ਇਸ ਚੀਨੀ ਕੁੜੀ ਦੀ ਇੱਕ ਝਲਕ ਦੇਖਣ ਲਈ ਤਰਸਦੇ ਹਨ ਲੋਕ

ਉਹ ਮਾਡਲਿੰਗ ਵੀ ਕਰਦੀ ਹੈ। ਉਸ ਨੇ ਨੇਂਜਿੰਗ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਹੈ। ਹੁਣ ਉਸ ਦੀ ਇਹੀ ਕੋਸ਼ਿਸ਼ ਹੈ ਕਿ ਉਹ ਆਪਣੀਆਂ ਤਸਵੀਰਾਂ ਨਾਲ ਚੀਨੀ ਸਮਾਜ 'ਚ ਫਿਟਨੈੱਸ ਪ੍ਰਤੀ ਜਾਗਰੂਕਤਾ ਪੈਦਾ ਕਰ ਸਕੇ। ਉਸ ਦੀ ਸੋਸ਼ਲ ਮੀਡੀਆ 'ਤੇ ਮੌਜੂਦਗੀ ਕਾਰਨ ਕਾਫੀ ਲੋਕ ਜਿੰਮ ਨਾਲ ਜੁੜ ਰਹੇ ਹਨ।
ਦੋਂਗਜਿਆਂਗ ਜਿੰਮ 'ਚ ਆਪਣੀਆਂ ਸਟਰੈਚਿੰਗ ਅਤੇ ਸਾਈਕਲਿੰਗ ਕਰਦੀ ਹੋਈ ਦੀਆਂ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਉਸ ਦੀਆਂ ਇਹ ਤਸਵੀਰਾਂ ਲੋਕਾਂ ਦੇ ਦਿਲਾਂ 'ਤੇ ਛਾ ਚੁੱਕੀਆਂ ਹਨ।
ਉਹ ਆਪਣੀ ਫਿਟਨੈੱਸ ਦੇ ਪ੍ਰਤੀ ਕਾਫੀ ਜਾਗਰੂਕ ਹੈ। ਉਹ ਦਿਨ 'ਚ 3-4 ਘੰਟੇ ਆਪਣੇ ਘਰ 'ਚ ਬਣੀ ਜਿੰਮ 'ਚ ਮਿਹਨਤ ਕਰਦੀ ਹੈ ਅਤੇ ਸਾਈਕਲਿੰਗ ਕਰਕੇ ਪਸੀਨਾ ਵਹਾਉਂਦੀ ਹੈ।
ਅਸਲ 'ਚ ਇਹ ਕੁੜੀ ਇੱਕ ਫਿਟਨੈੱਸ ਟੀਚਰ ਹੈ, ਜਿਸ ਦਾ ਪੂਰਾ ਨਾਂ ਜੂ ਦੋਂਗਜਿਆਂਗ ਹੈ। ਦੋਂਗਜਿਆਂਗ ਚੀਨ ਦੇ ਲਿਓਨਿੰਗ ਸੂਬੇ ਦੀ ਰਹਿਣ ਵਾਲੀ ਹੈ।
ਬੀਜਿੰਗ— ਚੀਨ 'ਚ ਇਨ੍ਹੀਂ-ਦਿਨੀਂ ਸੋਸ਼ਲ ਮੀਡੀਆ 'ਤੇ 'ਜਿਮ ਗਾਡੇਸ' ਨਾਮੀ ਇੱਕ ਲੜਕੀ ਕਾਫੀ ਧੂਮ ਮਚਾ ਰਹੀ ਹੈ। ਲੋਕ ਇਸ ਲੜਕੀ ਦੇ ਇੰਨੇ ਦੀਵਾਨੇ ਹਨ ਕਿ ਉਸ ਦੀ ਇੱਕ ਝਲਕ ਪਾਉਣ ਲਈ ਤਰਸਦੇ ਹਨ।