਦਾ ਹੈ, ਪਰ ਸਰਕਾਰ ਨੇ ਇਸ ਦੀ ਪੂਰੀ ਤਿਆਰੀ ਕਰ ਲਈ ਹੈ।
ਬ੍ਰਿਟੇਨ ਦੀ ਸਰਕਾਰ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੇਸਬੁੱਕ ਤੇ ਟਵਿੱਟਰ ਦੀ ਵਰਤੋਂ ਰੋਕਣ ਦਾ ਫੈਸਲਾ ਲੈਣ ਵਾਲੀ ਹੈ। ਇਸ ਮਕਸਦ ਲਈ ਬਾਕਾਇਦਾ ਹਾਊਸ ਆਫ ਲਾਡਰਸ ਵਿੱਚ ਇਸ ਹਫਤੇ ਦੇ ਅੰਤ ਵਿੱਚ ਬਹਿਸ ਦੇ ਲਈ ਕਾਨੂੰਨ ਪੇਸ਼ ਕੀਤਾ ਜਾਵੇਗਾ। ਇਸ ਦੇ ਬਾਅਦ ਇਸ ਉੱਤੇ ਰੋਕ ਲੱਗ ਜਾਵੇਗੀ। ਇਸ ਰੋਕ ਬਾਰੇ ਬ੍ਰਿਟੇਨ ਦੇ ਗ੍ਰਹਿ ਸਕੱਤਰ ਅੰਬਰ ਰੂਡ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਇਨ੍ਹਾਂ ਰਾਹਾਂ ਨੂੰ ਬਾਲ ਯੌਨ ਸ਼ੋਸ਼ਣ ਰੋਕਣ ਲਈ ਕੁਝ ਕੰਮ ਕਰਨਾ ਚਾਹੀਦਾ ਹੈ।
ਲੰਡਨ- ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਜਿਥੇ ਫੇਸਬੁੱਕ ਤੇ ਟਵਿੱਟਰ ਬੱਚਿਆਂ ਅਤੇ ਨੌਜਵਾਨਾਂ ਦੇ ਵਿਚਾਲੇ ਦੋਸਤੀ ਦਾ ਆਮ ਵਸੀਲਾ ਬਣ ਚੁੱਕਾ ਹੈ, ਉਥੇ ਬ੍ਰਿਟੇਨ ਵਿੱਚ ਬੱਚਿਆਂ ਨੂੰ ਇਸ ਪਲੇਟਫਾਰਮ ਉਤੇ ਯੌਨ ਸ਼ੋਸ਼ਣ ਤੋਂ ਬਚਾਉਣ ਲਈ ਸਰਕਾਰ ਇਕ ਵੱਡਾ ਫੈਸਲਾ ਲੈਣ ਦੀ ਤਿਆਰੀ ਵਿੱਚ ਹੈ।