ਹੁਣ ਘਰ ਦੇ ਕਿਸੇ ਵੀ ਕੋਨੇ 'ਚੋਂ ਬੋਲ ਕੇ ਕਰੋ ਟੀਵੀ ਕੰਟਰੋਲ
ਇਸ ਦੀ ਕੀਮਤ 40,990 ਰੁਪਏ ਹੈ। ਕੁਨੈਕਟੀਵਿਟੀ ਲਈ ਬਲੂਟੁੱਥ ਫੀਚਰ ਹੈ। ਇਸ ਤੋਂ ਇਲਾਵਾ ਪਲੇਅ ਸਟੋਰ ਤੋਂ ਇਸ ਵਿੱਚ ਐਪਸ ਤੇ ਗੇਮਜ਼ ਇੰਸਟਾਲ ਕੀਤੀਆਂ ਜਾ ਸਕਦੀਆਂ ਹਨ।
ਇਹ ਟੀਵੀ ਐਂਡ੍ਰੌਇਡ 9 'ਤੇ ਅਧਾਰਿਤ ਹੈ। ਇਸ ਤੋਂ ਇਲਾਵਾ, ਇਸ ਵਿੱਚ ਕੁਆਡ-ਕੋਰ CPU, 2GB ਰੈਮ, 16GB ਸਟੋਰੇਜ਼ ਹੈ। ਇਹ ਏਆਈ ਫੀਚਰ ਨਾਲ ਲੈਸ ਹੈ ਜੋ ਯੂਜ਼ਰ ਨੂੰ ਕੰਟੈਂਟ ਦੇ ਹਿਸਾਬ ਨਾਲ ਬਿਹਤਰੀਨ ਵੀਡੀਓ/ਆਡੀਓ ਕਵਾਲਟੀ ਦਿੰਦਾ ਹੈ।
ਟੀਸੀਐਲ ਦੇ ਇਸ ਲੇਟੈਸਟ ਟੀਵੀ ਨੂੰ ਅਮੇਜ਼ਨ ਤੋਂ ਖਰੀਦਿਆ ਜਾ ਸਕਦਾ ਹੈ। ਇਸ ਦੀ ਵਿਕਰੀ 15 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਟੀਵੀ ਦੀ ਸਭ ਤੋਂ ਖ਼ਾਸ ਵਿਸ਼ੇਸ਼ਤਾ ਇਸ ਦੇ ਹੈਂਡਸ-ਫਰੀ ਵਾਇਲ ਇੰਟਰੈਕਸ਼ਨ ਫੀਚਰ ਹੈ। ਇਸ ਦੀ ਮਦਦ ਨਾਲ ਯੂਜ਼ਰ ਕਾਫ਼ੀ ਦੂਰ ਤੋਂ ਵੀ ਟੀਵੀ ਨੂੰ ਵਾਇਸ ਕਮਾਂਡ ਜ਼ਰੀਏ ਕੰਟਰੋਲ ਕਰ ਸਕਦਾ ਹੈ।
ਇਹ ਸਮਾਰਟ ਕੁਨੈਕਟੀਵਿਟੀ ਫੀਚਰ ਤੋਂ ਇਲਾਵਾ ਕਈ ਸਾਰੀਆਂ ਐਪਸ ਤੇ ਸੇਵਾਵਾਂ ਨਾਲ ਲੈਸ ਹੈ ਜਿਨ੍ਹਾਂ ਵਿੱਚ NetFlix, ਯੂਟਿਊਬ, ਗੂਗਲ ਅਸਿਸਟੈਂਟ ਸ਼ਾਮਲ ਹਨ।
ਇਲੈਕਟ੍ਰੌਨਿਕਸ ਕੰਪਨੀਆਂ ਵਿਚਾਲੇ ਇਨ੍ਹੀਂ ਦਿਨੀਂ ਸਸਤੇ ਭਾਅ 'ਤੇ ਸਮਾਰਟ ਟੀਵੀ ਲਾਂਚ ਕਰਨ ਦਾ ਮੁਕਾਬਲਾ ਚੱਲ ਰਿਹਾ ਹੈ। ਮੰਗਲਵਾਰ ਨੂੰ ਚੀਨੀ ਕੰਪਨੀ ਟੀਸੀਐਲ ਨੇ 55 ਇੰਚ ਦੀ ਡਿਸਪਲੇਅ ਵਾਲਾ P8E 4K ਏਆਈ ਸਮਾਰਟ ਐਂਡ੍ਰੌਇਡ ਐਲਈਡੀ ਟੀਵੀ ਲਾਂਚ ਕੀਤਾ ਹੈ ਜਿਸ ਦੀ ਕੀਮਤ 40,990 ਰੁਪਏ ਹੈ।