✕
  • ਹੋਮ

ਚੀਨ ਦਾ ਨਵਾਂ ਮਾਅਰਕਾ, ਅਮਰੀਕਾ ਤੇ ਰੂਸ ਨੂੰ ਵੀ ਪਛਾੜਿਆ

ਏਬੀਪੀ ਸਾਂਝਾ   |  25 Dec 2017 04:04 PM (IST)
ਚੀਨ ਦਾ ਨਵਾਂ ਮਾਅਰਕਾ, ਅਮਰੀਕਾ ਤੇ ਰੂਸ ਨੂੰ ਵੀ ਪਛਾੜਿਆ
1

ਰਾਹਤ ਤੇ ਬਚਾਅ ਮੁਹਿੰਮ ਦੌਰਾਨ ਇਹ ਪਲੇਨ 50 ਲੋਕਾਂ ਨੂੰ ਢੋਅ ਸਕਦਾ ਹੈ। ਅੱਗ ਬੁਝਾਉਣ ਲਈ 20 ਸੈਕੰਡ ਵਿੱਚ 12 ਟਨ ਪਾਣੀ ਨੂੰ ਭਰਨ ਦੇ ਸਮਰੱਥ ਹੈ। ਇੱਕ ਵਾਰ ਬਾਲਣ (ਤੇਲ) ਭਰਨ ਤੋਂ ਬਾਅਦ 370 ਟਨ ਪਾਣੀ ਢੋਅ ਸਕਦਾ ਹੈ।

2

ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿੰਹੂਆ ਦੀ ਰਿਪੋਰਟ ਮੁਤਾਬਕ ਸਵਦੇਸ਼ੀ ਤਕਨੀਕ ਨਾਲ ਵਿਕਸਤ ਦੁਨੀਆ ਦੇ ਸਭ ਤੋਂ ਵੱਡੇ ਐਂਫੀਬੀਅਸ ਜਹਾਜ਼ ਦੀ ਵਰਤੋਂ ਮੁੱਖ ਰੂਪ ਨਾਲ ਸਮੁੰਦਰ ਵਿੱਚ ਬਚਾਅ ਕਾਰਜ, ਜੰਗਲ ਵਿੱਚ ਲੱਗੀ ਅੱਗ ਬੁਝਾਉਣ ਤੇ ਸਮੁੰਦਰ ਦੀ ਨਿਗਰਾਨੀ ਕਰਨ ਲਈ ਕੀਤਾ ਜਾਵੇਗਾ।

3

ਸਰਕਾਰੀ ਕੰਪਨੀ ਐਵੀਏਸ਼ਨ ਇੰਡਸਟਰੀ ਕਾਰਪੋਰੇਸ਼ਨ ਆਫ ਚੀਨ (ਐਵਿਕ) ਨੇ ਕਿਹਾ ਕਿ ਇਸ ਪਲੇਨ ਦਾ ਢਾਂਚਾ 39.6 ਮੀਟਰ ਲੰਮਾ ਹੈ ਤੇ ਡੈਨੋ 38.8 ਮੀਟਰ ਦੇ ਹਨ। ਇਹ ਵੱਧ ਤੋਂ ਵੱਧ 53.5 ਟਨ ਵਜ਼ਨ ਤੇ 500 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉੱਡ ਸਕਦਾ ਹੈ। ਇਹ ਜਹਾਜ਼ ਸਮਰੱਥਾ ਲਗਾਤਾਰ 12 ਘੰਟੇ ਉੱਡਣ ਦੀ ਹੈ।

4

ਇਸ ਜਹਾਜ਼ ਦੇ ਮੁੱਖ ਡਿਜ਼ਾਈਨਰ ਲਿੰਗਸਾਈ ਨੇ ਕਿਹਾ ਕਿ ਇਸ ਉਡਾਣ ਨਾਲ ਚੀਨ ਵੱਡਾ ਐਂਫੀਬੀਅਸ ਪਲੇਨ ਵਿਕਸਤ ਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਦੇਸ਼ ਦੀ ਸਰਕਾਰ ਚਲਾਉਣ ਵਾਲੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ.ਪੀ.ਸੀ.) ਨੇ ਇਸ ਵਿੱਚ ਸਫਲਤਾ 'ਤੇ ਪ੍ਰਾਜੈਕਟ ਵਿੱਚ ਸ਼ਾਮਲ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਵਧਾਈ ਸੰਦੇਸ਼ ਵਿੱਚ ਕਿਹਾ ਗਿਆ ਸੀ ਕਿ ਵਿਸ਼ਾਲ ਸੀ-919 ਮੁਸਾਫਰ ਜਹਾਜ਼ ਦੀ ਪਹਿਲੀ ਉਡਾਣ ਮਗਰੋਂ ਖ਼ਾਸ ਮਕਸਦ ਲਈ ਜਹਾਜ਼ ਬਣਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

5

ਚੀਨ ਵਿੱਚ ਬਣੇ ਦੁਨੀਆ ਦੇ ਸਭ ਤੋਂ ਵੱਡੇ ਐਂਫੀਬੀਅਸ ਪਲੇਨ AG600 ਨੇ ਬੀਤੇ ਐਤਵਾਰ ਆਪਣੀ ਪਹਿਲੀ ਉਡਾਣ ਪੂਰੀ ਕਰ ਲਈ ਹੈ। ਇਸ ਐਂਫੀਬੀਅਸ ਪਲੇਨ ਦੀ ਖ਼ਾਸੀਅਤ ਇਹ ਹੈ ਕਿ ਇਹ ਜ਼ਮੀਨ ਦੇ ਨਾਲ-ਨਾਲ ਪਾਣੀ ਦੀ ਸਤ੍ਹਾ ਤੋਂ ਵੀ ਉਡਾਣ ਭਰਨ ਦੇ ਸਮਰੱਥ ਹੈ। AG600 ਨੇ (ਕੁਲੋਂਗ) ਨੇ ਦੱਖਣੀ ਚੀਨ ਦੇ ਸੂਬੇ ਝੁਹਾਈ ਸਿਟੀ ਤੋਂ ਉਡਾਣ ਭਰੀ। ਇਸ ਦੇ ਨਾਲ ਹੀ ਚੀਨ ਨੇ ਅਮਰੀਕਾ ਤੇ ਰੂਸ ਨੂੰ ਵੀ ਪਛਾੜ ਦਿੱਤਾ ਹੈ।

  • ਹੋਮ
  • Photos
  • ਖ਼ਬਰਾਂ
  • ਚੀਨ ਦਾ ਨਵਾਂ ਮਾਅਰਕਾ, ਅਮਰੀਕਾ ਤੇ ਰੂਸ ਨੂੰ ਵੀ ਪਛਾੜਿਆ
About us | Advertisement| Privacy policy
© Copyright@2026.ABP Network Private Limited. All rights reserved.