✕
  • ਹੋਮ

ਇਨਸਾਨਾਂ ਤੋਂ ਵੀ ਵੱਧ ਸਫ਼ਾਈ ਰੱਖਦਾ ਇਹ ਜਾਨਵਰ

ਏਬੀਪੀ ਸਾਂਝਾ   |  18 May 2018 04:37 PM (IST)
ਇਨਸਾਨਾਂ ਤੋਂ ਵੀ ਵੱਧ ਸਫ਼ਾਈ ਰੱਖਦਾ ਇਹ ਜਾਨਵਰ
1

ਇਹ ਖੋਜ ਦੇ ਆਧਾਰ ’ਤੇ ਹੈ। ABP ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ।

2

ਥੋਐਮੇਸ ਨੇ ਦੱਸਿਆ ਕਿ ਉਨ੍ਹਾਂ ਨੂੰ ਚਿੰਪਾਂਜੀ ਦੇ ਆਸ਼ਿਆਨੇ ਵਿੱਚੋਂ ਕੋਈ ਵੀ ਆਰਥਰਪਾਡ ਸੂਖਮਜੀਵ ਨਹੀਂ ਲੱਭਿਆ, ਸਿਰਫ ਚਾਰ ਬਾਜੂ ਪਰਜੀਵੀ ਵੇਖਣ ਨੂੰ ਮਿਲੇ ਤੇ ਉਹ ਚਾਰ ਨਮੂਨੇ ਹਨ, ਨਾ ਕਿ ਚਾਰ ਵੱਖ-ਵੱਖ ਜੀਵ। (ਤਸਵੀਰਾਂ: ਗੂਗਲ ਫਰੀ ਇਮੇਜ)

3

ਰੌਇਲ ਸੁਸਾਇਟੀ ਓਪਨ ਸਾਇੰਸ ਜਰਨਲ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ ਖੋਜੀਆਂ ਨੇ ਤੰਜ਼ਾਨੀਆ ਵਿੱਚ ਚਿੰਪਾਜੀ ਦੇ 41 ਬਿਸਤਰਿਆਂ ਦੇ ਨਮੂਨੇ ਇਕੱਠੇ ਕੀਤੇ।

4

ਚਿੰਪਾਂਜੀ ਆਪਣਾ ਬਿਸਤਰਾ ਰੋਜ਼ ਲਾਉਂਦਾ ਹੈ ਜਿਸ ਵਿੱਚ ਸੂਖਮ ਜੀਵਾਂ ਦੀ ਵੰਨ-ਸੁਵੰਨਤਾ ਹੁੰਦੀ ਹੈ ਜੋ ਰੁੱਖਾਂ ਤੇ ਪੌਦਿਆਂ ਦਾ ਵਾਤਾਵਰਨ ਪੇਸ਼ ਕਰਦੇ ਹਨ।

5

ਅਮਰੀਕਾ ਦੇ ਕੈਰੋਲੀਨਾ ਸਟੇਟ ਯੂਨੀਵਰਸਿਟੀ ਦੇ ਡਾਕਟ੍ਰੋਲ ਪ੍ਰੋਗਰਾਮ ਦੇ ਵਿਦਿਆਰਥੀ ਮੇਗਨ ਥੋਐਮੇਸ ਦਾ ਕਹਿਣਾ ਹੈ ਕਿ ਇਨਸਾਨ ਦੇ ਖ਼ੁਦ ਦੇ ਸਰੀਰ ਦੇ ਕਰੀਬ 35 ਫ਼ੀਸਦੀ ਜੀਵਾਣੂ ਉਨ੍ਹਾਂ ਦੇ ਬਿਸਤਰੇ ਵਿੱਚ ਹੁੰਦੇ ਹਨ ਜਿਸ ਵਿੱਚ ਮਲ ਦੇ ਇਲਾਵਾ ਮੂੰਹ ਤੇ ਚਮੜੀ ਦੇ ਜੀਵਾਣੂ ਸ਼ਾਮਲ ਹਨ।

6

ਖੋਜ ਵਿੱਚ ਸਾਹਮਣੇ ਆਇਆ ਕਿ ਇਨਸਾਨ ਦੇ ਬਿਸਤਰੇ ਦੀ ਚਾਦਰ, ਗੱਦੇ ਤੇ ਰਜਾਈ ਵਿੱਚ ਉਨ੍ਹਾਂ ਦੇ ਸਰੀਰ ਦੇ ਪਸ਼ੂਆਂ ਦੇ ‘ਆਸ਼ਿਆਨੇ’ ਨਾਲੋਂ ਵੱਧ ਜੀਵਾਣੂ ਹੁੰਦੇ ਹਨ।

7

ਹਾਲ ਹੀ ਵਿੱਚ ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਇਨਸਾਨ ਜ਼ਿਆਦਾ ਸਾਫ਼-ਸੁਥਰੇ ਬਿਸਤਰੇ ’ਤੇ ਨਹੀਂ ਸੌਂਦਾ। ਚਿੰਪਾਂਜੀ ਅਜਿਹਾ ਜੀਵ ਹੈ ਜੋ ਨਾ ਸਿਰਫ਼ ਇਨਸਾਨਾਂ ਤੋਂ ਵੀ ਵੱਧ ਸਾਫ਼ ਸੁਥਰਾ ਹੁੰਦਾ ਹੈ ਬਲਕਿ ਸਾਫ਼ ਬਿਸਤਰੇ ’ਤੇ ਸੌਂਦਾ ਵੀ ਹੈ।

8

ਜੇ ਤੁਹਾਨੂੰ ਲੱਗਦਾ ਹੇ ਕਿ ਹੋਰਾਂ ਜੀਵਾਂ ਨਾਲੋਂ ਇਕੱਲਾ ਇਨਸਾਨ ਹੀ ਸਭ ਤੋਂ ਵੱਧ ਸਾਫ਼-ਸੁਥਰਾ ਹੁੰਦਾ ਹੈ ਤਾਂ ਤੁਸੀਂ ਗ਼ਲਤ ਫਹਿਮੀ ਪਾਲ ਰਹੇ ਹੋ।

  • ਹੋਮ
  • Photos
  • ਖ਼ਬਰਾਂ
  • ਇਨਸਾਨਾਂ ਤੋਂ ਵੀ ਵੱਧ ਸਫ਼ਾਈ ਰੱਖਦਾ ਇਹ ਜਾਨਵਰ
About us | Advertisement| Privacy policy
© Copyright@2026.ABP Network Private Limited. All rights reserved.